ਮਨਜੀਤ ਬਾਲੀ ਲੋਕ ਸਭਾ ਜਲੰਧਰ ਤੋਂ ਮਜਬੂਤ ਉਮੀਦਵਾਰ

जालंधर पंजाब

Punjab news point : ਪੰਜਾਬ ਭਾਜਪਾ ਦੇ ਸੀਨੀਅਰ ਆਗੂ ਅਤੇ ਡਾ. ਅੰਬੇਡਕਰ ਫਾਊਂਡੇਸ਼ਨ ਭਾਰਤ ਸਰਕਾਰ ਦੇ ਮੈਂਬਰ ਮਨਜੀਤ ਬਾਲੀ ਵੀ ਆਗਾਮੀ ਲੋਕ ਸਭਾ ਚੋਣਾਂ ਵਿੱਚ ਭਾਜਪਾ ਵੱਲੋਂ ਦਾਅਵਾ ਠੋਕਿਆ ਹੈ। ਇੱਥੇ ਜ਼ਿਕਰਯੋਗ ਹੈ ਕਿ ਮਨਜੀਤ ਬਾਲੀ ਜਲੰਧਰ ਵਿੱਚ ਖਾਸ ਕਰ ਦਿਹਾਤੀ ਖੇਤਰ ਵਿੱਚ ਇੱਕ ਜਾਣਿਆ ਪਛਾਣਿਆ ਚਿਹਰਾ ਹੈ ਜਿਸਨੇ ਡਾ. ਅੰਬੇਡਕਰ ਫਾਊਂਡੇਸ਼ਨ ਦੇ ਮਾਧਿਅਮ ਨਾਲ ਜਲੰਧਰ ਵਿੱਚ ਕਈ ਕਰੋੜਾਂ ਰੁਪਏ ਦੀ ਸਿਹਤ ਸਕੀਮਾਂ ਦੀ ਗ੍ਰਾਂਟ ਲੋੜਵੰਦ ਪਰਿਵਾਰਾਂ ਨੂੰ ਮੁਹੱਈਆ ਕਰਵਾਈ ਹੈ। ਸ਼੍ਰੀ ਗੁਰੂ ਰਵਿਦਾਸ ਵਿਸ਼ਵ ਮਹਾਪੀਠ ਪੰਜਾਬ ਦੇ ਪ੍ਰਧਾਨ ਹੋਣ ਤੋਂ ਇਲਾਵਾ ਮਨਜੀਤ ਬਾਲੀ ਕਈ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਨਾਲ ਵੀ ਜੁੜੇ ਹੋਏ ਹਨ ਅਤੇ ਲਗਾਤਾਰ ਲੋਕਾਂ ਵਿੱਚ ਵਿਚਰਦੇ ਵੀ ਹਨ। ਪਹਿਲਾਂ ਭਾਜਪਾ ਐਸ. ਸੀ. ਮੌਰਚਾ ਪੰਜਾਬ ਦੇ ਪ੍ਰਧਾਨ ਰਹੇ ਬਾਲੀ ਇਸ ਵੇਲੇ ਭਾਜਪਾ ਦੀ ਸੂਬਾ ਕਾਰਜਕਾਰਨੀ ਦੇ ਮੈਂਬਰ ਵੀ ਹਨ। ਇੱਥੇ ਜੇਕਰ ਦੇਖਿਆ ਜਾਵੇ ਤਾਂ ਭਾਜਪਾ ਦੀ ਪਿਛਲੇ ਸਾਲ ਲੋਕ ਸਭਾ ਜਿਮਨੀ ਚੋਣ ਵਿੱਚ ਸਥਿਤੀ ਨੂੰ ਦੇਖਦੇ ਹੋਇਆ ਅਤੇ ਪਿੰਡਾਂ ਵਿੱਚ ਨਾ ਮਾਤਰ ਵੋਟ ਪੈਣ ਦੇ ਚੱਲਦਿਆਂ ਮਨਜੀਤ ਬਾਲੀ ਤੇ ਦਾਅ ਖੇਡ ਕੇ ਪਾਰਟੀ ਵੱਡਾ ਲਾਹਾ ਲੈ ਸਕਦੀ ਹੈ। ਪਿਛਲੇ ਚੋਣਾਂ ਦੌਰਾਨ ਜਿੱਥੇ ਬਾਕੀ ਦਿਹਾਤੀ ਖੇਤਰ ਵਿੱਚ ਵੋਟ ਘੱਟ ਪਈ ਤਾਂ ਮਨਜੀਤ ਬਾਲੀ ਨੇ ਆਪਣੇ ਪਿੰਡ ਅਤੇ ਆਸ ਪਾਸ ਦੇ ਇਲਾਕਿਆਂ ਵਿੱਚੋਂ ਭਾਜਪਾ ਨੂੰ ਭਾਰੀ ਲੀਡ ਦਿਲਵਾਈ ਸੀ।

Leave a Reply

Your email address will not be published. Required fields are marked *