ਇਸਰੋ ਨੇ ਚੰਦਰਯਾਨ-3 ਬਾਰੇ ਦਿੱਤੀ ਵੱਡੀ ਖੁਸ਼ਖਬਰੀ

अन्य खबर

Punjab news point : ਚੰਦਰਯਾਨ-3 (Chandrayan-3) ਦੀ ਸਫਲਤਾ ਨਾਲ ਭਾਰਤ ਨੂੰ ਪੂਰੀ ਦੁਨੀਆ ‘ਚ ਵਾਹ-ਵਾਹ ਮਿਲੀ। ਅਮਰੀਕਾ, ਰੂਸ ਅਤੇ ਚੀਨ ਤੋਂ ਬਾਅਦ ਭਾਰਤ ਚੰਦਰਮਾ ਦੀ ਸਤ੍ਹਾ ‘ਤੇ ਸੁਰੱਖਿਅਤ ਉਤਰਨ ਵਾਲਾ ਚੌਥਾ ਦੇਸ਼ ਬਣ ਗਿਆ ਹੈ।

ਮਿਸ਼ਨ ਦੀ ਕਾਮਯਾਬੀ ਤੋਂ ਬਾਅਦ ਹੁਣ ਇਸ ਸਬੰਧੀ ਅਹਿਮ ਜਾਣਕਾਰੀਆਂ ਸਾਹਮਣੇ ਆ ਰਹੀਆਂ ਹਨ। ਟਾਈਮਜ਼ ਆਫ ਇੰਡੀਆ ਦੀ ਖਬਰ ਮੁਤਾਬਕ ਚੰਦਰਯਾਨ-3 ਦੇ ਪ੍ਰੋਪਲਸ਼ਨ ਮਾਡਿਊਲ ‘ਚ ਪਰਮਾਣੂ ਊਰਜਾ (nuclear energy) ਦੀ ਵਰਤੋਂ ਕੀਤੀ ਗਈ ਸੀ। ਇਸ ਦੀ ਮਦਦ ਨਾਲ ਉਹ ਅਜੇ ਵੀ ਚੰਦਰਮਾ ਦਾ ਚੱਕਰ ਲਗਾ ਰਿਹਾ ਹੈ।

ਪਰਮਾਣੂ ਊਰਜਾ ਦੀ ਮਦਦ ਨਾਲ ਚੰਦਰਯਾਨ-3 ਦਾ ਪ੍ਰੋਪਲਸ਼ਨ ਮਾਡਿਊਲ ਅਗਲੇ ਕਈ ਸਾਲਾਂ ਤੱਕ ਚੰਦਰਮਾ ਦੇ ਦੁਆਲੇ ਘੁੰਮਦਾ ਰਹੇਗਾ। ਚੰਦਰਯਾਨ 23 ਅਗਸਤ ਨੂੰ ਚੰਦਰਮਾ ‘ਤੇ ਉਤਰਿਆ ਸੀ। ਇਸ ਤੋਂ ਕਰੀਬ ਇੱਕ ਹਫ਼ਤਾ ਪਹਿਲਾਂ 17 ਅਗਸਤ ਨੂੰ ਪ੍ਰੋਪਲਸ਼ਨ ਮਾਡਿਊਲ ਚੰਦਰਯਾਨ ਤੋਂ ਵੱਖ ਹੋ ਗਿਆ ਸੀ। ਸ਼ੁਰੂ ਵਿੱਚ ਇਸ ਦੀ ਉਮਰ 3 ਤੋਂ 6 ਮਹੀਨੇ ਦੱਸੀ ਜਾਂਦੀ ਸੀ।

ਹੁਣ ਕਿਹਾ ਜਾ ਰਿਹਾ ਹੈ ਕਿ ਪਰਮਾਣੂ ਊਰਜਾ ਦੀ ਮਦਦ ਨਾਲ ਇਹ ਅਗਲੇ ਦੋ-ਤਿੰਨ ਸਾਲਾਂ ਤੱਕ ਕੰਮ ਕਰਦਾ ਰਹੇਗਾ। ਇਸਰੋ ਨੂੰ ਧਰਤੀ ਉਤੇ ਚੰਦਰਮਾ ਬਾਰੇ ਮਹੱਤਵਪੂਰਨ ਜਾਣਕਾਰੀ ਮਿਲਦੀ ਰਹੇਗੀ। ਜਦੋਂ ਭਾਰਤ ਦਾ ਚੰਦਰਮਾ ਮਿਸ਼ਨ ਲਾਂਚ ਕੀਤਾ ਗਿਆ ਸੀ, ਇਸ ਮੋਡਿਊਲ ਵਿੱਚ 1,696 ਕਿਲੋ ਈਂਧਨ ਸੀ, ਜਿਸ ਦੀ ਮਦਦ ਨਾਲ ਚੰਦਰਯਾਨ ਨੇ ਪਹਿਲੀ ਵਾਰ ਪੰਜ ਵਾਰ ਧਰਤੀ ਦਾ ਚੱਕਰ ਲਗਾਇਆ ਸੀ। ਫਿਰ ਚੰਦਰਮਾ ਦੇ ਛੇ ਚੱਕਰ ਲਾਏ.

Leave a Reply

Your email address will not be published. Required fields are marked *