ਪੰਜਾਬ ਪੁਲਿਸ ਨੇ ਡਰੱਗ ਕਮੇਟੀ ਮੈਂਬਰ ਕਤਲ ਕੇਸ ਦੇ ਸਾਰੇ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

अन्य खबर

Punjab news point : ਫਰੀਦਕੋਟ ਪੁਲਿਸ ਨੇ ਨਸਾ ਕਮੇਟੀ ਮੈਂਬਰ ਕਤਲ ਕਾਂਡ ਦੇ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਹੈ। ਪੁਲਿਸ ਨੇ 12 ਘੰਟਿਆਂ ਦੇ ਅੰਦਰ ਹੀ ਮਾਮਲੇ ਨੂੰ ਟਰੇਸ ਕਰ ਲਿਆ। ਪੁਲਿਸ ਨੇ ਕੁੱਲ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਵਿਅਕਤੀਆਂ ਵਿੱਚ ਅਵਤਾਰ ਸਿੰਘ ਤਾਰਾ, ਰਮਨਦੀਪ ਕੌਰ, ਅਮਨਦੀਪ ਸਿੰਘ ਘੋਪਾ, ਕੁਲਵਿੰਦਰ ਕੌਰ ਅਤੇ ਗੁਰਸ਼ਰਨ ਸਿੰਘ ਸ਼ਾਮਲ ਹਨ। ਪੁਲਿਸ ਨੇ ਕਾਬੂ ਕੀਤੇ ਵਿਅਕਤੀਆਂ ਕੋਲੋਂ 1 ਦੇਸੀ ਪਿਸਤੌਲ, 32 ਬੋਰ, 2 ਕਾਰਤੂਸ ਬਰਾਮਦ ਕੀਤੇ ਹਨ।

Leave a Reply

Your email address will not be published. Required fields are marked *