ਨਸ਼ੇ ਤੇ ਕਸਿਆ ਗਿਆ ਸ਼ਿਕੰਜਾ, ਪੁਲਸ ਨੇ 3 ਲੋਕਾਂ ਨੂੰ ਕੀਤਾ ਗਿਰਫ਼ਤਾਰ

अन्य खबर

Jalandhar: ਥਾਣਾ ਡਵੀਜ਼ਨ ਨੰਬਰ 1 ਦੀ ਪੁਲਿਸ ਪਾਰਟੀ ਨੇ ਚੈਕਿੰਗ ਕਰਦੇ ਹੋਏ ਮਕਸੂਦਾਂ ਚੋਂਕ ਤੋਂ ਬਿਧੀਪੁਰ ਫਾਟਕ ਜਲੰਧਰ ਵੱਲ ਜਾ ਰਹੇ ਇੱਕ ਟਰੱਕ ਨੰਬਰੀ JK01-AT-1026, ਇਸਦੇ ਮਗਰ ਇੱਕ ਕਾਰ ਸਵਿਫਟ ਰੰਗ ਸਿਲਵਰ ਨੰਬਰੀ JK01-AN-6372 ਅਤੇ ਇੱਕ ਕਾਰ ਮਾਰੂਤੀ ਨੰਬਰੀ PB10-V-0502 ਰੰਗ,ਚ ਤਿੰਨ ਬੰਦਿਆਂ ਨੂੰ ਚਿੱਟਾ ਦੇ ਨਾਲ ਫੜਿਆ।

ਸ਼ੱਕ ਦੀ ਬਿਨਾਹ ਤੇ ਚੈੱਕ ਕਰਨ ਵਾਸਤੇ ਗੱਡੀ ਰੋਕੀ ਤਾਂ ਤਿੰਨੋ ਯਕਦਮ ਘਬਰਾ ਕੇ ਭੱਜਣ ਲੱਗੇ ਤਾਂ ਸਾਥੀ ਕਰਮਚਾਰੀਆ ਦੀ ਮਦਦ ਨਾਲ ਤਿੰਨਾਂ ਨੂੰ ਕਾਬੂ ਕਰਕੇ ਵਾਰੋ ਵਾਰੀ ਨਾਮ ਅਤੇ ਪੁੱਛੇ ਤਾਂ ਪਹਿਲੇ ਵਿਅਕਤੀ ਨੇ ਆਪਣਾ ਨਾਮ ਉਵੇਸ਼ ਅਹਿਮਦ ਪੁੱਤਰ ਗੁਲਾਮ ਕਾਦਿਰ ਗੂਜਰੀ ਵਾਸੀ ਟੰਗ ਬਾਗ ਈਦਗਾਹ ਸ਼੍ਰੀਨਗਰ, ਜੰਮੂ ਅਡ ਕਸ਼ਮੀਰ, ਦੂਸਰੇ ਨੇ ਆਪਣਾ ਨਾਮ ਮਨਪ੍ਰੀਤ ਸਿੰਘ ਮੰਡ ਉਰਫ ਮਨੀ ਪੁੱਤਰ ਦਲਵਿੰਦਰ ਸਿੰਘ ਵਾਸੀ ਮੰਡ ਮੋੜ ਥਾਣਾ ਕਰਤਾਪੁਰ ਜਿਲਾ ਜਲੰਧਰ ਅਤੇ ਤੀਸਰੇ ਨੇ ਆਪਣਾ ਨਾਮ ਫਰਾਕਤ ਅਹਿਮਦ ਸੂਦ ਪੁੱਤਰ ਸੁਲੇਮਾਨ ਸੂਦ ਵਾਸੀ ਪਿੰਡ ਬੰਦੀ ਬ੍ਰਾਹਮਣਾ ਜਿਲਾ ਬਾਰਾਮੂਲਾ ਜੰਮੂ ਐਂਡ ਕਸ਼ਮੀਰ ਦੱਸੇ। ਜਿਸ ਤੇ ਮੋਕਾ ਪਰ ਸ਼੍ਰੀ ਦਮਨਬੀਰ ਸਿੰਘ PPS, ਸਹਾਇਕ ਕਮਿਸ਼ਨਰ ਪੁਲਿਸ, ਉੱਤਰੀ ਕਮਿਸ਼ਨਰੇਟ ਜਲੰਧਰ ਨੂੰ ਬੁਲਾਇਆ ਗਿਆ ਅਤੇ ਜਿਹਨਾਂ ਦੀ ਨਿਗਰਾਨੀ ਹੇਠ ਗੱਡੀਆ ਦੀ ਤਲਾਸ਼ੀ ਕਰਨ ਤੇ ਕਾਰ ਸਵਿਫਟ JK01-AT-1026 ਵਿੱਚੋਂ 2 ਬੋਰਿਆ ਵਿੱਚ 40.325 ਕਿਲੋ, ਕਾਰ ਮਾਰੂਤੀ ਵਿੱਚੋਂ 3 ਬੋਰਿਆ ਵਿੱਚੋਂ 50.185 ਕਿਲੋ ਅਤੇ ਟਰੱਕ ਵਿੱਚੋਂ 7 ਬੋਰਿਆ ਵਿੱਚੋਂ140.72 ਕਿਲੋ ਡੋਡੇ ਚੂਰਾਪੋਸਤ (ਕੁੱਲ 231.23 ਕਿਲੋ (2 ਕੁਇੰਟਲ 31 ਕਿਲੋ 23 ਗਰਾਮ) ਡੋਡੇ ਚੂਰਾ ਪੋਸਤ) ਬ੍ਰਾਮਦ ਹੋਏ। ਜਿਸ ਤੇ ਦੋਸ਼ੀਆਨ ਨੂੰ ਹਸਬ ਜ਼ਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਦੋਸ਼ੀਆਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਇਹਨਾਂ ਪਾਸੋਂ ਹੋਰ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *