Punjab news point : ਮਾਨਯੋਗ ਸ੍ਰੀ ਗੌਰਵ ਤੂਰਾ IPS, SSP ਸਾਹਿਬ ਕਪੂਰਥਲਾ ਜੀ ਦੇ ਦਿਸ਼ਾ ਨਿਰਦੇਸ ਅਨੁਸਾਰ, ਕਪੂਰਥਲਾ ਜਿਲੇ ਵਿੱਚ ਨਸ਼ੇ ਦਾ ਧੰਦਾ ਕਰਨ ਵਾਲੇ ਵਿਅਕਤੀਆ ਨੂੰ ਕਾਬੂ ਕਰਨ ਲਈ ਸ੍ਰੀ ਪ੍ਰਭਜੋਤ ਸਿੰਘ ਪੁਲਿਸ ਕਪਤਾਨ ਤਫਤੀਸ਼, ਸ੍ਰੀ ਦੀਪ ਕਰਨ ਸਿੰਘ ਡੀ ਐਸ ਪੀ ਸਾਹਿਬ ਸਬ ਡਵੀਜਨ ਕਪੂਰਥਲਾ ਅਤੇ ਇੰਸਪੈਕਟਰ ਕੰਵਰਜੀਤ ਸਿੰਘ ਬੱਲ ਮੁੱਖ ਅਫਸਰ ਥਾਣਾ ਸਦਰ ਕਪੂਰਥਲਾ ਨੂੰ ਇਸ ਸੰਬੰਧੀ ਸਪੈਸ਼ਲ ਹਦਾਇਤਾ ਕੀਤੀਆ ਗਈਆ ਸਨ। ਜਿਸ ਸਬੰਧੀ ਏ ਐਸ ਆਈ ਪਾਲ ਸਿੰਘ ਚੌਕੀ ਸਾਇੰਸ ਸਿਟੀ ਥਾਣਾ ਸਦਰ ਕਪੂਰਥਲਾ ਨੇ ਸਮੇਤ ਪੁਲਿਸ ਪਾਰਟੀ ਦੋਰਾਨੇ ਗਸ਼ਤ ਅਮਨਦੀਪ ਸਿੰਘ ਉਰਫ ਤੋਤਲਾ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਢੁਪਈ ਥਾਣਾ ਸਦਰ ਕਪੂਰਥਲਾ ਜਿਲਾ ਕਪੂਰਥਲਾ ਜਿਲਾ ਕਪੂਰਥਲਾ ਪਾਸੋਂ 25 ਨਸ਼ੀਲੀਆਂ ਗੋਲੀਆਂ ਰੰਗ ਸੰਤਰੀ ਬਿਨਾ ਮਾਰਕਾ ਅਤੇ 6 ਗ੍ਰਾਮ ਹੈਰੋਇਨ ਬ੍ਰਾਮਦ ਕੀਤੇ। ਜਿਸਤੇ ਅਮਨਦੀਪ ਸਿੰਘ ਉਰਫ ਤੋਤਲਾ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਢੁਪਈ ਥਾਣਾ ਸਦਰ ਕਪੂਰਥਲਾ ਜਿਲਾ ਕਪੂਰਥਲਾ ਦੇ ਖਿਲਾਫ ਮੁਕੱਦਮਾ ਨੰਬਰ 117 ਮਿਤੀ 05.06.2025 ਅ/ਧ 21/22-61-85 NDPS ACT ਥਾਣਾ ਸਦਰ ਕਪੂਰਥਲਾ ਦਰਜ ਰਜਿਸਟਰ ਕੀਤਾ ਗਿਆ।
ਦੇਸ਼ੀ:- ਅਮਨਦੀਪ ਸਿੰਘ ਉਰਫ ਤੋਤਲਾ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਢੁਪਈ ਥਾਣਾ ਸਦਰ ਕਪੂਰਥਲਾ ਜਿਲਾ ਕਪੂਰਥਲਾ