ਨਵਜੋਤ ਕੌਰ ਸਿੱਧੂ ਨਾਲ ਕਰੋੜਾਂ ਰੁਪਏ ਦੀ ਠੱਗੀ

Amritsar Chandigarh Manipur Mansa Social media Trending जालंधर दिल्ली पंजाब

Punjab news point : ਸਾਬਕਾ ਵਿਧਾਇਕ ਡਾ. ਨਵਜੋਤ ਕੌਰ ਸਿੱਧੂ ਨਾਲ ਦੋ ਕਰੋੜ ਰੁਪਏ ਦੀ ਠੱਗੀ ਵੱਜਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਉਨ੍ਹਾਂ ਆਪਣੇ ਇੱਕ ਨਿੱਜੀ ਸਹਾਇਕ ਤੇ ਹੋਰਨਾਂ ਖਿਲਾਫ ਪੁਲਿਸ ਕੋਲ ਸ਼ਿਕਾਇਤ ਕੀਤੀ ਹੈ।

ਸ਼ਿਕਾਇਤ ਵਿੱਚ ਦੱਸਿਆ ਕਿ ਸ਼ਹਿਰ ਦੇ ਪੌਸ਼ ਰਣਜੀਤ ਐਵੇਨਿਊ ਇਲਾਕੇ ਵਿਚ ਐੱਸਸੀਓ ਦੀ ਰਜਿਸਟਰੇਸ਼ਨ ਦੇ ਬਹਾਨੇ ਉਨ੍ਹਾਂ ਤੋਂ ਦੋ ਕਰੋੜ ਰੁਪਏ ਤੋਂ ਵੱਧ ਰੁਪਏ ਵਸੂਲੇ ਗਏ।। ਇਸ ਮਾਮਲੇ ਵਿਚ ਉਨ੍ਹਾਂ ਦੇ ਨਿੱਜੀ ਸਹਾਇਕ ਅਤੇ ਉਸ ਦੇ ਸਾਥੀ ਨੇ ਜਾਣਕਾਰੀ ਦਿੱਤੀ ਸੀ ਕਿ ਅਮਰੀਕਾ ਰਹਿੰਦੇ ਐਨ.ਆਰ.ਆਈ .ਵੱਲੋਂ ਆਪਣੇ ਰਿਸ਼ਤੇਦਾਰਾਂ ਰਾਹੀਂ ਰਣਜੀਤ ਐਵਨਿਊ ਵਿਚ ਸ਼ੋਅਰੂਮ ਵੇਚਿਆ ਜਾ ਰਿਹਾ ਹੈ, ਜਿਸ ਦੀ ਕੀਮਤ ਵੀ ਜਾਇਜ਼ ਹੈ।ਇਹ ਪ੍ਰਾਪਰਟੀ ਖਰੀਦਣ ਲਈ ਉਨ੍ਹਾਂ ਉਸ ਨੂੰ ਕੁਝ ਅਗਾਊਂ ਰਕਮ ਦੇਣ ਵਾਸਤੇ ਵੀ ਆਖਿਆ। ਇਸ ਸਬੰਧੀ ਲੋਂੜੀਂਦੀ ਕਾਰਵਾਈ ਤੋਂ ਬਾਅਦ ਉਨ੍ਹਾਂ ਨੇ ਤਕਰੀਬਨ ਕਰੋੜ ਰੁਪਏ ਤੋਂ ਵੱਧ ਰਾਸ਼ੀ ਬੈਂਕ ਰਾਹੀਂ ਮਾਲਕ ਦੇ ਖਾਤੇ ਵਿੱਚ ਭੇਜ ਦਿੱਤੀ। ਬਾਕੀ ਰਹਿੰਦੀ ਰਕਮ ਚੈੱਕ ਰਾਹੀਂ ਨਿੱਜੀ ਸਹਾਇਕ ਨੂੰ ਦਿੱਤੀ। ਬਾਅਦ ਵਿਚ ਪਤਾ ਲੱਗਾ ਕਿ ਉਸ ਵੱਲੋਂ ਦਿੱਤੀ ਗਈ ਰਕਮ ਉਸ ਦੇ ਨਿੱਜੀ ਸਹਾਇਕ ਅਤੇ ਉਸ ਦੇ ਸਾਥੀਆਂ ਤੇ ਹੋਰਨਾਂ ਨੇ ਆਪਣੇ ਮੰਤਵ ਵਾਸਤੇ ਵਰਤੀ ਹੈ। ਇਸ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਿੱਤੀ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Leave a Reply

Your email address will not be published. Required fields are marked *