ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਦੇ ਸੱਦੇ ਤੇ ਬੀ.ਕੇ.ਯੂ.ਖੋਸਾ ਵੱਲੋ ਲਗਾਇਆ ਗਿਆ ਵਿਸ਼ਾਲ ਧਰਨਾ

Social media अन्य खबर देश पंजाब राजनितिक

Punjab news point, ਮੋਗਾ: ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਦੇ ਸੱਦੇ ਤੇ ਭਾਰਤੀ ਕਿਸਾਨ ਯੂਨੀਅਨ ਖੋਸਾ ਪੰਜਾਬ ਵੱਲੋਂ ਕੌਮੀ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ ਦੇ ਹੁਕਮ ਤੇ ਜਿਲਾ ਪ੍ਰਧਾਨ ਸੁਖਮੰਦਰ ਸਿੰਘ ਉਗੋਕੇ ਦੀ ਰਹਿਨੁਮਾਈ ਹੇਠ ਮੋਗਾ ਦੇ ਬੁੱਘੀਪੁਰਾ ਚੌਕ ਪੁੱਲ ਦੇ ਹੇਠਾਂ ਵਿਸ਼ਾਲ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਧਰਨੇ ਵਿੱਚ ਗੁਰਦਰਸਨ ਸਿੰਘ ਕਾਲੇਕੇ ਸੀਨੀਅਰ ਮੀਤ ਪ੍ਰਧਾਨ ਪੰਜਾਬ , ਅਮਰ ਸਿੰਘ ਸਲੀਣਾ ਸੀਨੀਅਰ ਮੀਤ ਪ੍ਰਧਾਨ ਪੰਜਾਬ , ਰਾਜਵੀਰ ਸਿੰਘ ਭਲੂਰੀਆ ਮੀਤ ਪ੍ਰਧਾਨ , ਜਗਜੀਤ ਸਿੰਘ ਰਣੀਆ ਮੀਤ ਪ੍ਰਧਾਨ ਪੰਜਾਬ , ਬਲਾਕ ਪ੍ਰਧਾਨ ਰਣਵੀਰ ਸਿੰਘ ਰਾਣਾ , ਬਲਾਕ ਪ੍ਰਧਾਨ ਸੁਰਜੀਤ ਸਿੰਘ ਵਿਰਕ, ਬਲਾਕ ਪ੍ਰਧਾਨ ਬਲਵੀਰ ਸਿੰਘ ਫੌਜੀ, ਬਲਾਕ ਪ੍ਰਧਾਨ ਜਸਵੀਰ ਸਿੰਘ ਸੈਦੋਕੇ ਤੋ ਇਲਾਵਾ ਵੱਖ ਵੱਖ ਇਕਾਈਆ ਦੇ ਪ੍ਰਧਾਨਾਂ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਕਿਸਾਨ ਭਰਾਵਾਂ ਨੇ ਸਵੇਰੇ ਦਸ ਵਜੇ ਤੋ ਸ਼ਾਮ ਦੇ ਚਾਰ ਵਜੇ ਤੱਕ ਧਰਨਾ ਲਗਾ ਕੇ ਰੋਡ ਜਾਮ ਕੀਤਾ । ਇਸ ਮੌਕੇ ਤੇ ਗੱਲ ਕਰਦੇ ਹੋਏ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਹੜਾਂ ਦੇ ਕਾਰਨ ਪੰਜਾਬ ਦੇ ਕਿਸਾਨਾਂ ਦਾ ਹੋਇਆ ਵੱਡਾ ਨੁਕਸਾਨ ਜਿਸ ਵਿਚ ਟਿਊਬਵੈੱਲ ਦਾ ਖਰਾਬ ਹੋ ਜਾਣਾ, ਜਮੀਨੀ ਪੱਧਰ ਖਰਾਬ ਹੋ ਜਾਣਾ, ਮਕਾਨਾਂ ਦਾ ਢਹਿ ਢੇਰੀ ਹੋ ਜਾਣਾ ਅਤੇ ਫ਼ਸਲਾਂ ਦਾ ਬਿਲਕੁਲ ਖਤਮ ਹੋ ਜਾਣਾ। ਜਿਥੇ ਕੇਂਦਰ ਸਰਕਾਰ ਨੇ 6800/- ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਐਲਾਨ ਕਰਕੇ ਕਿਸਾਨਾਂ ਨਾਲ ਕੋਝਾ ਮਜਾਕ ਕੀਤਾ, ਉੱਥੇ ਹੀ ਅੱਜ ਪੰਜਾਬ ਸਰਕਾਰ ਨੇ ਨਾ ਹਾਲੇ ਕਿਸਾਨਾਂ ਦੇ ਹੋਏ ਵੱਡੇ ਫਸਲ ਨੁਕਸਾਨ ਦੇ ਮੁਆਵਜ਼ੇ ਸਬੰਧੀ ਕੋਈ ਐਲਾਨ ਨਹੀਂ ਕੀਤਾ ਹੈ ਅਤੇ ਬਿਲਕੁਲ ਚੁੱਪ ਧਾਰੀ ਹੋਈ ਹੈ। ਜਿਥੇ ਕਿਸਾਨ ਅੱਜ ਰੋਟੀ ਖਾਣ ਤੋਂ ਵੀ ਅਸਮਰੱਥ ਹਨ ਉੱਥੇ ਅੱਗੇ ਕਣਕ ਦੇ ਬਿਜਾਈ ਦਾ ਸਮਾਂ ਆ ਰਿਹਾ ਹੈ। ਪੰਜਾਬ ਦੇ ਕਿਸਾਨਾਂ ਦੇ ਹੋਏ ਵੱਡੇ ਨੁਕਸਾਨ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਕਿਸਾਨਾਂ ਦੀ ਪੂਰੀ ਪਰਪਾਈ ਕੀਤੀ ਜਾਏ ਅਤੇ ਕਿਸਾਨ ਨੂੰ ਪ੍ਰਤੀ ਏਕੜ 1,00,000/ (ਇੱਕ ਲੱਖ) ਰੁਪਏ ਮੁਆਵਜਾ ਦਿੱਤਾ ਜਾਵੇ। ਪਿਛਲੇ ਸਾਲ ਪੰਜਾਬ ਦੇ ਵੱਖ – ਵੱਖ ਜਿਲਿਆਂ ਜਿਵੇਂ ਮੁਕਤਸਰ, ਫਾਜਿਲਕਾ, ਅਬੋਹਰ, ਆਦਿ ਵਿਚ ਨਕਲੀ ਪੋਸਟੀਸਾਈਡ ਅਤੇ ਨਕਲੀ ਬੀਜਾਂ ਕਰਨ ਕਿਸਾਨਾਂ ਦੇ ਚਿੱਟੀ ਮੱਖੀ ਅਤੇ ਤੇਲੇ ਨਾਲ ਨਰਮੇ ਦੀ ਫਸਲ ਨੂੰ ਵਾਹੁਣਾ ਪਿਆ ਸੀ, ਜਿਸ ਕਾਰਨ ਕਿਸਾਨਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਸੀ ਜਿਸ ਦੀ ਮੌਕੇ ਤੇ ਗਿਰਦਾਵਰੀ ਵੀ ਕੀਤੀ ਗਈ ਸੀ ਪਰ ਅੱਜ ਤੱਕ ਸਰਕਾਰ ਵੱਲੋਂ ਇਕ ਰੁਪਿਆ ਵੀ ਕਿਸਾਨਾਂ ਦੇ ਖਾਤੇ ਵਿਚ ਨਹੀਂ ਪਾਇਆ ਗਿਆ। ਕਿਸਾਨਾਂ ਦੀ ਨਰਮੇ ਦੇ ਫਸਲ ਖਰਾਬ ਦਾ ਮੁਆਵਜਾ ਤੁਰੰਤ ਜਾਰੀ। ਪਿਛਲੇ ਸਾਲ ਜੋ ਪੰਜਾਬ ਵਿੱਚ ਕਿਸਾਨਾਂ ਦੇ ਪਸੂਆਂ ਨੂੰ ਲੰਪੀ ਸਕਿਨ ਭਿਆਨਕ ਬਿਮਾਰੀ ਕਾਰਨ ਬਹੁਤ ਵੱਡਾ ਨੁਕਸਾਨ ਹੋਇਆ ਹੈ ਅਤੇ ਕਿਸਾਨਾਂ ਦੇ ਬਹੁਤ ਜਿਆਦਾ ਪਸ਼ੂ ਨੁਕਸਾਨੇ ਗਏ ਸਨ, ਉਸਦਾ ਵੀ ਕਿਸਾਨਾਂ ਨੂੰ ਪਸ਼ੂਆਂ ਦੇ ਹੋਏ ਨੁਕਸਾਨ ਦਾ ਕੋਈ ਵੀ ਮੁਆਵਜਾ ਨਹੀਂ ਦਿੱਤਾ ਗਿਆ। ਪੰਜਾਬ ਵਿੱਚ ਕਿਸਾਨਾਂ ਦੇ ਪਸ਼ੂਆਂ ਦੇ ਲੰਪੀ ਸਕਿਨ ਬਿਮਾਰੀ ਕਾਰਨ ਹੋਏ ਭਾਰੀ ਨੁਕਸਾਨ ਦਾ ਤੁਰੰਤ ਮੁਆਵਜਾ ਜਾਰੀ ਕੀਤਾ ਜਾਵੇ।