ਹਮਲੇ ਤੋਂ ਬਾਅਦ ਸੁਖਬੀਰ ਬਾਦਲ ਮੁੜ ਪਹੁੰਚੇ ਪਹਿਰੇਦਾਰੀ ਦੀ ਸੇਵਾ ਨਿਭਾਉਣ!

Amritsar

Punjab news point : ਅੰਮ੍ਰਿਤਸਰ ‘ਚ ਬੁੱਧਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁਖਬੀਰ ਬਾਦਲ ‘ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ ਸੁਖਬੀਰ ਦੀ ਸੁਰੱਖਿਆ ਲਈ ਤਾਇਨਾਤ ਸਾਦੇ ਕੱਪੜਿਆਂ ਵਾਲੇ ਪੁਲਸ ਮੁਲਾਜ਼ਮ ਨੇ ਹਮਲਾਵਰ ਨੂੰ ਫੜ ਲਿਆ ਅਤੇ ਉਸਦਾ ਹੱਥ ਉੱਤੇ ਕਰ ਦਿੱਤਾ। ਗੋਲੀ ਹਵਾ ਵਿੱਚ ਚੱਲੀ ਜਿਸ ਕਾਰਨ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਉੱਧਰ, ਮੁਲਜ਼ਮ ਦੇ ਗੁਰੂਘਰ ਦੇ ਅੰਦਰ ਪਿਸਤੌਲ ਲੈ ਕੇ ਜਾਣ ‘ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ।ਦੱਸ ਦਈਏ ਕਿ ਹਮਲੇ ਤੋਂ ਬਾਅਦ ਸੁਖਬੀਰ ਬਾਦਲ ਮੁੜ ਸੇਵਾ ਨਿਭਾਉਣ ਦਰਬਾਰ ਸਾਹਿਬ ਦੇ ਗੇਟ ਉਤੇ ਪਹੁੰਚ ਚੁੱਕੇ ਹਨ।ਬੱਬਰ ਖਾਲਸਾ ਦਾ ਸਾਬਕਾ ਅੱਤਵਾਦੀ ਹੈ ਹਮਲਾਵਰ

ਸੁਖਬੀਰ ‘ਤੇ ਗੋਲੀ ਚਲਾਉਣ ਵਾਲੇ ਆਰੋਪੀ ਦੀ ਪਛਾਣ ਨਰਾਇਣ ਸਿੰਘ ਚੌੜਾ ਵਾਸੀ ਡੇਰਾ ਬਾਬਾ ਨਾਨਕ ਦੇ ਰੂਪ ‘ਚ ਹੋਈ ਹੈ। ਮੁਲਜ਼ਮ ਕੱਟੜਪੰਥੀ ਹੈ ਅਤੇ ਦਲ ਖਾਲਸਾ ਨਾਲ ਸਬੰਧਤ ਹੈ। ਸੂਤਰਾਂ ਮੁਤਾਬਕ ਹਮਲਾਵਰ ਨਰਾਇਣ ਸਿੰਘ ਚੌੜਾ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਅੱਤਵਾਦੀ ਵੀ ਰਿਹਾ ਹੈ।

Leave a Reply

Your email address will not be published. Required fields are marked *