Punjab news point : ਵਿਧਾਨ ਸਭਾ ਦੀ ਕਾਰਵਾਈ ਦੌਰਾਨ ਸਦਨ ‘ਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡਾ ਐਲਾਨ ਕਰਦਿਆਂ ਕਿਹਾ ਗਿਆ ਕਿ ਫਾਇਰ ਬ੍ਰਿਗੇਡ ਵਿਭਾਗ ਵਿੱਚ ਕੁੜੀਆਂ ਦੀ ਭਰਤੀ ਹੋਵੇਗੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਕਿਸੇ ਵੀ ਸੂਬੇ ਵਿੱਚ ਫਾਇਰ ਬ੍ਰਿਗੇਡ ‘ਚ ਕੁੜੀਆਂ ਨਹੀਂ ਹਨ। ਭਗਵੰਤ ਮਾਨ ਨੇ ਕਿਹਾ ਕਿ ਫਾਇਰ ਬ੍ਰਿਗੇਡ ‘ਚ ਕੁੜੀਆਂ ਦੀ ਭਰਤੀ ਲਈ ਰੂਲ ਬਦਲ ਰਹੇ ਹਾਂ।
ਦੱਸ ਦੇਈਏ ਕਿ ਫਾਇਰ ਸੇਫ਼ਟੀ ਅਤੇ ਐਮਰਜੇਂਸੀ ਸਰਵਿਸ ਬਿੱਲ ਵਿਧਾਨ ਸਭਾ ‘ਚ ਪਾਸ ਹੋ ਗਿਆ ਹੈ।ਫਾਇਰ ਵਿਭਾਗ ਦੀ ਭਾਰਤੀ ਵਿੱਚ ਮਹਿਲਾਵਾਂ ਨੂੰ ਛੋਟ ਦੀ ਤਜਵੀਜ਼ ਰੱਖੀ ਗਈ ਹੈ। 60 ਕਿੱਲੋ ਭਾਰ ਚੁੱਕਣ ਦੀ ਸ਼ਰਤ ‘ਚ ਰਿਆਇਤ ਦੀ ਤਜਵੀਜ਼ ਰੱਖੀ ਗਈ ਹੈ। ਅਜਿਹੇ ‘ਚ ਕੁੜੀਆਂ ਲਈ ਨਿਯਮ ਬਦਲ ਰਹੇ ਹਨ। ਹੁਣ ਭਾਰ 60 ਤੋਂ ਘਟਾ ਕੇ 40 ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪੰਜਾਬ ਪਹਿਲਾ ਸੂਬਾ ਬਣ ਜਾਵੇਗਾ ਜਿੱਥੇ ਲੜਕੀਆਂ ਨੂੰ ਫਾਇਰ ਸਰਵਿਸ ਵਿੱਚ ਸ਼ਾਮਲ ਹੋਣ ਦਾ ਮੌਕਾ ਦਿੱਤਾ ਜਾਵੇਗਾ।

