ਬ੍ਰਾਮਦਗੀ:- ਇਕ ਸਕਟਰੀ ਅਕਸੈਸ ਬਿਨਾ ਨੰਬਰੀ, ਇੱਕ ਸਕੂਟਰੀ ਐਕਟਿਵਾ ਨੰਬਰੀ PB 91-A-3473, 05 ਗ੍ਰਾਮ ਹੈਰੋਇੰਨ ਅਤੇ 20 ਨਸ਼ੀਲੀਆ ਗੋਲੀਆ

अपराधिक

Punjab news point : ਮਾਨਯੋਗ ਸ੍ਰੀ ਗੌਰਵ ਤੂਰਾ IPS, SSP ਸਾਹਿਬ ਕਪੂਰਥਲਾ ਜੀ ਦੇ ਦਿਸ਼ਾ ਨਿਰਦੇਸ ਅਨੁਸਾਰ, ਕਪੂਰਥਲਾ ਜਿਲੇ ਵਿੱਚ ਨਸ਼ੇ ਦਾ ਧੰਦਾ ਕਰਨ ਵਾਲੇ ਵਿਅਕਤੀਆ ਨੂੰ ਕਾਬੂ ਕਰਨ ਲਈ ਸ੍ਰੀ ਸਰਬਜੀਤ ਰਾਏ ਪੁਲਿਸ ਕਪਤਾਨ ਤਫਤੀਸ, ਸ੍ਰੀ ਦੀਪ ਕਰਨ ਸਿੰਘ ਡੀ ਐਸ ਪੀ ਸਾਹਿਬ ਸਬ ਡਵੀਜਨ ਕਪੂਰਥਲਾ ਅਤੇ ਇੰਸਪੈਕਟਰ ਕੰਵਰਜੀਤ ਸਿੰਘ ਬੱਲ ਮੁੱਖ ਅਫਸਰ ਥਾਣਾ ਸਦਰ ਕਪੂਰਥਲਾ ਨੂੰ ਇਸ ਸੰਬੰਧੀ ਸਪੈਸ਼ਲ ਹਦਾਇਤਾ ਕੀਤੀਆ ਗਈਆ ਸਨ। ਜਿਸ ਸਬੰਧੀ ASI ਪਾਲ ਸਿੰਘ ਇੰਚਾਰਜ ਚੌਂਕੀ ਸਾਇੰਸ ਸਿਟੀ ਥਾਣਾ ਸਦਰ ਕਪੂਰਥਲਾ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਗੁਰਪ੍ਰੀਤ ਸਿੰਘ ਉਰਫ ਘੁੱਗੀ ਪੁੱਤਰ ਸੰਤੋਖ ਸਿੰਘ ਵਾਸੀ ਧਾਰੀਵਾਲ ਦੋਨਾ ਥਾਣਾ ਸਦਰ ਕਪੂਰਥਲਾ, ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਸੁਖਪਾਲ ਸਿੰਘ ਵਾਸੀ ਧੁਆਖੋ ਨਿਸ਼ਾਨ ਥਾਣਾ ਸਦਰ ਕਪੂਰਥਲਾ, ਰਾਜੂ ਪੁੱਤਰ ਬਲਵੰਤ ਸਿੰਘ ਵਾਸੀ ਮਨਸੂਰਵਾਲ ਥਾਣਾ ਸਿਟੀ ਕਪੂਰਥਲਾ ਜੋ ਕਿ ਨਸ਼ਾ ਕਰਨ ਦੇ ਆਦੀ ਹਨ, ਚੋਰੀ ਦੇ ਮੋਟਰਸਾਈਕਲ/ਸਕੂਟਰੀ ਸਸਤੇ ਭਾਅ ਦੇ ਵੇਚ ਕੇ ਨਸ਼ੇ ਦੀ ਪੂਰਤੀ ਕਰਦੇ ਹਨ। ਜਿਸਤੇ ASI ਪਾਲ ਸਿੰਘ ਇੰਚਾਰਜ ਚੌਂਕੀ ਸਾਇੰਸ ਸਿਟੀ ਥਾਣਾ ਸਦਰ ਕਪੂਰਥਲਾ ਨੇ ਸਮੇਤ ਪੁਲਿਸ ਪਾਰਟੀ ਦੋਰਾਨੇ ਨਾਕਾਬੰਦੀ ਗੁਰਪ੍ਰੀਤ ਸਿੰਘ ਉਰਫ ਘੁੱਗੀ ਪੁੱਤਰ ਸੰਤੋਖ ਸਿੰਘ ਵਾਸੀ ਧਾਰੀਵਾਲ ਦੋਨਾ ਥਾਣਾ ਸਦਰ ਕਪੂਰਥਲਾ ਨੂੰ ਚੋਰੀ ਦੀ ਸਕੂਟਰੀ ਮਾਰਕਾ ਅਕਸੈਸ, 05 ਗ੍ਰਾਮ ਹੈਰੋਇੰਨ ਅਤੇ 20 ਨਸ਼ੀਲੀਆ ਗੋਲੀਆ ਸਮੇਤ ਗ੍ਰਿਫਤਾਰ ਕਰਕੇ ਇਹਨਾ ਦੇ ਖਿਲਾਫ ਮੁਕੱਦਮਾ ਨੰਬਰ 68 ਮਿਤੀ 29-03-2025 ,303(2), 317(2) BNS & 21/22-61-85 NDPS ACT ਅੱਜ ਮਿਤੀ 30.03.2025 ਨੂੰ ASI ਪਾਲ ਸਿੰਘ ਨੇ ਦੋਰਾਨੇ ਤਫਤੀਸ਼ ਬਾਕੀ ਦੋਸ਼ੀਆਨ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਸੁਖਪਾਲ ਸਿੰਘ ਵਾਸੀ ਧੁਆਖੇ ਨਿਸ਼ਾਨ ਥਾਣਾ ਸਦਰ ਕਪੂਰਥਲਾ, ਰਾਜੂ ਪੁੱਤਰ ਬਲਵੰਤ ਸਿੰਘ ਵਾਸੀ ਮਨਸੂਰਵਾਲ ਥਾਣਾ ਸਿਟੀ ਕਪੂਰਥਲਾ ਨੂੰ ਵੀ ਗ੍ਰਿਫਤਾਰ ਕਰਕੇ ਇਹਨਾ ਪਾਸੋ ਚੋਰੀ ਦੀ ਸਕੂਟਰੀ ਐਕਟਿਵਾ ਨੰਬਰੀ PB 91-A-3473 ਬ੍ਰਾਮਦ ਕੀਤੀ। ਇਸ ਤੋਂ ਇਲਾਵਾ ਦੋਸੀਆਨ ਪਾਸੋ ਹੋਰ ਪੁੱਛ ਗਿੱਛ ਜਾਰੀ ਹੈ।

 

Leave a Reply

Your email address will not be published. Required fields are marked *