Punjab news point : ਰਿਜ਼ਰਵ ਬੈਂਕ (ਆਰਬੀਆਈ) ਦੀ ਸੂਚੀ ਦੇ ਅਨੁਸਾਰ ਭਲਕੇ ਯਾਨੀ ਬੁੱਧਵਾਰ 16 ਅਕਤੂਬਰ, 2024 ਨੂੰ ਬੈਂਕ ਬੰਦ ਰਹਿਣ ਵਾਲੇ ਹਨ। ਇਨ੍ਹਾਂ ਵਿੱਚ ਜਨਤਕ ਅਤੇ ਨਿੱਜੀ ਖੇਤਰ ਦੇ ਬੈਂਕ ਸ਼ਾਮਲ ਹਨ। ਇਸ ਦਾ ਕਾਰਨ 16 ਅਕਤੂਬਰ ਨੂੰ ਲਕਸ਼ਮੀ ਪੂਜਾ ਦਾ ਤਿਉਹਾਰ ਹੈ। ਕੋਲਕਾਤਾ ਅਤੇ ਤ੍ਰਿਪੁਰਾ ‘ਚ ਇਸ ਦਿਨ ਸਾਰੇ ਬੈਂਕ ਬੰਦ ਰਹਿਣਗੇ। ਹਾਲਾਂਕਿ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਬੈਂਕ ਆਮ ਵਾਂਗ ਕੰਮ ਕਰਨਗੇ। ਇਹ ਛੁੱਟੀਆਂ ਵੱਖ-ਵੱਖ ਸੂਬਿਆਂ ਦੇ ਆਧਾਰ ਉਤੇ ਹਨ।
ਪੱਛਮੀ ਬੰਗਾਲ ਵਿਚ ਲਕਸ਼ਮੀ ਪੂਜਾ ਦਾ ਤਿਉਹਾਰ ਹਰ ਸਾਲ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਹ ਤਿਉਹਾਰ ਦੁਰਗਾ ਪੂਜਾ ਤੋਂ ਕੁਝ ਦਿਨ ਬਾਅਦ ਆਉਂਦਾ ਹੈ। ਇਹ ਦੌਲਤ, ਖੁਸ਼ਹਾਲੀ ਅਤੇ ਚੰਗੀ ਕਿਸਮਤ ਦੀ ਦੇਵੀ ਲਕਸ਼ਮੀ ਨੂੰ ਸਮਰਪਿਤ ਹੈ। ਇਸ ਦਿਨ ਲੋਕ ਆਪਣੇ ਘਰਾਂ ਅਤੇ ਦੁਕਾਨਾਂ ਨੂੰ ਸਜਾਉਂਦੇ ਹਨ।ਇਸ ਮੌਕੇ ‘ਤੇ ਕੋਲਕਾਤਾ ‘ਚ ਲਕਸ਼ਮੀ ਪੂਜਾ ਦਾ ਸ਼ਾਨਦਾਰ ਆਯੋਜਨ ਕੀਤਾ ਜਾਂਦਾ ਹੈ। ਅਗਰਤਲਾ ਵਿੱਚ ਵੀ ਇਹ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਹੀ ਕਾਰਨ ਹੈ ਕਿ 16 ਅਕਤੂਬਰ 2024 ਨੂੰ ਕੋਲਕਾਤਾ ‘ਚ ਬੈਂਕਾਂ ‘ਚ ਛੁੱਟੀ ਰਹੇਗੀ।

