ਸਾਲਾਸਰ ਬਾਲਾਜੀ ਦਰਸ਼ਨ ਕਰਨ ਜਾ ਰਹੇ ਪਰਿਵਾਰ ਦੇ 7 ਜੀਅ ਜ਼ਿੰਦਾ ਸੜੇ

Accident देश हादसा

Punjab news point : ਰਾਜਸਥਾਨ ਦੇ ਸੀਕਰ ਜ਼ਿਲ੍ਹੇ ਵਿਚ ਚੁਰੂ-ਸਾਲਾਸਰ ਰਾਜਮਾਰਗ ’ਤੇ ਇਕ ਤੇਜ਼ ਰਫਤਾਰ ਕਾਰ ਦੀ ਟਰੱਕ ਨਾਲ ਜ਼ਬਰਦਸਤ ਭਿੜੰਤ ਹੋਣ ਦੀ ਖਬਰ ਸਾਹਮਣੇ ਆਈ ਹੈ। ਟੱਕਰ ਤੋਂ ਬਾਅਦ ਕਾਰ ਤੇ ਟਰੱਕ ਵਿਚ ਅੱਗ ਲੱਗ ਗਈ। ਕਾਰ ਵਿਚ ਸਵਾਰ ਜੋੜੇ ਅਤੇ ਉਨ੍ਹਾਂ ਦੀਆਂ ਦੋ ਧੀਆਂ ਸਮੇਤ ਸੱਤ ਲੋਕ ਜ਼ਿੰਦਾ ਸੜ ਗਏ।

ਜਾਣਕਾਰੀ ਅਨੁਸਾਰ ਇਹ ਸਾਰੇ ਰਾਜਸਥਾਨ ਦੇ ਚੁਰੂ ਜ਼ਿਲ੍ਹੇ ਵਿਚ ਸਾਲਾਸਰ ਬਾਲਾਜੀ ਮੰਦਰ ਵਿਚ ਦਰਸ਼ਨ ਕਰਨ ਲਈ ਗਏ ਸਨ। ਐਤਵਾਰ ਦੁਪਹਿਰ ਹੋਏ ਇਸ ਹਾਦਸੇ ਤੋਂ ਬਾਅਦ ਰਾਜਮਾਰਗ ’ਤੇ ਲਗਪਗ ਦੋ ਘੰਟੇ ਤੱਕ ਜਾਮ ਲੱਗਾ ਰਿਹਾ। ਕਾਰ ਵਿਚ ਗੈਸ ਕਿੱਟ ਲੱਗੀ ਸੀ। ਟਰੱਕ ਵਿਚ ਰੂੰ ਭਰਿਆ ਹੋਇਆ ਸੀ।

 

Leave a Reply

Your email address will not be published. Required fields are marked *