ਗੋਗੀ ਨੂੰ ਪੰਜਾਬ ਭਾਜਪਾ ਦਾ ਸਕਤੱਰ ਨਿਯੁਕਤ ਹੋਣ ਤੇ ਬਾਲੀ ਨੇ ਕੀਤਾ ਸਨਮਾਨਿਤ , ਹਾਈਕਮਾਂਡ ਦਾ ਕੀਤਾ ਧੰਨਵਾਦ

जालंधर राजनितिक

Punjab news point, ਜਲੰਧਰ– ਪਿਛਲੇ ਲੰਮੇ ਸਮੇਂ ਤੋਂ ਭਾਰਤੀ ਜਨਤਾ ਪਾਰਟੀ ਦੇ ਵੱਖ ਵੱਖ ਅਹੁੱਦਿਆਂ ਤੇ ਕਾਰਜਸ਼ੀਲ ਰਹੇ ਟਕਸਾਲੀ ਆਗੂ ਪ੍ਰਸ਼ੋਤਮ ਗੋਗੀ ਨੂੰ ਪਾਰਟੀ ਹਾਈਕਮਾਂਡ ਨੇ ਭਾਜਪਾ ਓਬੀਸੀ ਮੋਰਚਾ ਪੰਜਾਬ ਦਾ ਸਕਤੱਰ ਨਿਯੁਕਤ ਕੀਤਾ। ਗੋਗੀ ਦੀ ਨਿਯੁਕਤੀ ਨਾਲ ਆਮ ਪਾਰਟੀ ਵਰਕਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸੇ ਸਬੰਧ ਵਿੱਚ ਅੱਜ ਭਾਜਪਾ ਪੰਜਾਬ ਦੇ ਸੀਨੀਅਰ ਆਗੂ ਮਨਜੀਤ ਬਾਲੀ ਮੈਂਬਰ ਭਾਜਪਾ ਕਾਰਜਕਾਰਨੀ ਪੰਜਾਬ ਦੀ ਅਗਵਾਈ ਵਿਚ ਉਨ੍ਹਾਂ ਦੇ ਗ੍ਰਹਿ ਪਿੰਡ ਤੱਲ੍ਹਣ ਵਿਖੇ ਪਾਰਟੀ ਵਰਕਰਾਂ, ਅਹੁੱਦੇਦਾਰਾਂ ਅਤੇ ਪਿੰਡ ਵਾਸੀਆਂ ਵਲੋਂ ਗੋਗੀ ਨੂੰ ਕੀਤਾ ਗਿਆ। ਇਸ ਮੌਕੇ ਪਿੰਡ ਦੀ ਪੰਚਾਇਤ ਵਲੋਂ ਇਸ ਨਿਯੁਕਤੀ ਤੇ ਸਵਾਗਤ ਕੀਤਾ ਗਿਆ ਅਤੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ‌ ਬੋਲਦਿਆਂ ਵੱਖ ਵੱਖ ਬੁਲਾਰਿਆਂ ਨੇ ਪਾਰਟੀ ਦੇ ਇਸ ਫੈਸਲੇ ਦੀ ਸਲਾਘਾ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਪਾਰਟੀ ਦਾ ਇਹ ਫੈਸਲਾ ਬੜਾ ਲਾਭਦਾਇਕ ਸਿੱਧ ਹੋਵੇਗਾ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਮਨਜੀਤ ਬਾਲੀ ਨੇ ਸੂਬਾ ਅਤੇ ਕੇਂਦਰੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੋਗੀ ਬਹੁਤ ਹੀ ਮਿਹਨਤੀ ਅਤੇ ਪਾਰਟੀ ਨੂੰ ਸਮਰਪਿਤ ਆਗੂ ਹਨ ਕਾਫੀ ਲੰਮੇ ਸਮੇਂ ਤੋਂ ਪਾਰਟੀ ਦਾ ਵਫਾਦਾਰ ਸਿਪਾਹੀ ਬਣ ਕੇ ਸੇਵਾ ਕਰਦਾ ਆ ਰਿਹਾ ਹੈ ਅਤੇ ਲਗਭਗ 16 ਸਾਲ ਤੋਂ ਪਿੰਡ ਦਾ ਪੰਚਾਇਤ ਮੈਂਬਰ ਬਣ ਕੇ ਆਪਣੀਆ ਸੇਵਾਵਾਂ ਨਿਭਾ ਰਿਹਾ ਹੈ ਇਸ ਨਿਯੁਕਤੀ ਨਾਲ ਨਿਸ਼ਦੇਹ ਆ ਰਹੀਆਂ ਲੋਕ ਸਭਾ ਚੋਣਾਂ ਦੇ ਵਿੱਚ ਪਾਰਟੀ ਨੂੰ ਲਾਭ ਮਿਲੇਗਾ। ਇਸ ਮੌਕੇ‌ ਗੋਗੀ ਨੇ ਆਪਣੀ ਨਿਯੁਕਤੀ ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਹਮੇਸ਼ਾਂ ਹੀ ਪਾਰਟੀ ਦੇ ਹਰ ਹੁਕਮ ਦੀ ਪਾਲਣਾ ਕੀਤੀ ਹੈ ਪਾਰਟੀ ਨੇ ਜੋ ਉਨ੍ਹਾਂ ਤੇ ਭਰੋਸਾ ਪ੍ਰਗਟ ਕਰਦੇ ਹੋਏ ਉਸਨੂੰ ਜੋ ਜਿੰਮੇਵਾਰੀ ਦਿੱਤੀ ਹੈ ਉਸ ਤੋਂ ਕਦੀ ਵੀ ਪਿੱਛੇ ਨਹੀਂ ਹਟੇਗਾਂ ਅਤੇ ਸੀਨੀਅਰ ਆਗੂਆਂ ਦੇ ਮਾਰਗ ਦਰਸ਼ਨ ਨਾਲ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਇਆ ਜਾਵੇਗਾ। ਇਸ ਮੌਕੇ‌ ਹੋਰਨਾਂ ਤੋਂ ਇਲਾਵਾ ਕਮਲਜੀਤ ਸਿੰਘ ਫਲੋਰਾ, ਨਰਿੰਦਰਪਾਲ ਸਿੰਘ ਚੰਦੀ, ਹੁਸਨ ਲਾਲ ਜਿਲ੍ਹਾ ਪ੍ਰਧਾਨ, ਸਰਪੰਚ ਪਤੀ ਬਲਵਿੰਦਰਜੀਤ, ਪੰਚ ਕੁਲਵਿੰਦਰ ਚਾਹਲ, ਪੰਚ ਮਦਨ ਮੋਹਨ, ਮਨਜੀਤ ਸਿੰਘ ਬੂਟਾ ਕਨੈਡਾ, ਸੰਦੀਪ ਉੱਚਾ ਸਾਬਕਾ ਸੰਮਤੀ ਮੈਂਬਰ, ਪਿਆਰਾ ਸਿੰਘ, ਗੁਲਜੀਤ ਬਾਲੀ, ਸੁਖਜੀਤ ਸਿੰਘ ਚਾਂਦਪੁਰ, ਵਿਨੋਦ ਕੁਮਾਰ ਬੋਬੀ ਮੰਡਲ ਪ੍ਰਧਾਨ, ਬਲਵੀਰ ਲਾਲ ਬੀਰੂ ਕੋਟਲੀ, ਦਵਿੰਦਰ ਕੇਲੈ, ਨਰਿੰਦਰ ਸਿੰਘ ਭੋਗਲ, ਜਸਵਿੰਦਰ ਸਿੰਘ, ਹਰਦੀਪ ਸਿੰਘ ਬੈਂਸ, ਬਾਬਾ ਹੁਸਨ ਲਾਲ, ਹਰਦੀਪ ਜੱਸੀ, ਵਿਕਰਮ ਵਿੱਕੀ, ਯਸਪਾਲ ਕੋਟਲੀ, ਰਾਮ ਮੂਰਤੀ, ਅਸ਼ੋਕ ਕੁਮਾਰ, ਬਲਵੀਰ ਲਾਲ ਚਾਹਲ, ਨਿਰਮਲ ਦਾਸ ਚਾਹਲ, ਲਾਲ ਚੰਦ, ਹਰਪ੍ਰੀਤ ਜੱਸੀ, ਸੋਹਣ ਲਾਲ, ਰਾਜ ਕੁਮਾਰ ਰਾਜੂ, ਤੀਰਥ ਰਾਮ, ਜੋਗਿੰਦਰ ਪਾਲ, ਰਜਿੰਦਰ ਕੁਮਾਰ, ਰਣਜੋਤ ਸਿੰਘ, ਰਜਿਦੰਰ ਬਾਲੀ, ਜੀਤਾ, ਕੁਲਜਿੰਦਰ ਜੱਸੀ, ਗਗਨ ਬਾਲੀ, ਸੰਨੀ, ਅਰਸ, ਲਾਲਾ, ਰਮੇਸ਼ ਲਾਲ, ਰੋਬਿਨ ਕੇਲੈ, ਸੁਮਿਤ ਬਾਲੀ ਆਦਿ ਹਾਜਰ ਸਨ।

Leave a Reply

Your email address will not be published. Required fields are marked *