ਕੋਆਪਰੇਟਿਵ ਬੈਂਕ ਅਤੇ ਸਹਿਕਾਰੀ ਬੈਂਕ ਜੋ ਕਿ ਪੰਜਾਬ ਸਰਕਾਰ ਦਾ ਅਦਾਰਾ ਹੈ। ਕੈਪਟਨ ਸਰਕਾਰ ਮੌਕੇ ਕਿਸਾਨਾਂ ਨੂੰ ਕਰਜਾ ਮੁਕਤ ਕਰਨ ਦਾ ਵਾਅਦਾ ਕੀਤਾ ਸੀ ਪਰ ਉਹ ਕਰਜਾ ਉਸ ਸਮੇਂ 2 ਲੱਖ ਦਾ ਸੀ ਉਹ ਅੱਜ ਕਰਜਾ 8 ਲੱਖ ਰੁਪਏ ਤੋਂ ਪਾਰ ਕਰ ਗਿਆ ਹੈ ਜਿੱਥੇ ਕਿ ਬੈਂਕਾ ਨੇ ਕਿਸਾਨਾ ਤੋਂ ਚੈਕ ਲਏ ਹੋਏ ਸੀ ਅੱਜ ਉਹ ਚੈਕ ਦੀ ਵਰਤੋਂ ਕਰਕੇ ਤਰ੍ਹਾਂ-2 ਦੇ ਢੰਗ ਤਰੀਕਿਆਂ ਨਿਲਾਮੀ ਕੁਰਕੀ ਆਦਿ ਦੀਆਂ ਧਮਕੀਆਂ ਦੇ ਕੇ ਕਿਸਾਨਾਂ ਨੂੰ ਆਰਥਿਕ ਪੱਖੋਂ ਜਲੀਲ ਕੀਤਾ ਜਾ ਰਿਹਾ ਹੈ ਜਿਸ ਕਾਰਨ ਬਹੁਤ ਸਾਰੇ ਕਿਸਾਨ ਖੁਦਕਸ਼ੀ ਦਾ ਰਾਹ ਅਪਣਾ ਰਹੇ ਹਨ। ਜੇਕਰ ਕੋਈ ਕਿਸਾਨ ਇਸ ਕਰਜੇ ਕਰਕੇ ਖੁਦਕਸ਼ੀ ਕਰਦਾ ਜਾਂ ਕਿਸਾਨ ਨੂੰ ਜੇਲ ਦਾ ਰਸਤਾ ਦਿਖਾਇਆ ਜਾਂਦਾ ਹੈ ਤਾਂ ਗੈਰ ਰਾਜਨੀਤਿਕ ਸੰਯੁਕਤ ਕਿਸਾਨ ਮੋਰਚਾ ਵਲੋਂ ਬਹੁਤ ਵੱਡਾ ਸੰਘਰਸ਼ ਕੀਤਾ ਜਾਵੇਗਾ । ਕੋਈ ਵੀ ਬੈਂਕ, ਆੜ੍ਹਤੀਆਂ ਵੱਲੋਂ ਕਿਸਾਨਾਂ ਪਾਸੋਂ ਲਏ ਗਏ ਸੇਫਟੀ ਚੈਕ ਦੀ ਵਰਤੋਂ ਕਰੇਗਾ ਉਸ ਉਪਰ ਐਕਸ਼ਨ ਲਿਆ ਜਾਵੇਗਾ। ਪੰਜਾਬ ਸਰਕਾਰ ਕਿਸਾਨ ਦਾ ਕੋਆਪਰੇਟਿਵ ਬੈਂਕ ਅਤੇ ਸਹਿਕਾਰੀ ਬੈਂਕ ਦਾ ਸਾਰਾ ਕਰਜਾ ਤੁਰੰਤ ਖਤਮ ਕਰੋ। ਪੰਜਾਬ ਵਿੱਚ ਜੋ ਅੱਜ ਵੱਡੀ ਪੱਧਰ ਤੇ ਨਸ਼ੇ (ਚਿੱਟੇ) ਦਾ ਦਰਿਆ ਵਗ ਰਿਹਾ ਹੈ ਅਤੇ ਜਿਸ ਕਾਰਨ ਆਏ ਦਿਨ ਪੰਜਾਬ ਦੇ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ। ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨਸ਼ੇ ( ਚਿੱਟੇ) ਦੇ ਕਾਰੋਬਾਰ ਨੂੰ ਰੋਕਣ ਵਿੱਚ ਬਿਲਕੁਲ ਫੇਲ ਹੋਈ ਹੈ। ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਪੰਜਾਬ ਵਿੱਚ ਨਸ਼ਾ (ਚਿੱਟੇ) ਤੁਰੰਤ ਖਤਮ ਕਰੋ। ਕੇਂਦਰ ਸਰਕਾਰ ਨੇ ਜੋ ਕਿ ਪ੍ਰਤੀ ਟਨ 950 ਡਾਲਰ ਬਾਸਮਤੀ ਚੋਲ ਅਤੇ ਗੈਰ ਬਾਸਮਤੀ ਦੇ ਸੌਦੇ ਕੀਤੇ ਸਨ ਪਰ ਅੱਜ ਕੇਂਦਰ ਸਰਕਾਰ ਨੇ 125 ਡਾਲਰ ਪ੍ਰਤੀ ਟਨ ਵਧਾ ਕੇ ਵਪਾਰੀਆਂ ਤੇ ਲੋਡ ਪਾਇਆ ਹੈ ਜੋ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨੂੰ ਬਿਲਕੁਲ ਫੇਲ ਕਰਨ ਦੀ ਮਾੜੀ ਨੀਤੀ ਅਪਣਾਈ ਹੈ। ਜਿਸ ਕਾਰਨ ਬਾਸਮਤੀ ਦੇ ਰੇਟਾਂ ਵਿਚ ਭਾਰੀ ਕਮੀ ਆ ਸਕਦੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵਪਾਰੀ ਵਰਗ ਵੱਲੋਂ ਕਿਸਾਨਾਂ ਦੀ ਭਾਰੀ ਲੁੱਟ ਕੀਤੀ ਜਾਵੇਗੀ। ਪੰਜਾਬ ਸਰਕਾਰ ਵਲੋਂ ਪਰਾਲੀ ਸਾੜਨ ਵਾਲਿਆਂ ਮਸ਼ੀਨਾਂ ਦੀ ਤਰੀਕ 29/9/2023 ਤੋਂ ਵਧਾ ਕੇ 29/10/2023 ਕੀਤੀ ਜਾਵੇ। ਜੋ ਸਰਕਾਰ ਸਬਸਿਡੀ ਦੇ ਰਹੀ ਹੈ ਤੋਂ7 ਕਿਸਾਨਾਂ ਨੂੰ ਕੋਈ ਫਾਇਦਾ ਨਹੀ ਓਹਨਾਂ ਨੂੰ ਕਾਰਖਾਨੇ ਮਨਮਰਜ਼ੀ ਦਾ ਰੇਟ ਲਗਾ ਰਹੇ ਹਨ। ਪਰ ਜੇਕਰ ਸਰਕਾਰ ਸਿੰਧੀ ਸਬਸਿਡੀ ਦੇਵੇ ਕਿਸਾਨਾਂ ਦੇ ਖਾਤੇ ਵਿਚ ਆਏ ਤਾਂ ਸੰਦ ਅੱਧੀ ਕੀਮਤ ਤੇ ਮਿਲ ਸਕਦੇ ਹਨl ਸਟੇਜ ਸਕੱਤਰ ਦੀ ਜਿੰਮੇਵਾਰੀ ਲਖਵੀਰ ਸਿੰਘ ਕੋਮਲ ਨੇ ਬਾਖੂਬੀ ਨਿਭਾਈ । ਇਸ ਮੌਕੇ ਤੇ ਪੂਰੇ ਜਿਲੇ ਵਿੱਚੋ ਵੱਡੀ ਗਿਣਤੀ ਵਿੱਚ ਕਿਸਾਨ ਭਰਾਵਾ ਨੇ ਸ਼ਮੂਲੀਅਤ ਕੀਤੀ । ਕੈਪਸਨ — ਬੁੱਘੀਪੁਰਾ ਚੌਕ ਮੋਗਾ ਵਿਖੇ ਲਗਾਏ ਗਏ ਧਰਨੇ ਵਿੱਚ ਸਾਮਲ ਕਿਸਾਨ ਵੀਰ, ਕੌਮੀ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ, ਜਿਲਾ ਪ੍ਰਧਾਨ ਸੁਖਮੰਦਰ ਸਿੰਘ ਉਗੋਕੇ ਪੰਜਾਬ ਸਰਕਾਰ ਵਿਰੁੱਧ ਨਆਰੇਬਾਜੀ ਕਰਨ ਸਮੇਂ ।

Leave a Reply

Your email address will not be published. Required fields are marked *