Punjab news point : ਥਾਣਾ ਭੋਗਪੁਰ ਦੇ ਪਿੰਡ ਜਮਾਲਪੁਰ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਪਿੰਡ ਦੇ ਇੱਕ ਕਿਸਾਨ ਨੇ ਆਪਣੇ ਮੱਕੀ ਦੇ ਖੇਤ ਵਿੱਚ ਮਿਜ਼ਾਈਲ ਦਾ ਇੱਕ ਹਿੱਸਾ ਪਿਆ ਦੇਖਿਆ। ਜਾਣਕਾਰੀ ਅਨੁਸਾਰ ਖੇਤ ਦਾ ਮਾਲਕ ਅਮਰਜੀਤ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਰੇਰੂ ਸਵੇਰੇ ਆਪਣੇ ਖੇਤ ਗਿਆ, ਜਿੱਥੇ ਉਸਨੇ ਮਿਜ਼ਾਈਲ ਦਾ ਇੱਕ ਹਿੱਸਾ ਖੇਤ ਵਿੱਚ ਪਿਆ ਦੇਖਿਆ। ਕਿਸਾਨ ਨੇ ਇਸ ਸਬੰਧੀ ਭੋਗਪੁਰ ਥਾਣੇ ਨੂੰ ਸੂਚਿਤ ਕੀਤਾ।
ਪੁਲਿਸ ਸਟੇਸ਼ਨ ਦੇ ਮੁਖੀ ਇੰਸਪੈਕਟਰ ਰਵਿੰਦਰ ਪਾਲ ਸਿੰਘ ਨੇ ਜਲੰਧਰ ਵਿੱਚ ਫੌਜ ਦੇ ਅਧਿਕਾਰੀਆਂ ਨੂੰ ਮਿਜ਼ਾਈਲ ਦੇ ਹਿੱਸਿਆਂ ਦੀ ਜਾਣਕਾਰੀ ਦਿੱਤੀ। ਜਲੰਧਰ ਤੋਂ ਭਾਰਤੀ ਫੌਜ ਦੀ ਟੀਮ ਅਤੇ ਆਦਮਪੁਰ ਤੋਂ ਹਵਾਈ ਫੌਜ ਦੀ ਟੀਮ ਪਿੰਡ ਜਮਾਲਪੁਰ ਪਹੁੰਚੀ। ਇਸ ਦੌਰਾਨ ਜਦੋਂ ਟੀਮ ਨੇ ਜਾਂਚ ਕੀਤੀ ਤਾਂ ਇਸ ਮਿਜ਼ਾਈਲ ਦੇ ਟੁਕੜੇ ਵਿੱਚ ਕੋਈ ਵਿਸਫੋਟਕ ਸਮੱਗਰੀ ਨਹੀਂ ਸੀ। ਭਾਰਤੀ ਫੌਜ ਦੀ ਟੀਮ ਨੇ ਮਿਜ਼ਾਈਲ ਦੇ ਹਿੱਸੇ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।

