ਸਿਮਰਨ ਐਚ ਆਰ ਠੱਗ ਇਮੀਗ੍ਰੇਸ਼ਨ ਵਾਲੇ ਏਜੰਟਾਂ ਵੱਲੋਂ ਪੱਤਰਕਾਰ ਦਾ ਤੋੜਿਆ ਗਿਆ ਮੋਬਾਈਲ, ਕੀਤੀ ਗਈ ਗਾਲੀ-ਗਲੋਚ

अन्य खबर


ਜਲੰਧਰ (ਬਿਊਰੋ) ਬੀਤੇ ਦਿਨੀਂ ਜਲੰਧਰ ਜਿਲ੍ਹੇ ਦੇ ਬੱਸ ਸਟੈਂਡ ਦੇ ਨਜ਼ਦੀਕ ਗੜਾ ਰੋਡ ਉਪਰ ਪਿਮਸ ਹਸਪਤਾਲ ਦੇ ਕੋਲ ਸਿਮਰਨ ਐਚ ਆਰ ਇਮੀਗਰੇਸ਼ਨ ਏਜੰਟ ਵੱਲੋਂ ਕਈ ਲੋਕਾਂ ਨਾਲ ਧੋਖਾਧੜੀ ਕੀਤੀ ਗਈ ਸੀ । ਸਾਰਾ ਮਾਮਲਾ ਥਾਣਾ ਡੀਵਿਜਨ ਨ : 7 ਦੇ ਅਧੀਨ ਦਾ ਸੀ ਤੇ ਉਸ ਏਜੰਟ ਵੱਲੋਂ ਮਾਰੀ ਗਈ ਠੱਗੀ ਦੇ ਸ਼ਿਕਾਰ ਹੋਏ ਲੋਕਾਂ ਵੱਲੋਂ ਉਸ ਦੇ ਬਾਹਰ ਧਰਨਾ ਪ੍ਰਦਰਸ਼ਨ ਵੀ ਕੀਤਾ ਗਿਆ ਸੀ ਜਿਸ ਦੀ ਖਬਰ ਕਵਰ ਕਰਨ ਵਾਸਤੇ ਪੱਤਰਕਾਰ ਰਮੇਸ਼ ਜੀ ਵੱਲੋਂ ਮੌਕੇ ਤੇ ਪਹੁੰਚ ਖ਼ਬਰ ਨੂੰ ਕਵਰਿੰਗ ਕਰਨਾ ਸ਼ੁਰੂ ਕੀਤਾ। ਉਸ ਜਗ੍ਹਾ ਤੇ ਸਿਮਰਨ ਐਚ ਆਰ ਇਮੀਗ੍ਰੇਸ਼ਨ ਦੇ ਮਾਲਕ ਕੋਲ ਕੰਮ ਕਰਨ ਵਾਲੀਆਂ ਲੜਕੀਆਂ ਵੱਲੋਂ ਪੱਤਰਕਾਰ ਰਮੇਸ਼ ਕੁਮਾਰ ਜੀ ਦਾ ਕੈਮਰਾ (ਮੋਬਾਈਲ) ਵਿੱਚ ਜਿਸ ਵਿੱਚ ਉਹ ਖਬਰ ਕਵਰਿੰਗ ਕਰ ਰਿਹਾ ਸੀ ਉਸ ਦਾ ਕੈਮਰਾ ਤੋੜਿਆ ਗਿਆ ਤੇ ਇਹ ਸਾਰਾ ਵਾਕਿਆ 7 ਨੰਬਰ ਥਾਣਾ ਦੇ ਪੁਲਿਸ ਮੁਲਾਜਮਾਂ ਦੇ ਸਾਹਮਣੇ ਹੋਇਆ ।

ਉਸ ਤੋਂ ਬਾਅਦ ਪੱਤਰਕਾਰ ਨਾਲ ਗਾਲੀ-ਗਲੋਚ ਕੀਤੀ ਗਈ ਜਿਸ ਨੂੰ ਦੇਖਦੇ ਹੋਏ ਏਕਤਾ ਪ੍ਰੈਸ ਐਸੋਸੀਏਸ਼ਨ ਵੱਲੋਂ ਥਾਣਾ 7 ਪਹੁੰਚਨ ਤੇ ਕਾਰਵਾਈ ਕਰਵਾਉਣ ਦੀ ਮੰਗ ਕੀਤੀ ਪਰ ਥਾਣਾ ਮੁੱਖੀ ਅਤੇ ਤੇ ਏਸੀਪੀ ਮੈਡਮ ਵੱਲੋਂ ਉਨ੍ਹਾਂ ਏਜੰਟਾਂ ਉਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਜਿਸ ਨੂੰ ਦੇਖਦੇ ਹੋਏ ਅੱਜ ਏਕਤਾ ਪ੍ਰੈਸ ਐਸੋਸੀਏਸ਼ਨ ਦੇ ਸਾਰੇ ਸੀਨੀਅਰ ਮੈਂਬਰਾਂ ਵੱਲੋਂ ਅੱਜ ਡੀਜੀਪੀ ਇਨਵੈਸਟੀਗੇਸ਼ਨ ਜਲੰਧਰ ਜੀ ਨੂੰ ਮੰਗ ਪੱਤਰ ਸੌਂਪਿਆ ਗਿਆ ਜਿਸ ਵਿੱਚ ਮੰਗ ਕੀਤੀ ਗਈ ਕਿ ਪੱਤਰਕਾਰ ਦੇ ਨਾਲ ਬਦਸਲੂਕੀ ਕਰਨ ਵਾਲੇ ਅਤੇ ਉਸਦੇ ਮੋਬਾਈਲ ਫੋਨ ਨੂੰ ਤੋੜਨ ਵਾਲੇ ਨਿਰੰਜਨ ਸਿੰਘ ਅਤੇ ਉਸਦੇ ਕੰਮ ਕਰਦੀ ਲੜਕੀ ਗੀਤ ਉਪਰ ਕਾਨੂੰਨੀ ਕਾਰਵਾਈ ਕੀਤੀ ਜਾਵੇ। ਅਤੇ ਡੀ ਸੀ ਪੀ ਇਨਵੈਸਟੀਗੇਸ਼ਨ ਵੱਲੋਂ ਅਨੁਸਾਸ਼ਨ ਦਿੱਤਾ ਗਿਆ ਕਿ ਜਲਦ ਤੋਂ ਜਲਦ ਇਸ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਨਹੀਂ ਤੇ ਇਹ ਕਾਰਜ ਨੂੰ ਨਾ ਹੁੰਦਿਆਂ ਵੇਖ ਸੰਸਥਾ ਵੱਲੋਂ ਵੱਡੇ ਪੱਧਰ ਤੇ ਸੰਘਰਸ਼ ਕੀਤਾ ਜਵੇਗਾ ਜਿਸ ਦੀ ਪੂਰੀ ਜਿੰਮੇਵਾਰੀ ਪੰਜਾਬ ਪੁਲਸ ਦੀ ਹੋਵੇਗੀ।

Leave a Reply

Your email address will not be published. Required fields are marked *