PNP : ਧਾਰਮਿਕ ਸਥਾਨਾਂ ਦੀ ਯਾਤਰਾ ਕਰਨ ਵਾਲਿਆਂ ਲਈ ਇੱਕ ਬਹੁਤ ਹੀ ਖਾਸ ਖ਼ਬਰ ਸਾਹਮਣੇ ਆਈ ਹੈ। ਇੰਡੀਅਨ ਰੇਲਵੇ ਕੇਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਲਿਮਟਿਡ (IRCTC) ਨੇ ਧਾਰਮਿਕ ਸਥਾਨਾਂ ਦੀ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਲਈ ਇੱਕ ਵੱਡਾ ਐਲਾਨ ਕੀਤਾ ਹੈ। ਦਰਅਸਲ, IRCTC ਨੇ ਚਾਰ ਜਯੋਤਿਰਲਿੰਗ ਅਤੇ ਸਟੈਚੂ ਆਫ ਯੂਨਿਟੀ ਟੂਰ ਸ਼ੁਰੂ ਕੀਤੇ ਹਨ।
ਭਾਰਤ ਗੌਰਵ ਰੇਲ ਯਾਤਰਾ 25 ਅਕਤੂਬਰ ਤੋਂ ਸ਼ੁਰੂ ਹੋਵੇਗੀ ਜੋ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਵੇਗੀ। ਇਸਦੀ ਯਾਤਰਾ ਕੁੱਲ 9 ਦਿਨ ਅਤੇ 8 ਰਾਤਾਂ ਦੀ ਹੋਵੇਗੀ। ਸ਼ਰਧਾਲੂਆਂ ਲਈ ਖੁਸ਼ੀ ਦੀ ਗੱਲ ਇਹ ਹੈ ਕਿ ਇਸ ਯਾਤਰਾ ਦੌਰਾਨ, ਉਹ ਚਾਰ ਜਯੋਤਿਰਲਿੰਗ ਉਜੈਨ ਮਹਾਕਾਲੇਸ਼ਵਰ, ਦਵਾਰਕਾ ਨਾਗੇਸ਼ਵਰ ਅਤੇ ਦਵਾਰਕਾਧੀਸ਼ ਮੰਦਰ, ਇੰਦੌਰ ਔਂਕਾਰੇਸ਼ਵਰ, ਵੇਰਾਵਲ ਸੋਮਨਾਥ ਅਤੇ ਕੇਵੜੀਆ ਵਿਖੇ ਸਟੈਚੂ ਆਫ਼ ਯੂਨਿਟੀ ਦੇ ਦਰਸ਼ਨ ਕਰ ਸਕਣਗੇ।