Suicide : ਕਿਸਾਨ ਨੇ ਲਿਆ ਫਾਹਾ, ਸੁਸਾਇਡ ਨੋਟ ‘ਚ ਲਿਖਿਆ- ਆੜ੍ਹਤੀ ਨੇ ਢਾਈ ਦੇ 13 ਲੱਖ ਬਣਾ ਦਿੱਤੇ

अपराधिक पंजाब

Punjab news point : ਤਰਨਤਾਰਨ ਦੇ ਥਾਣਾ ਸਰਾਏ ਅਮਾਨਤ ਦੇ ਸਰਹੱਦੀ ਪਿੰਡ ਸ਼ੁੱਕਰ ਚੱਕ ਦੇ ਕਿਸਾਨ ਵੱਲੋਂ ਕਰਜ਼ੇ ਤੋਂ ਤੰਗ ਆ ਕੇ ਫ਼ਾਹਾ ਲੈ ਲਿਆ। ਮ੍ਰਿਤਕ ਕਿਸਾਨ ਦੀ ਪਛਾਣ 40 ਸਾਲਾ ਸੁਖਰਾਜ ਸਿੰਘ ਵਜੋਂ ਹੋਈ ਹੈ। ਉਸ ਕੋਲ ਦੋ ਤੋਂ ਢਾਈ ਏਕੜ ਜ਼ਮੀਨ ਸੀ।ਕਿਸਾਨ ਨੇ ਮਰਨ ਤੋਂ ਪਹਿਲਾਂ ਸੁਸਾਇਡ ਨੋਟ ਲਿਖਿਆ ਹੈ। ਕਿਸਾਨ ਨੇ ਦੱਸਿਆ ਹੈ ਕਿ ਉਸ ਸਿਰ ਭਾਰੀ ਕਰਜਾ ਹੈ। ਮ੍ਰਿਤਕ ਦੇ ਸਿਰ ਉਤੇ ਬੈਂਕ ਅਤੇ ਆੜ੍ਹਤੀਏ ਦਾ 43 ਲੱਖ ਰੁਪਏ ਦੇ ਕਰੀਬ ਦਾ ਕਰਜ਼ਾ ਸੀ। ਉਸ ਨੇ ਸੁਸਾਇਡ ਨੋਟ ਵਿਚ ਲਿਖਿਆ ਹੈ ਕਿ ਉਸ ਨੇ ਆੜ੍ਹਤੀ ਤੋਂ ਢਾਈ ਲੱਖ ਕਰਜ਼ਾ ਲਿਆ ਸੀ, ਜੋ ਹੁਣ ਵਿਆਜ਼ ਲਗਾ ਕੇ 13 ਲੱਖ ਹੋ ਕਰ ਦਿੱਤਾ ਹੈ।

ਉਸ ਨੇ ਬੈਂਕ ਦੇ ਪੈਸੇ ਵੀ ਦੇਣੇ ਹਨ। ਕਿਸਾਨ ਨੇ ਲਿਖਿਆ ਹੈ- “ਇੰਨੇ ਪੈਸੇ ਉਹ ਕਿਥੋਂ ਦੇਵੇਗਾ, ਇਸ ਲਈ ਮੈਂ ਮੌਤ ਗਲੇ ਲਾਉਣ ਜਾ ਰਿਹਾ ਹਾਂ।”ਨੋਟ ਵਿੱਚ ਆੜ੍ਹਤੀਏ ਅਤੇ ਬੈਂਕ ਵਾਲਿਆਂ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ।

Leave a Reply

Your email address will not be published. Required fields are marked *