ਅੰਮ੍ਰਿਤਪਾਲ ਸਿੰਘ ਦੇ ਪਿਤਾ ਨੂੰ ਏਅਰਪੋੋਰਟ ‘ਤੇ ਰੋਕਿਆ

Amritsar Travel पंजाब

Punjab news point : ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੂੰ ਏਅਰਪੋੋਰਟ ‘ਤੇ ਰੋਕਿਆ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦੋੋਹਾ ਕਤਰ ਜਾਣ ਲਈ ਰਵਾਨਾ ਹੋੋਏ ਸਨ। ਉਨ੍ਹਾਂ ਨੂੰ ਏਅਰਪੋੋਰਟ ਉਤੇ ਪੁੱਛਗਿੱਛ ਤੋੋਂ ਬਾਅਦ ਵਾਪਸ ਘਰ ਭੇਜਿਆ ਗਿਆ ਹੈ। ਤਰਸੇਮ ਸਿੰਘ ਅੱਜ ਸਵੇਰੇ ਅੰਮ੍ਰਿਤਸਰ ਏਅਰਪੋਰਟ ਉਤੇ ਪਹੁੰਚੇ ਸੀ।

ਦੱਸ ਦਈਏ ਕਿ ਪਹਿਲਾਂ ਅੰਮ੍ਰਿਤਪਾਲ ਸਿੰਘ ਦੀ ਪਤਨੀ ਨੂੰ ਵੀ ਵਿਦੇਸ਼ ਜਾਣ ਤੋੋਂ ਰੋਕਿਆ ਗਿਆ ਸੀ। ਹੁਣ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੂੰ ਵਿਦੇਸ਼ ਜਾਣ ਰੋਕ ਦਿੱਤਾ ਗਿਆ ਹੈ।

ਅੰਮ੍ਰਿਤਪਾਲ ਸਿੰਘ ਐੱਨਐੱਸਏ ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ‘ਚ ਬੰਦ ਹੈ। ਉਨ੍ਹਾਂ ਦਾ ਪਰਿਵਾਰ ਕਈ ਵਾਰ ਉਸ ਨਾਲ (ਅੰਮ੍ਰਿਤਪਾਲ ) ਮੁਲਾਕਾਤ ਲਈ ਗਿਆ ਹੈ। ਪਿਛਲੇ ਦਿਨੀਂ ਅੰਮ੍ਰਿਤਪਾਲ ਦੀ ਮਾਤਾ ਨੇ ਪ੍ਰਸ਼ਾਸਨ ਉਤੇ ਸਵਾਲ ਚੁੱਕੇ ਸਨ।

Leave a Reply

Your email address will not be published. Required fields are marked *