ਭਾਰਤੀਯ ਜਨਤਾ ਪਾਰਟੀ ਮੰਡਲ ਪਤਾਰਾ ਕੋਰ ਕਮੇਟੀ ਦੀ ਮੀਟਿੰਗ ਸਰਕਲ ਪ੍ਰਧਾਨ ਰਾਜ ਕੁਮਾਰ ਜੋਗੀ ਜੀ ਦੀ ਪ੍ਰਧਾਨਗੀ ਹੇਠ ਹੋਈ

पंजाब राजनितिक

Punjab news point : ਭਾਰਤੀਯ ਜਨਤਾ ਪਾਰਟੀ ਮੰਡਲ ਪਤਾਰਾ ਕੋਰ ਕਮੇਟੀ ਦੀ ਮੀਟਿੰਗ ਸਰਕਲ ਪ੍ਰਧਾਨ ਰਾਜ ਕੁਮਾਰ ਜੋਗੀ ਜੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸ਼੍ਰੀ ਸੁਦਰਸ਼ਨ ਸੋਬਤੀ ਉਰਫ ਕਾਲਾ ਪਹਿਲਵਾਨ ਨੇ ਮੰਡਲ ਦੇ ਸੰਗਠਨ ਬਾਰੇ ਜਾਣਕਾਰੀ ਲਈ ਤੇ ਮੰਡਲ ਨੂੰ ਬੂਥ ਕਮੇਟੀਆਂ ਤੇ ਪਾਣਾ ਪ੍ਰਮੁੱਖਾ ਤੱਕ ਮਜਬੂਤ ਕਰਨ ਲਈ ਕਿਹਾ ਅਤੇ ਮੋਦੀ ਸਰਕਾਰ ਵਲੋਂ ਚਲਾਇਆ ਜਾ ਰਹੀਆਂ ਲੋਕ ਭਲਾਈ ਦੀਆਂ ਸਕੀਮਾਂ ਨੂੰ ਆਮ ਜਨਤਾ ਤੱਕ ਪਹੁੰਚਾਉਣਾ ਤਾਂ ਕਿ ਪਾਰਟੀ ਦਿਹਾਤੀ ਇਲਾਕਿਆਂ ਵਿੱਚ ਮਜਬੂਤ ਹੋ ਸਕੇ। ਮੀਟਿੰਗ ਵਿੱਚ ਸਰਕਲ ਪ੍ਰਧਾਨ ਜੋਗੀ ਤੱਲ੍ਹਣ ਨੇ ਆਏ ਹੋਏ ਅਹੁਦੇਦਾਰਾਂ ਨੂੰ ਕਿਹਾ ਕਿ ਭਾਜਪਾ ਵਰਕਰ ਆਉਣ ਵਾਲੀਆਂ ਜਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ ਤੇ ਪੰਚਾਇਤਾਂ ਦੀਆਂ ਚੋਣਾਂ ਲਈ ਤਿਆਰ ਰਹਿਣ ਤੇ ਪਾਰਟੀ ਦੀ ਵਿਚਾਰਧਾਰਾ ਨੂੰ ਘਰ-ਘਰ ਤੱਕ ਪਹੁੰਚਾਉਣ। ਇਸ ਮੌਕੇ ਸ਼੍ਰੀ ਅਰੁਣ ਸ਼ਰਮਾ ਮੈਂਬਰ ਪ੍ਰਦੇਸ਼ ਕਾਰਜਕਾਰਨੀ ਪੰਜਾਬ, ਸ. ਨਰਿੰਦਰ ਪਾਲ ਸਿੰਘ ਚੰਦੀ, ਪ੍ਰਸ਼ੋਤਮ ਗੋਗੀ ਸਕੱਤਰ ਭਾਜਪਾ ਓ.ਬੀ.ਸੀ ਮੋਰਚਾ ਪੰਜਾਬ, ਸੰਦੀਪ ਵਰਮਾਂ ਜਿਲ੍ਹਾ ਭਾਜਪਾ ਜਰਨਲ ਸਕੱਤਰ,ਸ.ਮਨਜੀਤ ਸਿੰਘ ਬਿੱਲਾ ਜਿਲ੍ਹਾ ਪ੍ਰਧਾਨ ਭਾਜਪਾ ਕਿਸਾਨ ਮੋਰਚਾ, ਹੁਸਨ ਲਾਲ ਪੂਰਨਪੁਰ ਜਿਲ੍ਹਾ ਪ੍ਰਧਾਨ ਓ.ਬੀ.ਸੀ ਮੋਰਚਾ, ਡਾ ਜਸਵੀਰ ਕਲੇਰ, ਵਿਨੋਦ ਕੁਮਾਰ, ਸ਼ੁਭਮ ਪਤਾਰਾ, ਬਲਵੀਰ ਲਾਲ, ਪਿਆਰਾ ਸਿੰਘ, ਸ਼ਾਮ ਸ਼ਰਮਾ, ਵਿਜੈ ਪਤਾਰਾ, ਸ਼ੁਭਮ ਸ਼ਰਮਾ, ਸ਼ਿਵਮ ਨੰਗਲ, ਸਚਿਨ ਸ਼ਰਮਾ, ਰਾਮ ਮੂਰਤੀ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *