ਬ੍ਰਾਮਦਗੀ:- 7 ਗ੍ਰਾਮ ਹੈਰੋਇੰਨ ਅਤੇ 15 ਨਸ਼ੀਲੀਆ ਗੋਲੀਆ ਬ੍ਰਾਮਦ ਹੋਈਆ

अपराधिक जालंधर

Punjab news point : ਮਾਨਯੋਗ ਸ਼੍ਰੀ ਗੌਰਵ ਤੂਰਾ IPS, SSP ਸਾਹਿਬ ਕਪੂਰਥਲਾ ਜੀ ਦੇ ਦਿਸ਼ਾ ਨਿਰਦੇਸ ਅਨੁਸਾਰ ਕਪੂਰਥਲਾ ਜਿਲੇ ਵਿੱਚ ਨਸ਼ੇ ਦਾ ਧੰਦਾ ਕਰਨ ਵਾਲੇ ਵਿਅਕਤੀਆ ਨੂੰ ਕਾਬੂ ਕਰਨ ਲਈ ਸ੍ਰੀ ਪ੍ਰਭਜੋਤ ਸਿੰਘ ਪੁਲਿਸ ਕਪਤਾਨ ਤਫਤੀਸ਼, ਸ੍ਰੀ ਦੀਪ ਕਰਨ ਸਿੰਘ ਡੀ ਐਸ ਪੀ ਸਾਹਿਬ ਸਬ ਡਵੀਜਨ ਕਪੂਰਥਲਾ ਅਤੇ ਇੰਸਪੈਕਟਰ ਕੰਵਰਜੀਤ ਸਿੰਘ ਬੱਲ ਮੁੱਖ ਅਫਸਰ ਥਾਣਾ ਸਦਰ ਕਪੂਰਥਲਾ ਨੂੰ ਇਸ ਸੰਬੰਧੀ ਸਪੈਸ਼ਲ ਹਦਾਇਤਾ ਕੀਤੀਆ ਗਈਆ ਸਨ। ਜਿਸ ਸਬੰਧੀ ਏ ਐਸ ਆਈ ਲਖਵੀਰ ਸਿੰਘ ਇੰਚਾਰਜ ਚੌਕੀ ਕਾਲਾ ਸੰਘਿਆ ਥਾਣਾ ਸਦਰ ਕਪੂਰਥਲਾ ਨੇ ਸਮੇਤ ਪੁਲਿਸ ਪਾਰਟੀ ਦੋਰਾਨੇ ਗਸ਼ਤ ਅਮਰੀਕ ਸਿੰਘ ਪੁੱਤਰ ਮੀਕਾ ਪੁੱਤਰ ਫਕੀਰ ਸਿੰਘ ਵਾਸੀ ਸਿਧਵਾ ਦੋਨਾ ਥਾਣਾ ਸਦਰ ਕਪੂਰਥਲਾ ਜਿਲ੍ਹਾ ਕਪੂਰਥਲਾ ਪਾਸੋ 7 ਗ੍ਰਾਮ ਹੈਰੋਇਨ ਅਤੇ 15 ਨਸ਼ੀਲੀਆ ਗੋਲੀਆ ਬ੍ਰਾਮਦ ਕੀਤੀਆ। ਜਿਸਤੇ ਅਮਰੀਕ ਸਿੰਘ ਪੁੱਤਰ ਮੀਕਾ ਪੁੱਤਰ ਫਕੀਰ ਸਿੰਘ ਵਾਸੀ ਸਿਧਵਾ ਦੋਨਾ ਕਪੂਰਥਲਾ ਦੇ ਖਿਲਾਫ ਮੁਕੱਦਮਾ ਨੰਬਰ 86 ਮਿਤੀ 30.04.2025 ਅ/ਧ 21/22-61-85 NDPS ACT ਥਾਣਾ ਸਦਰ ਕਪੂਰਥਲਾ ਦਰਜ ਰਜਿਸਟਰ ਕੀਤਾ ਗਿਆ।

ਦੋਸ਼ੀ:-ਅਮਰੀਕ ਸਿੰਘ ਪੁੱਤਰ ਮੀਕਾ ਪੁੱਤਰ ਫਕੀਰ ਸਿੰਘ ਵਾਸੀ ਸਿਧਵਾ ਦੋਨਾ ਥਾਣਾ ਸਦਰ ਕਪੂਰਥਲਾ

ਬ੍ਰਾਮਦਗੀ:- 7 ਗ੍ਰਾਮ ਹੈਰੋਇੰਨ ਅਤੇ 15 ਨਸ਼ੀਲੀਆ ਗੋਲੀਆ ਬ੍ਰਾਮਦ ਹੋਈਆ

Leave a Reply

Your email address will not be published. Required fields are marked *