Punjab news point : ਸਥਾਨਕ ਸ਼ਹਿਰ ਵਿੱਚ ਅੱਜ ਦੁਪਹਿਰ ਖੇਤਾਂ ਵਿੱਚ ਅਚਾਨਕ ਅੱਗ ਲੱਗਣ ਕਾਰਨ ਦੋ ਕਿਸਾਨਾਂ ਦੀ 5 ਤੋਂ 6 ਏਕੜ ਫ਼ਸਲ ਸੜ ਕੇ ਸੁਆਹ ਹੋਣ ਦੀ ਖ਼ਬਰ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਹਰਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰ ਕਪਿਲ ਕਲੋਨੀ ਦੇ ਪਿੱਛੇ ਰਾਮਪੁਰਾ ਰੋਡ ‘ਤੇ ਸਥਿਤ ਇੱਕ ਗੁਆਂਢੀ ਕਿਸਾਨ ਦੇ ਖੇਤ ਵਿੱਚ ਤੂੜੀ ਬਣਾਉਣ ਵਾਲੇ ਟੋਏ ਵਿੱਚ ਅਚਾਨਕ ਅੱਗ ਲੱਗ ਗਈ ਅਤੇ ਹਵਾ ਕਾਰਨ ਅੱਗ ਪੂਰੀ ਤਰ੍ਹਾਂ ਫੈਲ ਗਈ।ਇਸ ਕਾਰਨ, ਥੋੜ੍ਹੇ ਹੀ ਸਮੇਂ ਵਿੱਚ ਅੱਗ ਬਲਿਆਲ ਰੋਡ ‘ਤੇ ਸਥਿਤ ਉਸਦੇ ਆਪਣੇ ਖੇਤ ਵਿੱਚ ਫੈਲ ਗਈ। ਅੱਗ ਲੱਗਣ ਦੀ ਘਟਨਾ ਬਾਰੇ ਫਾਇਰ ਵਿਭਾਗ ਨੂੰ ਸੂਚਿਤ ਕੀਤਾ ਗਿਆ ਅਤੇ ਕਿਸਾਨ ਹਰਵਿੰਦਰ ਸਿੰਘ ਨੇ ਖੁਦ ਆਪਣੇ ਟਰੈਕਟਰ ਦੀ ਮਦਦ ਨਾਲ ਖੇਤ ਨੂੰ ਵਾਹੁਣ ਦੀ ਕੋਸ਼ਿਸ਼ ਕੀਤੀ ਅਤੇ ਅੱਗ ਨੂੰ ਫੈਲਣ ਤੋਂ ਰੋਕਿਆ।

