ਭਾਰਤੀਯ ਜਨਤਾ ਪਾਰਟੀ ਜਲੰਧਰ ਦਿਹਾਤੀ ਉੱਤਰੀ ਦੀ ਮੀਟਿੰਗ ਮੰਡਲ ਪਤਾਰਾ ਵਿਖੇ ਜਿਲ੍ਹਾ ਪ੍ਰਧਾਨ ਸ਼੍ਰੀ ਰਣਜੀਤ ਸਿੰਘ ਪਵਾਰ ਜੀ ਦੀ ਪ੍ਰਧਾਨਗੀ ਹੇਠ ਹੋਈ

Social media पंजाब राजनितिक

Punjab news point : ਭਾਰਤੀਯ ਜਨਤਾ ਪਾਰਟੀ ਜਲੰਧਰ ਦਿਹਾਤੀ ਉੱਤਰੀ ਦੀ ਮੀਟਿੰਗ ਮੰਡਲ ਪਤਾਰਾ ਵਿਖੇ ਜਿਲ੍ਹਾ ਪ੍ਰਧਾਨ ਸ਼੍ਰੀ ਰਣਜੀਤ ਸਿੰਘ ਪਵਾਰ ਜੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਪੰਜਾਬ ਦੇ ਸੰਗਠਨ ਮੰਤਰੀ ਸ਼੍ਰੀ ਨਿਵਾਸਲੂ ਜੀ, ਸਰਦਾਰ ਜਗਮੋਹਨ ਸਿੰਘ ਰਾਜੂ ਜੀ ਜਨਰਲ ਸਕੱਤਰ ਭਾਜਪਾ ਪੰਜਾਬ, ਜਿਲ੍ਹਾ ਪ੍ਰਭਾਰੀ ਸ੍ਰੀ ਸੰਜੀਵ ਮਿਨਹਾਸ ਜੀ ਵਿਸ਼ੇਸ ਤੌਰ ਤੇ ਸ਼ਾਮਲ ਹੋਏ ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਜਿਲ੍ਹਾ ਭਰ ਦੇ ਅਹੁੱਦੇਦਾਰ ਸਹਿਵਾਨਾ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਪਾਰਟੀ ਸੰਗਠਨ ਦੀ ਮਜ਼ਬੂਤੀ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ । ਸ਼੍ਰੀ ਨਿਵਾਸਲੂ ਜੀ ਨੇ ਬੋਲਦਿਆਂ ਕਿਹਾ ਕਿ ਪਾਰਟੀ ਨੂੰ ਦਿਹਾਤੀ ਇਲਾਕਿਆਂ ਵਿੱਚ ਬੂਥ ਪੱਧਰ ਤੱਕ ਮਜਬੂਤ ਕੀਤਾ ਜਾਵੇਗਾ ਤਾ ਕਿ ਭਾਜਪਾ ਪੰਜਾਬ ਵਿੱਚ ਆਉਣ ਵਾਲੀਆਂ ਚੋਣਾਂ ਚ’ ਵੱਡੀ ਜਿੱਤ ਹਾਸਿਲ ਕਰ ਸਕੇ । ਸ. ਜਗਮੋਹਨ ਸਿੰਘ ਰਾਜੂ ਜੀ ਨੇ ਕਿਹਾ ਕਿ ਮੈਂ ਜਿਲ੍ਹੇ ਦੀ ਮਜ਼ਬੂਤੀ ਲਈ ਹਮੇਸ਼ਾ ਸਭ ਦੇ ਸਹਿਯੋਗ ਲਈ ਤੱਤਭਰ ਰਹਾਂਗਾ । ਅਖੀਰ ਵਿੱਚ ਮੰਡਲ ਪਤਾਰਾ ਦੇ ਮੰਡਲ ਪ੍ਰਧਾਨ ਰਾਜ ਕੁਮਾਰ ਜੋਗੀ ਜੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਮੁੱਖ ਮਹਿਮਾਨਾਂ ਦਾ ਸਿਰੋਪਾਉ ਭੇਟ ਕਰਕੇ ਸਨਮਾਨ ਕੀਤਾ ਗਿਆ | ਇਸ ਮੌਕੇ ਮਨਜੀਤ ਬਾਲੀ, ਅਰੁਣ ਸ਼ਰਮਾ, ਮਨਦੀਪ ਬਾਖਸ਼ੀ, ਰਾਜੀਵ ਪਾਂਜਾ, ਚੰਦਰ ਸ਼ੇਖਰ ਚੌਹਾਨ, ਗੋਲਡੀ ਨਾਹਰ ਸਾਰੇ ਮੈਂਬਰ ਕਾਰਜਕਾਰਨੀ ਪੰਜਾਬ, ਸੰਦੀਪ ਵਰਮਾ, ਮਨਵੀਤ ਮਿਕੀ, ਐਡਵੋਕੇਟ ਕਿਸ਼ਨ ਸ਼ਰਮਾ, ਤਿੰਨੇ ਜਿਲ੍ਹਾ ਜਰਨਲ ਸਕੱਤਰ, ਪ੍ਰਸ਼ੋਤਮ ਗੋਗੀ ਸਕੱਤਰ ਓ.ਬੀ.ਸੀ ਮੋਰਚਾ ਪੰਜਾਬ, ਡਾ.ਭੁਪਿੰਦਰ ਸਿੰਘ ਜਿਲ੍ਹਾ ਪ੍ਰਧਾਨ ਐਸ.ਸੀ ਮੋਰਚਾ, ਹੁਸਨ ਲਾਲ ਜਿਲ੍ਹਾ ਪ੍ਰਧਾਨ ਓ.ਬੀ,ਸੀ ਮੋਰਚਾ, ਨਿਧੀ ਤਿਵਾੜੀ ਜਿਲ੍ਹਾ ਪ੍ਰਧਾਨ ਮਹਿਲਾ ਮੋਰਚਾ, ਅਸ਼ੋਕ ਗੁਪਤਾ,ਪਰਮਜੀਤ ਮਹਿਮੀ, ਵਿਸ਼ਾਲ ਗੁਪਤਾ, ਗੋਪਾਲ ਕਿਸ਼ਨ, ਇੰਦਰਜੀਤ ਮਹਿਤਾ, ਰੋਬੀਤਾ, ਪਲਵਿੰਦਰ ਸਾਬੀ, ਵਿਕਰਮ ਵਿੱਕੀ,ਅਰਜਨ ਤਿਵਾੜੀ, ਅਭਿਸ਼ੇਕ ਸਿੰਘ, ਵਿਨੋਦ ਰਹੇਜਾ, ਬਲਵਿੰਦਰ ਸ਼ਰਮਾ, ਸੁਰਿੰਦਰ ਕੁਮਾਰ, ਰਾਮ ਲਾਲ, ਡਾ.ਜਸਵੀਰ, ਬਲਵੀਰ ਲਾਲ, ਇੰਦਰਜੀਤ ਕਲੇਰ, ਪਲਵਿੰਦਰ ਕੋਟਲੀ, ਅਮਰਜੀਤ ਗੋਗੂ, ਸ਼ੁਭਮ ਸ਼ਰਮਾ, ਮਨਦੀਪ ਵਰਮਾ, ਪਰਮਿੰਦਰ ਰਾਣਾ, ਦੀਪਕ ਸੋਂਦੀ, ਹਰੀਸ਼ ਗਾਂਧੀ, ਸੁਖਬੀਰ ਕੂਕੀ, ਅਮਿਤ ਸ਼ਰਮਾ,ਮਨਜੀਤ ਅਵਦਾਨ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *