ਦਿਹਾਤੀ ਮਜ਼ਦੂਰ ਸਭਾ ਅਤੇ ਸੀ ਟੀ ਯੂ ਪੰਜਾਬ ਦੇ ਸੈਂਕੜੇ ਵਰਕਰਾਂ ਵੱਲੋਂ ਜੰਡਿਆਲਾ ਗੁਰੂ ਦੀਆਂ ਵਧੀਕੀਆਂ ਅਤੇ ਲੋਕਾਂ ਨੂੰ ਇਨਸਾਫ਼ ਨਾ ਦੇਣ ਖਿਲਾਫ ਥਾਣੇ ਸਾਹਮਣੇ ਦਿੱਤਾ ਰੋਸ ਧਰਨਾ

Social media अन्य खबर घटना जालंधर दुनिया देश धार्मिक पंजाब राजनितिक

Punjab point news : ਜੰਡਿਆਲਾ ਗੁਰੂ 1ਅਗੱਸਤ ਜਨਤਕ ਜੱਥੇਬੰਦੀਆਂ ਦੇ ਸਾਂਝੇ ਮੋਰਚੇ ਜੇ ਪੀ ਐਮ ਓ ਵਿਚ ਸ਼ਾਮਲ ਜਥੇਬੰਦੀਆਂ ਜਮੂਹਰੀ ਕਿਸਾਨ ਸਭਾ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦਿਹਾਤੀ ਮਜ਼ਦੂਰ ਸਭਾ ਅਤੇ ਸੀ ਟੀ ਯੂ ਪੰਜਾਬ ਦੇ ਸੈਂਕੜੇ ਵਰਕਰਾਂ ਵੱਲੋਂ ਪੁਲੀਸ ਥਾਣਾ ਜੰਡਿਆਲਾ ਗੁਰੂ ਦੀਆਂ ਵਧੀਕੀਆਂ ਅਤੇ ਲੋਕਾਂ ਨੂੰ ਇਨਸਾਫ਼ ਨਾ ਦੇਣ ਖਿਲਾਫ ਥਾਣੇ ਸਾਹਮਣੇ ਰੋਸ ਧਰਨਾ ਦਿੱਤਾ ਇਸ ਤੋਂ ਪਹਿਲਾਂ ਜੀ ਟੀ ਰੋਡ ਉਪਰ ਰੋਹ ਭਰਪੂਰ ਮਾਰਚ ਕੀਤਾ ਅਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਜੱਥੇਬੰਦੀਆਂ ਦੇ ਆਗੂਆਂ ਗੁਰਮੇਜ ਸਿੰਘ ਤਿੰਮੋਵਾਲ, ਬਲਦੇਵ ਸਿੰਘ ਸੈਦਪੁਰ, ਅਮਰੀਕ ਸਿੰਘ ਦਾਊਦ ਜਗਤਾਰ ਸਿੰਘ ਕਰਮਪੁਰਾ ਨੌਜਵਾਨ ਆਗੂ ਪਲਵਿੰਦਰ ਸਿੰਘ ਮਹਿਸਮਪੁਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਰਸੂਲਪੁਰ ਵਾਸੀ ਬਖਤਾਵਰ ਸਿੰਘ ਦੇ ਘਰ ਉਪਰ ਹਮਲਾ ਕਰਕੇ ਉਸ ਦੀ ਪਤਨੀ ਨੂੰ ਜਖਮੀ ਕੀਤਾ ਪਰ ਉਸੇ ਪਿੰਡ ਦੀ ਰਹਿਣ ਵਾਲੀ ਡੀ ਐਸ ਪੀ ਖੁੱਸ਼ਬੀਰ ਕੋਰ ਦੇ ਦਬਾਅ ਤਹਿਤ ਥਾਣਾ ਜੰਡਿਆਲਾ ਦੇ ਪੁਲੀਸ ਵੱਲੋਂ ਹਮਲਾਵਰਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ, ਗਹਿਰੀ ਮੰਡੀ ਵਾਸੀ ਰਾਜਵਿੰਦਰ ਕੌਰ ਪਤਨੀ ਮਨਜੀਤ ਸਿੰਘ ਦੇ ਹਮਲਾਵਰਾਂ ਵੱਲੋਂ ਸੱਟਾਂ ਮਾਰੀਆਂ ਗਈਆਂ ਕੁਲਜੀਤ ਕੌਰ ਵਿਧਵਾ ਬਲਰਾਜ ਸਿੰਘ ਵਾਸੀ ਜੰਡਿਆਲਾ ਗੁਰੂ ਦੀ ਜ਼ਮੀਨ ਉਪਰ ਕਬਜ਼ਾ ਕੀਤਾ ਅਤੇ ਮਾਰ ਕੁਟਾਈ ਕੀਤੀ ਪਿੰਡ ਧਾਰੜ ਦੇ ਵਿਅਕਤੀਆਂ ਖਿਲਾਫ ਮੁਕੱਦਮਾ ਨੰਬਰ 175/22ਦਰਜ ਹੋਇਆ ਪਰ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਥਾਂ 90 ਸਾਲਾ ਬਜ਼ੁਰਗ ਅਤੇ ਮਾਤਾ ਉਪਰ ਕਰਾਸ ਪਰਚਾ ਦਰਜ ਕਰ ਦਿੱਤਾ ਆਗੂਆਂ ਨੇ ਕਿਹਾ ਕਿ ਇਹਨਾਂ ਮਸਲਿਆਂ ਵਿੱਚ ਇਨਸਾਫ਼ ਦੇਣ ਲਈ ਥਾਣਾ ਮੁਖੀ ਨੂੰ ਵਾਰ ਵਾਰ ਬੇਨਤੀਆਂ ਕਰਨ ਦੇ ਬਾਵਜੂਦ ਇਨਸਾਫ਼ ਨਹੀਂ ਦਿੱਤਾ ਜਿਸ ਤੋਂ ਮਜਬੂਰ ਹੋ ਕੇ ਇਨਸਾਫ਼ ਲੈਣ ਲਈ ਇਹ ਰੋਸ ਧਰਨਾ ਦਿੱਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਇਨਸਾਫ਼ ਦੀ ਪ੍ਰਾਪਤੀ ਤੱਕ ਧਰਨਾ ਜਾਰੀ ਰਹੇਗਾ। ਅੱਜ ਦੇ ਇਸ ਇਕੱਠ ਨੂੰ ਹਰਪ੍ਰੀਤ ਸਿੰਘ ਬੁਟਾਰੀ ਨਿਰਮਲ ਸਿੰਘ ਭਿੰਡਰ ਸਵਿੰਦਰ ਸਿੰਘ ਖਹਿਰਾ ਰਸ਼ਪਾਲ ਸਿੰਘ ਬੁਟਾਰੀ ਸੱਜਣ ਸਿੰਘ ਤਿਮੋਵਾਲ ਪਰਵਿੰਦਰ ਸਿੰਘ ਰਈਆ ਪ੍ਰਗਟ ਸਿੰਘ ਟੌਗ ਸਿੰਘ ਜਰਮਨਜੀਤ ਸਿੰਘ ਧਾਰੜ ਸੁਰਜੀਤ ਸਿੰਘ ਤਲਵੰਡੀ ਵਿਜੈ ਦਾਊਦ ਸਤਵੰਤ ਸਿੰਘ ਭੱਟੀਕੇ ਜਸਵੰਤ ਸਿੰਘ ਛੱਜਲਵੱਡੀ ਬਲਵਿੰਦਰ ਸਿੰਘ ਵਡਾਲਾ ਕਲਾਂ ਨੰਬਰਦਾਰ ਸੁਖਵੰਤ ਸਿੰਘ ਵਡਾਲਾ ਕਲਾਂ ਆਦਿ ਨੇ ਸੰਬੋਧਨ ਕੀਤਾ

Leave a Reply

Your email address will not be published. Required fields are marked *