
ਜਲੰਧਰ, (ਰਜਿੰਦਰ ਕੁਮਾਰ)-ਪਿਛਲੇ ਕੁਝ ਮਹੀਨਿਆਂ ਤੋਂ ਜਲੰਧਰ ਸ਼ਹਿਰ ਵਿਚ ਲੋਕ ਸਭਾ ਦੀ ਜ਼ਿਮਨੀ ਚੋਣ ਨੂੰ ਲੈ ਕੇ ਕਾਫੀ ਸਰਗਰਮੀ ਸੀ, ਜਿਸ ਦੀ ਕੱਲ ਸਮਾਪਤੀ ਹੋਈ ਹੈ ਅਤੇ ਕੱਲ੍ਹ ਚੋਣ ਦੇ ਆਖਰੀ ਪੜਾਅ ਵਿਚ ਸਥਾਨਕ ਸਪੋਰਟਸ ਕਾਲਜ ਦੇ ਨੇੜੇ ਵੋਟਾਂ ਦੀ ਗਿਣਤੀ ਚੱਲ ਰਹੀ ਸੀ। ਅਜਿਹੇ ਵਿਚ ਜਿਥੇ ਸ਼ਹਿਰ ਦੇ ਸਾਰੇ ਪ੍ਰਸ਼ਾਸਨਿਕ ਅਧਿਕਾਰੀ ਅਤੇ ਸਿਆਸੀ ਪ੍ਰਵਿਰਤੀ ਨਾਲ ਜੁੜੇ ਲੋਕ ਕਾਊਂਟਿੰਗ ਅਤੇ ਨਤੀਜਿਆਂ ਨੂੰ ਲੈ ਕੇ ਰੁੱਝੇ ਹੋਏ ਸਨ ਅਤੇ ਉਥੇ ਹੀ ਦੂਜੇ ਪਾਸੇ ਜਲੰਧਰ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਦੀਆਂ ਡਿੱਚ ਮਸ਼ੀਨਾਂ ਨਾਜਾਇਜ ਨਿਰਮਾਣ ਤੋੜਨ ਵਿਚ ਲੱਗੀਆਂ ਹੋਈਆਂ ਸਨ। ਨਿਗਮ ਕਮਿਸ਼ਨਰ ਅਭਿਜੀਤ ਕਪਲਿਸ਼ ਦੇ ਨਿਰਦੇਸ਼ਾਂ ‘ਤੇ ਕੱਲ ਨਿਗਮ ਦੀਆਂ ਡਿੱਚ ਮਸ਼ੀਨਾਂ ਨੇ ਜਿਥੇ ਖੁਰਲਾ ਕਿੰਗਰਾ ਇਲਾਕੇ ਵਿਚ ਸਾਈਂ ਮੰਦਿਰ ਦੇ ਨੇੜੇ ਨਾਜਾਇਜ਼ ਢੰਗ ਨਾਲ ਕੱਟੀ ਜਾ ਰਹੀ ਇਕ ਕਾਲੋਨੀ ਨੂੰ ਤੋੜ ਦਿੱਤਾ, ਉਥੇ ਹੀ ਕੈਂਟ ਹਲਕੇ ਦੇ ਨਾਲ ਲੱਗਦੇ ਪਿੰਡ ਧੀਣਾ ਵਿਚ ਨਾਜਾਇਜ਼ ਢੰਗ ਨਾਲ ਬਣਾਈ ਜਾ ਰਹੀ ਇਕ ਮਾਰਕੀਟ ਦੇ ਅਗਲੇ ਹਿੱਸੇ ਨੂੰ ਵੀ ਮਲੀਆਮੇਟ ਕਰ ਦਿੱਤਾ।

ਇਹ ਸਾਰੀ ਕਾਰਵਾਈ ਐੱਮ. ਟੀ. ਪੀ. ਅਤੇ ਹੋਰ ਨਿਗਮ ਅਧਿਕਾਰੀਆਂ ਨੇ ਕੀਤੀ, ਜਿਨ੍ਹਾਂ ਨੇ ਦੱਸਿਆ ਕੀ ਇਹਨਾਂ ਨੂੰ ਪਹਿਲਾਂ ਵੀ ਨੋਟਿਸ ਜਾਰੀ ਕੀਤੇ ਜਾ ਚੁੱਕੇ ਸਨ। ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਇਸ ਖੁਰਲਾ ਕਿੰਗਰਾ ਸਾਈਂ ਮੰਦਰ ਦੇ ਨੇੜੇ ਕਟੀ ਹੋਈ ਕਲੋਨੀ ਅਤੇ ਪਿੰਡ ਧੀਣਾ ਦੀ ਬਣੀ ਹੋਈ ਮਾਰਕੀਟ ਦੀ ਸ਼ਿਕਾਇਤ ਪਿਛਲੇ ਕਾਫੀ ਸਮੇਂ ਤੋਂ ਨਗਰ ਨਿਗਮ ਜਲੰਧਰ , local body ਚੰਡੀਗੜ, ਆਰ ਟੀ ਆਈ ਐਕਟਵਿਸਟ ਸੁਮਿਤ ਕੁਮਾਰ ਵੱਲੋਂ ਚੱਲ ਰਹੀ ਸੀ ਜਿਸ ਦੇ ਵਿਚ ਅੱਜ ਨਗਰ ਨਿਗਮ ਵੱਲੋਂ ਇਨ੍ਹਾਂ ਸ਼ਿਕਾਇਤਾਂ ਉਪਰ ਗੌਰ ਕੀਤਾ ਗਿਆ ਅਤੇ ਮਾਰਕੀਟ ਅਤੇ ਨਜਾਇਜ਼ ਬਣੀ ਹੋਈ ਕਲੋਨੀ ਨੂੰ ਤੋੜਿਆ ਗਿਆ ਹੈ