ਡਾ. ਭੀਮ ਰਾਓ ਅੰਬੇਡਕਰ ਦੇ ਦੱਸੇ ਹੋਏ ਮਾਰਗ ਤੇ ਸਾਨੂੰ ਸਭ ਨੂੰ ਇੱਕਜੁਟ ਹੋ ਕੇ ਚੱਲਣ ਦੀ ਲੋੜ ਹੈ — ਮਨਜੀਤ ਬਾਲੀ

धार्मिक पंजाब

Punjab news point : ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਹਾੜੇ ਮੌਕੇ ਅੱਜ ਪਿੰਡ ਜੋਹਲਾਂ ਵਿਖੇ ਭਾਜਪਾ ਦੇ ਸੀਨੀਅਰ ਆਗੂ ਮਨਜੀਤ ਬਾਲੀ ਤੱਲ੍ਹਣ ਦੀ ਅਗਵਾਈ ਚ ਬਾਬਾ ਸਾਹਿਬ ਦੀ ਮੂਰਤੀ ਤੇ ਫੁੱਲਾਂ ਦੇ ਹਾਰ ਪਾਕੇ ਅਤੇ ਲੱਡੂ ਵੰਡ ਕੇ ਖੁਸੀ ਮਨਾਈ ਗਈ। ਇਸ ਮੌਕੇ ਮਨਜੀਤ ਬਾਲੀ ਨੇ ਕਿਹਾ ਕਿ ਅੱਜ ਸਾਡੇ ਉਸ ਰਹਿਬਰ ਦਾ ਜਨਮ ਦਿਹਾੜਾ ਹੈ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਗਰੀਬਾਂ, ਦਲਿਤ, ਪੱਛੜਾ ਅਤੇ ਮਜ਼ਲੂਮ ਵਰਗ ਦੇ ਮਸੀਹਾ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਹਾੜਾ ਹੈ ਅੱਜ ਦੇ ਦਿਨ ਸਭ ਨੂੰ ਇਹ ਤਹਾਈਆ ਕਰਨਾ ਚਾਹੀਦਾ ਹੈ ਕਿ ਬਾਬਾ ਸਾਹਿਬ ਨੇ ਸਾਨੂੰ ਜ਼ੋ ਮਾਰਗ ਦਿਖਾਇਆ ਹੈ ਉੱਸ ਉੱਪਰ ਇੱਕਜੁਟ ਹੋ ਕੇ ਚੱਲਣ ਦੀ ਲੋੜ ਹੈ। ਅੱਜ ਦੇ ਦਿਹਾੜੇ ਦੀਆਂ ਬਾਲੀ ਵਲੋਂ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਬਾਬਾ ਸਾਹਿਬ ਦੇ ਪੈਰੋਕਾਰਾਂ ਨੂੰ ਲੱਖ ਲੱਖ ਵਧਾਈਆਂ ਵੀ ਦਿੱਤੀਆ ਗਈਆਂ। ਇਸ ਮੌਕੇ ਪਰਸ਼ੋਤਮ ਗੋਗੀ ਪ੍ਰਧਾਨ ਬੀ.ਸੀ. ਫੈਡਰੇਸ਼ਨ ਪੰਜਾਬ, ਨਿਰਮਲ ਦਾਸ ਚਾਹਲ ਯੂਏਈ, ਸੱਤਪਾਲ ਬਾਘਾ, ਦੀਪਕ ਬਾਘਾ, ਈਸ਼ਵਰ ਕੁਮਾਰ, ਮੁਕੇਸ਼ ਬਾਘਾ, ਹਰਦੀਪ ਜੱਸੀ, ਦਵਿੰਦਰ ਕੇਲੇ, ਰਮੇਸ਼ ਕੁਮਾਰ, ਰੂਪ ਲਾਲ, ਸੁਰਿੰਦਰ ਮਹੈ, ਰੋਣਕੀ ਦਾਸ, ਬੀਰੂ ਕੋਟਲੀ, ਹਰਸ਼ ਬਾਘਾ, ਮਨਜਿੰਦਰ ਪਾਲ, ਕਾਲੀ ਚਾਹਲ, ਦੀਪੂ ਚਾਹਲ, ਰੋਬਿਨ ਕੁਮਾਰ, ਰਜਿੰਦਰ ਬਾਲੀ, ਗਗਨ ਬਾਲੀ, ਰੋਹਿਤ, ਰਾਕੇਸ਼ ਕੁਮਾਰ, ਕੁਲਜਿੰਦਰ ਕੁਮਾਰ ਜੱਸੀ, ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *