Punjab news point : ਈਡੀ ਨੇ ਬਨੂੜ ਤੋਂ ਰਾਜਪੁਰਾ ਜਾਣ ਵਾਲੇ ਰਾਸ਼ਟਰੀ ਮਾਰਗ ‘ਤੇ ਸਥਿਤ ਗਿਆਨ ਸਾਗਰ ਮੈਡੀਕਲ ਕਾਲਜ ਅਤੇ ਹਸਪਤਾਲ ‘ਤੇ ਛਾਪਾ ਮਾਰਿਆ। ਦੀ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ। ਜਾਣਕਾਰੀ ਅਨੁਸਾਰ, ਟੀਮ ਸਵੇਰੇ ਲਗਭਗ 9.30 ਵਜੇ ਹਰਿਆਣਾ ਨੰਬਰ ਪਲੇਟਾਂ ਵਾਲੀਆਂ ਦੋ ਗੱਡੀਆਂ ਵਿੱਚ ਹਸਪਤਾਲ ਪਹੁੰਚੀ।ਟੀਮ ਨੇ ਹਸਪਤਾਲ ਦੇ ਰਿਕਾਰਡ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਜਦੋਂ ਪ੍ਰਬੰਧਕਾਂ ਨੂੰ ਛਾਪੇਮਾਰੀ ਬਾਰੇ ਪਤਾ ਲੱਗਾ ਤਾਂ ਉਹ ਹਸਪਤਾਲ ਤੋਂ ਭੱਜ ਗਏ। ਇਸ ਟੀਮ ਵਿੱਚ 8 ਤੋਂ 10 ਮੈਂਬਰ ਹਨ ਜੋ ਖ਼ਬਰ ਲਿਖੇ ਜਾਣ ਤੱਕ ਰਿਕਾਰਡ ਦੀ ਜਾਂਚ ਕਰ ਰਹੇ ਸਨ।

