ਅੱਗ ਸੇਕਦੇ ਪਰਿਵਾਰ ਦੇ 4 ਜੀਆਂ ਦੀ ਮੌਤ

पंजाब हादसा

Punjab news point : ਪਟਿਆਲਾ ਦੇ ਸਨੋਰੀ ਅੱਡਾ ਸਥਿਤ ਮਾਰਕਰ ਕਲੋਨੀ ਦੇ ਵਿੱਚ ਇੱਕ ਘਰ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਗਿਆ। ਇਥੇ ਬਿਹਾਰ ਤੋਂ ਪ੍ਰਵਾਸੀ ਪਰਿਵਾਰ ਪੰਜਾਬ ਦੇ ਵਿੱਚ ਵਧੀਆ ਕਮਾਈ ਅਤੇ ਪਰਿਵਾਰ ਦੇ ਚੰਗੇ ਭਵਿੱਖ ਦੇ ਲਈ ਆਇਆ ਸੀ। ਦੱਸ ਦਈਏ ਕਿ ਬਿਹਾਰ ਦੇ ਰਹਿਣ ਵਾਲੇ ਨਵਾਬ ਕੁਮਾਰ ਅਤੇ ਉਨਾਂ ਦੀ ਪਤਨੀ ਤੇ ਉਨਾਂ ਦੇ ਬੇਟਾ-ਬੇਟੀ ਘਰ ਵਿੱਚ ਠੰਡ ਤੋਂ ਬਚਣ ਲਈ ਅੰਗੀਠੀ ਬਾਲ ਕੇ ਅੱਗ ਸੇਕ ਰਹੇ ਸੀ। ਅਚਾਨਕ ਉਨਾਂ ਦੇ ਨਾਲ ਵੱਡਾ ਭਾਣਾ ਵਾਪਰ ਗਿਆ ਦੱਸ ਦਈਏ ਕਿ ਅੰਗੀਠੀ ਦਾ ਧੂਆਂ ਚੜਨ ਕਾਰਨ ਬੱਚਿਆਂ ਸਣੇ ਮਾਤਾ ਪਿਤਾ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਿਕਾਂ ਦੀ ਪਛਾਣ ਨਵਾਬ ਕੁਮਾਰ ਉਨਾਂ ਦੀ ਪਤਨੀ ਤੇ ਬੇਟੀ ਰੁਕਾਇਆ ਜਿਸਦੀ ਉਮਰ 4 ਸਾਲ ਹੈ ਤੇ ਨਾਲ ਹੀ ਉਨ੍ਹਾਂ ਦਾ ਬੇਟਾ ਜਿਸ ਦਾ ਨਾਮ ਅਰਮਾਨ ਕੁਮਾਰ ਹੈ ਅਤੇ ਉਸ ਦੀ ਉਮਰ 2 ਸਾਲ ਹੈ। ਫਿਲਹਾਲ ਮੌਕੇ ਤੇ ਪਹੁੰਚੀ ਕੋਤਵਾਲੀ ਥਾਣਾ ਦੀ ਪੁਲਿਸ ਨੇ ਮ੍ਰਿਤਿਕ ਪਰਿਵਾਰ ਦੀ ਡੈਡ ਬਾਡੀ ਨੂੰ ਪਟਿਆਲਾ ਦੇ ਮੋਰਚਰੀ ਘਰ ਵਿਖੇ ਰਖਵਾ ਦਿੱਤਾ ਹੈ। ਜਿੱਥੇ ਉਹਨਾਂ ਦਾ ਸਵੇਰ ਚੜਦੇ ਹੀ ਪੋਸਟਮਾਰਟਮ ਹੋਵੇਗਾ। ਮ੍ਰਿਤਕ ਪਰਿਵਾਰ ਬਿਹਾਰ ਦਾ ਰਹਿਣ ਵਾਲਾ ਹੈ ਅਤੇ ਪਟਿਆਲਾ ਦੇ ਵਿੱਚ ਜੈ ਦੁਰਗਾ ਕੰਪਨੀ ‘ਚ ਕੰਮ ਕਰਦਾ ਸੀ।

Leave a Reply

Your email address will not be published. Required fields are marked *