ਵਿਸ਼ਵ ਕੱਪ ਨੂੰ ਲੈ ਕੇ ਹੁਣ ਖਾਲਿਸਤਾਨੀ ਪੰਨੂੰ ਨੇ ਦਿੱਤੀ ਧਮਕੀ

International Religion Social media Trending अन्य खबर

Punjab news point : ਸਿੱਖ ਫਾਰ ਜਸਟਿਸ (SFJ) ਦੇ ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਨੇ ਇੱਕ ਵਾਰ ਫਿਰ ਭਾਰਤ ਨੂੰ ਧਮਕੀ ਦਿੱਤੀ ਹੈ। ਖਾਲਿਸਤਾਨੀ ਪੰਨੂ ਨੇ ਹੁਣ ਭਾਰਤ ‘ਚ ਹੋਣ ਵਾਲੇ ਕ੍ਰਿਕਟ ਵਿਸ਼ਵ ਕੱਪ ਨੂੰ ਲੈ ਕੇ ਧਮਕੀ ਦਿੱਤੀ ਹੈ। ਉਸ ਨੇ ਧਮਕੀ ਭਰੀ ਆਡੀਓ ਜਾਰੀ ਕੀਤੀ ਹੈ ਅਤੇ ਭਾਰਤ ਤੋਂ ਅੱਤਵਾਦੀ ਹਰਦੀਪ ਨਿੱਝਰ ਦੀ ਹੱਤਿਆ ਦਾ ਬਦਲਾ ਲੈਣ ਲਈ ਵੀ ਕਿਹਾ ਹੈ।

ਖਾਲਿਸਤਾਨੀ ਪੰਨੂ ਨੇ ਕਿਹਾ ਕਿ 5 ਅਕਤੂਬਰ ਨੂੰ ਕ੍ਰਿਕਟ ਵਿਸ਼ਵ ਕੱਪ ਨਹੀਂ ਸਗੋਂ ਅੱਤਵਾਦ ਵਿਸ਼ਵ ਕੱਪ ਸ਼ੁਰੂ ਹੋਵੇਗਾ। ਉਹ ਗੁਜਰਾਤ ਦੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਮੈਚ ਵਾਲੇ ਦਿਨ ਖਾਲਿਸਤਾਨੀ ਝੰਡਿਆਂ ਦਾ ਹੜ੍ਹ ਲੈ ਕੇ ਆਉਣਗੇ। ਪੰਨੂ ਨੇ ਕਿਹਾ ਕਿ ਉਹ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਬਦਲਾ ਲੈਣਗੇ। ਉਹ ਰਾਏਸ਼ੁਮਾਰੀ ਕਰਵਾ ਰਿਹਾ ਹੈ ਅਤੇ ਉਸ ਰਾਹੀਂ ਹੀ ਭਾਰਤ ਨੂੰ ਜਵਾਬ ਦੇਵੇਗਾ।

ਇਸ ਦੇ ਨਾਲ ਹੀ ਮੰਗਲਵਾਰ ਰਾਤ ਗੁਰਦਾਸਪੁਰ ਦੇ ਬਟਾਲਾ ‘ਚ ਭਾਜਪਾ ਪ੍ਰਧਾਨ ਹਰਸਿਮਰਨ ਸਿੰਘ ਹੀਰਾ ਵਾਲੀਆ ਦੇ ਘਰ ਦੇ ਬਾਹਰ ਕੰਧ ‘ਤੇ ਖਾਲਿਸਤਾਨ ਦੇ ਸਮਰਥਨ ‘ਚ ਨਾਅਰੇ ਲਿਖੇ ਗਏ। ਵਾਲੀਆ ਨੂੰ ਪਹਿਲਾਂ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ।

ਵਿਸ਼ਵ ਕੱਪ 5 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ।ਦੱਸਣਯੋਗ ਹੈ ਕਿ ਆਈਸੀਸੀ ਕ੍ਰਿਕਟ ਵਿਸ਼ਵ ਕੱਪ 2023 5 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। 12 ਸਾਲਾਂ ਬਾਅਦ ਭਾਰਤ ‘ਚ 50 ਓਵਰਾਂ ਦਾ ਕ੍ਰਿਕਟ ਵਿਸ਼ਵ ਕੱਪ ਖੇਡਿਆ ਜਾ ਰਿਹਾ ਹੈ। 5 ਅਕਤੂਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਤੋਂ ਕ੍ਰਿਕਟ ਜਗਤ ਦੀ ਸ਼ੁਰੂਆਤ ਹੋਵੇਗੀ। ਇੱਥੇ ਪਹਿਲਾ ਮੈਚ ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਹੋਵੇਗਾ, ਜਿਨ੍ਹਾਂ ਟੀਮਾਂ ਨੇ ਪਿਛਲੇ ਵਿਸ਼ਵ ਕੱਪ ਦਾ ਫਾਈਨਲ ਖੇਡਿਆ ਸੀ।

Leave a Reply

Your email address will not be published. Required fields are marked *