ਮਕਸੂਦਾਂ ਥਾਣਾ ਦਿਹਾਤੀ ਵਿੱਚ ਪੈਂਦੇ ਨੰਗਲ ਸਲੇਮ ਰੋਡ ਤੇ ਹੋਇਆ ਹਗਾਮਾ

अपराधिक जालंधर

Punjab news point (ਰਜਿੰਦਰ ਕੁਮਾਰ ਕੰਡਾ) : ਮਕਸੂਦਾਂ ਥਾਣਾ ਦਿਹਾਤੀ ਵਿੱਚ ਪੈਂਦੇ ਨੰਗਲ ਸਲੇਮ ਰੋਡ ਤੇ ਹਗਾਮਾ ਹੋਇਆ. ਰੱਜੀ ਅਤੇ ਲੇਖੂ ਨਾਮ ਦੇ ਸ਼ਖਸ ਤੇ ਉਸਦੇ ਸਾਥੀ ਨੇ ਮਹੱਲਾ ਨਿਵਾਸੀਆਂ ਨਾਲ ਗੁੰਡਾਗਰਦੀ ਕੀਤੀ। ਜਿਸ  ਦੀਆਂ ਤਸਵੀਰਾਂ ਆਈਆ ਸਾਮਣੇ ਤੇ ਵੀਡੀਓ ਹੋਈ ਵਾਇਰਲ.

ਤੁਹਾਨੂੰ ਦੱਸ ਦਈਏ ਕਿ  ਰੱਜੀ ਨਾਂ ਦੀ ਔਰਤ ਨੇ ਚਿੱਟਾ ਵੇਚਣ ਦਾ ਇਲਜ਼ਾਮ ਲਗਾਇਆ ਜਾ ਰਿਹਾ ਹੈ ਤੇ ਉਥੇ ਹੀ ਇਲਾਕਾ ਨਿਵਾਸੀਆਂ ਨੇ 112 ਤੇ ਕਾਲ ਕਰਕੇ ਦਸੀਆਂ ਕਿ  ਇਹ ਔਰਤ ਤੇ ਉਸਦਾ ਘਰਵਾਲਾ  ਬੜੀ ਦੇਰ ਤੋਂ ਇਹ ਕੰਮ ਕਰ ਰਹੇ ਹਨ. ਉਹਨਾਂ ਨੇ ਦੱਸੀਆਂ ਕਿ ਪਹਿਲੇ ਇਹ ਸ਼ਰਾਬ ਅਤੇ ਡੋਡੇ ਵੇਚਦੇ ਸੀ ਤੇ ਹੁਣ ਚਿੱਟਾ ਵੇਚਦੇ ਨੇ ਤੇ ਹੋਰ ਵੀ ਕਈ ਧੰਦੇ ਕਰਦੇ ਹਨ. ਮਹੱਲਾ ਨਿਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੇ ਵੀ ਸਵਾਲ ਖੜੇ ਕੀਤੇ ਤੇ ਕਿਹਾ ਪੁਲਿਸ ਵਾਲੇ ਆਉਂਦੇ ਹਨ ਅਤੇ ਪੈਸੇ ਲੈ ਕੇ ਚਲੇ ਜਾਂਦੇ ਹਨ ਤੇ ਕੋਈ ਕਾਰਵਾਈ ਨਹੀਂ ਕਰਦੇ. ਓਹਨੇ ਨੇ ਦਸੀਆਂ ਕੀ  ਇਹ ਬੜੀ ਦੇਰ ਤੋਂ ਕੰਮ ਕਰ ਰਹੇ ਨੇ ਚਿੱਟਾ ਵੇਚ ਕੇ ਇਹਨਾਂ ਨੇ ਕਾਫੀ ਜਾਇਦਾਦ ਬਣਾਈ ਹੋਈ ਹੈ.

ਰੱਜੀ ਤੇ ਸੁੱਖੇ ਨਾਮ ਦੇ ਬੰਦੇ ਤੇ ਮਕਸੂਦਾਂ ਠਾਣੇ ਵਿੱਚ ਕਈ ਪਰਚੇ ਚੱਲ ਰਹੇ ਹਨ. ਪ੍ਰਸ਼ਾਸਨ ਦੀ ਨਿਗਹਾ ਹੇਠ ਫਿਰ ਵੀ ਇਹ ਕੰਮ ਬੜੇ ਜ਼ੋਰਾਂ ਨਾਲ ਚੱਲ ਰਿਹਾ ਹੈ. ਇਲਾਕਾ ਨਿਵਾਸੀ ਨੇ ਪਹਿਲਾ ਵੀ ਕਈ ਕੰਪਲੇਂਟਾਂ ਕੀਤੀਆਂ ਸਨ ਪਰ ਉਹਨਾਂ ਤੇ ਕਾਰਵਾਈ ਨਹੀਂ ਹੋਈ. ਹੁਣ ਦੇਖਣਾ ਇਹ ਹੈ ਕਿ ਪੁਲਿਸ ਪ੍ਰਸ਼ਾਸਨ ਇਹਨਾਂ ਤੇ ਕਾਰਵਾਈ ਕਰਦਾ ਹੈ ਕਿ ਮਾਮਲਾ ਰਫਾ ਦਫਾ ਕਰਕੇ ਠੰਡੇ ਵਸਤੇ ਵਿੱਚ ਪਾ ਦਿੰਦਾ ਹੈ. ਮਾਨਯੋਗ ਕਮਿਸ਼ਨਰ ਸਾਹਿਬ ਤੋ ਇਲਾਕਾ ਨਿਵਾਸੀ ਨੇ ਬੇਨਤੀ ਕੀਤੀ ਕੀ ਚਿੱਟਾ ਵੇਚਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਹੋਵੇ ਅਤੇ ਜਿੰਨੀ ਉਹਨਾਂ ਨੇ ਪ੍ਰੋਪਰਟੀ ਬਣਾਈ ਹੈ ਉਹ ਜਪਤ ਹੋਣੀ ਚਾਹੀਦੀ ਹੈ.

Leave a Reply

Your email address will not be published. Required fields are marked *