ਅੰਮ੍ਰਿਤਸਰ ਏਅਰਪੋਰਟ ‘ਤੇ ਕਸਟਮ ਅਧਿਕਾਰੀ ਨੇ ਇਕ ਵਿਅਕਤੀ ਕੋਲੋਂ 751 ਗ੍ਰਾਮ ਸੋਨਾ ਕੀਤਾ ਬਰਾਮਦ

अन्य खबर

Punjab news point : ਦੁਬਈ ਤੋਂ ਅੰਮ੍ਰਿਤਸਰ ਏਅਰਪੋਰਟ ‘ਤੇ ਉਤਰੀ ਏਅਰ ਇੰਡੀਆ ਦੀ ਫਲਾਈਟ ‘ਚ ਤਸਕਰ ਕੋਲੋਂ ਸੋਨਾ ਬਰਾਮਦ। ਪ੍ਰਾਪਤ ਜਾਣਕਾਰੀ ਅਨੁਸਾਰ ਕਸਟਮ ਅਧਿਕਾਰੀ ਨੂੰ ਉਕਤ ਵਿਅਕਤੀ ਦੀ ਹਰਕਤ ‘ਤੇ ਸ਼ੱਕ ਹੋਇਆ। ਮੁਲਜ਼ਮ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ। ਜਿਸ ਤੋਂ ਬਾਅਦ ਕਸਟਮ ਨੇ ਦੋਸ਼ੀ ਕੋਲੋਂ ਤਿੰਨ ਕੈਪਸੂਲ ਬਰਾਮਦ ਕੀਤੇ, ਜੋ ਕਿ ਉਹ ਆਪਣੇ ਗੁਪਤ ਅੰਗ ‘ਚ ਛੁਪਾ ਕੇ ਲਿਆਇਆ ਸੀ।ਸੋਨਾ ਸ਼ੁੱਧ 24 ਕੈਰੇਟ ‘ਚ ਬਦਲਿਆ ਗਿਆ। ਜਿਸ ਦਾ ਕੁੱਲ ਵਜ਼ਨ 751 ਗ੍ਰਾਮ ਦੱਸਿਆ ਗਿਆ। ਇਸ ਸੋਨੇ ਦੀ ਖੇਪ ਦੀ ਅੰਤਰਰਾਸ਼ਟਰੀ ਕੀਮਤ ਲਗਭਗ 45.22 ਲੱਖ ਰੁਪਏ ਦੱਸੀ ਗਈ ਹੈ।

Leave a Reply

Your email address will not be published. Required fields are marked *