Punjab news point, (ਰਜਿੰਦਰ ਕੁਮਾਰ) : ਲੱਗਭਗ 1982 ਤੋਂ ਲੈ ਕੇ 1992-93 ਤੱਕ ਦਾ ਅਜਿਹਾ ਕਾਲਾ ਦੌਰ ਚੱਲਿਆ ਸੀ, ਜਿਸ ਨੂੰ ਕੋਈ ਵੀ ਭੁੱਲ ਨਹੀਂ ਸਕਦਾ ਹੈ । ਚਾਹੇ ਕਿਸੇ ਨੂੰ ਇਸ ਅੱਤਵਾਦ ਦੀ ਅੱਗ ਦਾ ਸੇਕ ਲੱਗਿਆ ਹੋਵੇ ਤੇ ਚਾਹੇ ਨਾ ਲੱਗਿਆ ਹੋਵੇ। ਸ਼ੇਰ-ਏ-ਪੰਜਾਬ ਬੇਅੰਤ ਸਿੰਘ ਜੀ ਨੇ ਆਪਣੀ ਸੂਝਬੂਝ ਨਾਲ ਮੋਕੇ ਦੀ ਨਜਾਕਤ ਨੂੰ ਸਮਝਿਆਂ ਅਤੇ ਸੁਲਝਾਇਆ ਵੀ, ਜਿਸ ਕਰਕੇ ਉਨ੍ਹਾਂ ਨੂੰ ਆਪਣੀ ਕੀਮਤੀ ਜਾਨ ਵੀ ਗਵਾਉਣੀ ਪਈ । ਇਹ ਸ਼ਬਦ ਸ਼ਿਵਸੈਨਾ ਸਟਾਰ ਫੋਰਸ ਦੇ ਪੰਜਾਬ ਪ੍ਰਧਾਨ ਰਾਜ ਕੁਮਾਰ ਅਰੋੜਾ ਨੇ ਅੱਜ ਅਮਰ ਸ਼ਹੀਦ ਬੇਅੰਤ ਸਿੰਘ ਜੀ ਦੀ ਸ਼ਹੀਦੀ ਦਿਵਸ ਤੇ ਆਪਣੀ ਨਿੱਘੀ ਸਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਪੰਜਾਬ ਮੁੱਖ ਮੰਤਰੀ ਬੇਅੰਤ ਸਿੰਘ ਜੀ ਦੀ ਇਸ ਭੂਮਿਕਾ ਨੂੰ ਕਦੇ ਵੀ ਭੁੱਲ ਨਹੀਂ ਸਕਦਾ ਹੈ ਤੇ ਸਾਡੀ ਸ਼ਿਵਸੈਨਾ ਸਟਾਰ ਫੋਰਸ ਹਮੇਸ਼ਾ ਹੀ ਉਨਾਂ ਨੂੰ ਸਲੂਟ ਕਰਦੀ ਰਹੀ ਹੈ ਤੇ ਕਰਦੀ ਰਹੇਗੀ ।
ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਜੀ ਦੀ ਸ਼ਹੀਦੀ ਦਿਵਸ ਮੋਕੇ ਸ਼ਿਵਸੈਨਾ ਸਟਾਰ ਫੋਰਸ ਦੇ ਦਫ਼ਤਰ ਵਿਚ ਪੰਜਾਬ ਚੇਅਰਮੈਨ ਰਾਜ ਕੁਮਾਰ ਅਰੋੜਾ ਦੀ ਅਗਵਾਈ ਹੇਠ ਉਨ੍ਹਾਂ ਦੀ ਤਸਵੀਰ ਤੇ ਫੁੱਲਾਂ ਦੇ ਹਾਰ ਭੇਟ ਕਰਨ ਲਈ ਪੰਜਾਬ ਸੀਨੀਅਰ ਮੀਤ ਪ੍ਰਧਾਨ ਸਰਬਣ ਰਾਜਾ, ਉੱਘੇ ਨੌਜਵਾਨ ਆਗੂ ਅਮਿਤ ਭੱਟੀ, ਉੱਘੇ ਪੱਤਰਕਾਰ ਸੁਮੀਤ ਕੁਮਾਰ, ਮਨੀ ਕੁਮਾਰ ਅਰੋੜਾ, ਗੁਰਪ੍ਰੀਤ ਸਿੰਘ, ਉੱਘੇ ਪੱਤਰਕਾਰ ਹਰੀਸ਼ ਕੁਮਾਰ, ਅਰੋਹੀ ਕੁਮਾਰ, ਮੈਡਮ ਇੰਦੂ ਬਾਲਾ, ਰਜਿੰਦਰ ਕੁਮਾਰ, ਪੱਤਰਕਾਰ ਅਮਰਦੀਪ ਢੰਡਾ

