ਆਵਾਰਾ ਕੁੱਤਿਆਂ ਨੇ ਕੀਤਾ ਕੁੜੀ ‘ਤੇ ਹਮਲਾ, ਨੋਚ-ਨੋਚ ਕੇ ਕੀਤਾ ਅੱਧਮਰਿਆ

देश हादसा

Punjab news point : ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਜ਼ਿਲੇ ‘ਚ ਸੜਕ ‘ਤੇ ਲੰਘ ਰਹੀ ਇੱਕ ਲੜਕੀ ‘ਤੇ ਅਵਾਰਾ ਕੁੱਤਿਆਂ ਵੱਲੋਂ ਹਮਲਾ ਕਰਨ ਦਾ ਇੱਕ ਭਿਆਨਕ ਵੀਡੀਓ ਸਾਹਮਣੇ ਆਇਆ ਹੈ। ਆਵਾਰਾ ਕੁੱਤਿਆਂ ਵੱਲੋਂ ਸੜਕ ‘ਤੇ ਡਿੱਗੀ ਬੱਚੀ ‘ਤੇ ਕੀਤੇ ਹਮਲੇ ਦੌਰਾਨ ਉਸ ਦੇ ਨਾਲ ਮੌਜੂਦ ਬੱਚਿਆਂ ਨੇ ਹਿੰਮਤ ਦਿਖਾਉਂਦੇ ਹੋਏ ਸੜਕ ‘ਤੇ ਪਈਆਂ ਇੱਟਾਂ ਨਾਲ ਹਮਲਾ ਕਰਕੇ ਆਵਾਰਾ ਕੁੱਤਿਆਂ ਦੇ ਟੋਲੇ ਤੋਂ ਬੱਚੀ ਨੂੰ ਬਚਾਇਆ। ਜਿੱਥੇ ਆਵਾਰਾ ਕੁੱਤਿਆਂ ਦੇ ਹਮਲੇ ‘ਚ ਜ਼ਖਮੀ ਹੋਈ ਲੜਕੀ ਨੂੰ ਇਲਾਜ ਲਈ ਤੁਰੰਤ ਏ.ਐੱਮ.ਯੂ ਦੇ ਮੈਡੀਕਲ ਕਾਲਜ ‘ਚ ਦਾਖਲ ਕਰਵਾਇਆ ਗਿਆ ਹੈ। ਉਸ ਦਾ ਗੰਭੀਰ ਹਾਲਤ ‘ਚ ਇਲਾਜ ਚੱਲ ਰਿਹਾ ਹੈ। ਕੁੱਤੇ ਦੇ ਹਮਲੇ ਦੀ ਦਿਲ ਦਹਿਲਾ ਦੇਣ ਵਾਲੀ ਘਟਨਾ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਘਟਨਾ ਕੋਤਵਾਲੀ ਸਿਵਲ ਲਾਈਨ ਇਲਾਕੇ ਦੇ ਸ਼ੌਕਤ ਮੰਜ਼ਿਲ ਕਬਰਿਸਤਾਨ ਦੀ ਗਲੀ ਦੀ ਦੱਸੀ ਜਾ ਰਹੀ ਹੈ।

Leave a Reply

Your email address will not be published. Required fields are marked *