ਡਾ. ਅੰਬੇਡਕਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਉਨ੍ਹਾਂ ਦੀ ਸੋਚ ਨੂੰ ਮੁੱਖ ਰੱਖਦੇ ਹੋਏ ਭਾਜਪਾ ਨੇ ਕੀਤਾ ਆਪਣਾ ਚੋਣ ਮੈਨੀਫੈਸਟੋ ਜਾਰੀ – ਮਨਜੀਤ ਬਾਲੀ।

पंजाब राजनितिक

Punjab news point : ਭਾਰਤੀਯ ਜਨਤਾ ਪਾਰਟੀ ਨੇ ਆ ਰਹੀਆ ਲੋਕ ਸਭਾ ਦੀਆਂ ਚੋਣਾਂ ਦਾ ਚੋਣ ਮੈਨੀਫੈਸਟੋ ਗਰੀਬਾਂ ਦੇ ਮਸੀਹਾ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੀ ਦੱਬੇ ਕੁੱਚਲੇ ਗਰੀਬ ਦਲਿਤ ਪੱਛੜਿਆ ਵਰਗ ਦੇ ਉਥਾਨ ਵਾਲੀ ਸੋਚ ਨੂੰ ਮੱਦੇਨਜ਼ਰ ਰੱਖਦੇ ਹੋਏ ਉਨ੍ਹਾਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਜਾਰੀ ਕੀਤਾ ਗਿਆ ਹੈ। ਭਾਜਪਾ ਪੰਜਾਬ ਦੇ ਸੀਨੀਅਰ ਆਗੂ ਮਨਜੀਤ ਬਾਲੀ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਡਾ. ਅੰਬੇਡਕਰ ਜੀ ਦੀ ਸੋਚ ਨੂੰ ਅਪਣਾਇਆ ਹੈ ਅਤੇ ਹਮੇਸ਼ਾ ਹੀ ਗਰੀਬ ਵਰਗ ਨੂੰ ਉੱਚਾ ਚੁੱਕਣ ਲਈ ਹਰ ਸੰਭਵ ਯਤਨ ਕਰਦੇ ਹਨ। ਬਾਲੀ ਨੇ ਇਹ ਵੀ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਲੰਮਾ ਸਮਾਂ ਦੇਸ਼ ਤੇ ਰਾਜ ਕਰਨ ਦੇ ਬਾਵਜੂਦ ਵੀ ਕਾਂਗਰਸ ਉਹ ਕੰਮ ਨਹੀਂ ਕਰ ਸਕੀ ਜੋ ਨਰਿੰਦਰ ਮੋਦੀ ਨੇ ਥੋੜੇ ਸਮੇਂ ਚ ਹੀ ਕਰ ਦਿਖਾਏ ਹਨ। ਮਨਜੀਤ ਬਾਲੀ ਨੇ ਕਿਹਾ ਕਿ ਗਰੀਬ ਵਰਗ ਦੀਆਂ ਲੋੜਾ ਨੂੰ ਮੁੱਖ ਰੱਖਦੇ ਹੋਏ ਉਨਾਂ ਦੇ ਲਈ ਬਹੁਤ ਸਾਰੀਆਂ ਲੋਕ ਭਲਾਈ ਸਕੀਮਾਂ ਚਲਾਈਆਂ ਅਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਪੰਜ ਤੀਰਥ ਸਥਾਨ ਬਣਾ ਕੇ ਦਲਿਤ

ਸਮਾਜ ਦਾ ਮਾਣ ਵਧਾਇਆ ਹੈ। ਬਾਲੀ ਨੇ ਕਿਹਾ ਕਿ ਭਾਜਪਾ ਤੋਂ ਇਲਾਵਾ ਜਿਸ ਪਾਰਟੀ ਨੇ ਵੀ ਦੇਸ਼ ਤੇ ਰਾਜ ਕੀਤਾ ਹੈ ਉਸ ਨੇ ਦੇਸ਼ ਨੂੰ ਬਰਬਾਦ ਹੀ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਦੇ ਨਰਿੰਦਰ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਹਨ ਉਨਾਂ ਨੇ ਹਰ ਵਰਗ ਦੀ ਲੋੜ ਨੂੰ ਦੇਖਦੇ ਹੋਏ ਕੰਮ ਕੀਤੇ ਤਾਂ ਹੀ ਅੱਜ ਪੂਰੀ ਦੁਨੀਆਂ ਵਿੱਚ ਭਾਰਤ ਦੇਸ਼ ਦਾ ਨਾਮ ਮੁਹਰਲੀ ਕਤਾਰ ਵਿੱਚ ਆਉਣ ਲੱਗ ਪਿਆ ਹੈ ਅਤੇ ਵਿਰੋਧੀ ਦੇਸ਼ ਭਾਰਤ ਤੋ ਥਰ ਥਰ ਕੰਬ ਰਹੇ ਹਨ।

Leave a Reply

Your email address will not be published. Required fields are marked *