ਮੇਰੇ ਬੇਟੇ ਤੇ ਹਮਲਾ ਕਰਨ ਦੀ ਕਾਰਵਾਈ ਅੱਜ ਸ਼ਾਮ ਤੱਕ ਨਾ ਹੋਈ ਤਾਂ ਕਰਾਂਗੇ ਧਰਨਾ ਪ੍ਰਦਰਸ਼ਨ-ਅਰੋੜਾ

अपराधिक जालंधर

ਜੇਕਰ ਸਾਡਾ ਕੋਈ ਜਾਨ-ਮਾਲ ਦਾ ਨੁਕਸਾਨ ਹੋਇਆ ਤਾਂ ਜ਼ਿੰਮੇਵਾਰ ਪਤਾਰਾ ਪੁਲਿਸ ਹੋਵੇਗੀ

Punjab news point : ਇੱਕ ਪਾਸੇ ਤਾਂ ਹਿੰਦੂਆਂ ਨੂੰ ਟਾਰਗੇਟ ਕਰਕੇ ਸ਼ਰੇਆਮ ਹਮਲੇ ਕੀਤੇ ਜਾ ਰਹੇ ਹਨ ਤੇ ਦੂਸਰੇ ਪਾਸੇ ਟਾਰਗੇਟ ਕੀਤੇ ਹਿੰਦੂਆਂ ਦੀ ਸੁਰੱਖਿਆ ਵਧਾਉਣ ਦੀ ਬਜਾਏ ਹਟਾਈ ਜਾ ਰਹੀ ਹੈ। ਜਿਸ ਨਾਲ ਦੇਸ਼ ਵਿਰੋਧੀ ਤਾਕਤਾਂ ਦੇ ਹੋਂਸਲੇ ਬੁਲੰਦ ਤੇ ਹਿੰਦੂ ਨੇਤਾਵਾਂ ਦੇ ਹੌਸਲੇ ਧਵੱਸਤ ਹੋ ਰਹੇ ਹਨ ਤੇ ਉਨ੍ਹਾਂ ਨੂੰ ਆਪਣੀ ਜਾਨ ਜਾਣ ਦਾ ਡਰ ਹਰ ਸਮੇਂ ਹੀ ਲੱਗਿਆ ਰਹਿੰਦਾ ਹੈ। ਇਹ ਸ਼ਬਦ ਸ਼ਿਵਸੈਨਾ ਸਮਾਜਵਾਦੀ ਦੇ ਪੰਜਾਬ ਉਪ ਪ੍ਰਭਾਰੀ ਰਾਜ ਕੁਮਾਰ ਅਰੋੜਾ ਨੇ ਮੀਡੀਆ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਕਹੇ ।

ਉਨ੍ਹਾਂ ਕਿਹਾ ਕਿ ਮੈਂ ਪਿਛਲੇ ਕਰੀਬਨ ਡੇਢ ਸਾਲ ਤੋਂ ਟਾਰਗੇਟ ਤੇ ਹਾਂ ਜਿਸ ਨੂੰ ਦੇਖਦੇ ਹੋਏ ਹੀ ਦੇਹਾਤੀ ਪੁਲਿਸ ਨੇ ਮੈਨੂੰ ਸਕਿਓਰਿਟੀ ਦਿੱਤੀ ਹੋਈ ਸੀ। ਜੋ ਕਿ ਲਗਾਤਾਰ ਚੱਲਦੀ ਆ ਰਹੀ ਸੀ ਪਰ ਬੀਤੇ ਦਿਨੀਂ 31 ਮਾਰਚ 2024 ਨੂੰ ਪਤਾਰਾ ਪੁਲਿਸ ਦੇ ਮੁਨਸ਼ੀ ਨੇ ਮੇਰੇ ਗਨਮੈਨ ਦੀ ਡਿਊਟੀ ਕਿਸੇ ਹੋਰ ਪਾਸੇ ਲਗਾ ਦਿੱਤੀ ਤੇ ਮੇਰਾ ਫੋਨ ਬਲੋਕ ਲਿਸਟ ਵਿੱਚ ਪਾ ਦਿੱਤਾ। ਜਦੋਂ ਇਸ ਸਬੰਧੀ ਇੰਚਾਰਜ ਸਾਹਿਬ ਨਾਲ ਗੱਲ ਕੀਤੀ ਤਾਂ ਉਨ੍ਹਾਂ ਵੀ ਟਾਲ ਮਟੋਲ ਕਰ ਦਿੱਤੀ ਤੇ ਫਿਰ ਉਸੇ ਹੀ ਸ਼ਾਮ ਨੂੰ ਮੇਰੇ ਬੇਟੇ ਤੇ ਮਾਰੂ ਹਮਲਾ ਹੋ ਜਾਂਦਾ ਹੈ ਜਿੱਥੋਂ ਬੜੀ ਮੁਸ਼ਕਲ ਨਾਲ ਗੰਭੀਰ ਜ਼ਖ਼ਮੀ ਹੋਣ ਦੇ ਬਾਵਜੂਦ ਭੱਜਕੇ ਆਪਣੀ ਜਾਨ ਬਚਾਉਦਾ ਹੈ ।

ਉਨ੍ਹਾਂ ਦੱਸਿਆ ਕਿ ਇਸ ਹਮਲੇ ਵਿੱਚ ਜ਼ਖ਼ਮੀ ਹੋਏ ਮੇਰੇ ਬੇਟੇ ਦੀ ਡਾਕਟਰੀ ਰਿਪੋਰਟ ਅਤੇ ਬਿਆਨ ਹੋਣ ਦੇ ਬਾਵਜੂਦ ਅਜੇ ਤੱਕ ਪੁਲਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ ਜਦੋਂ ਕਿ ਪੁਲਿਸ ਨੂੰ ਹਮਲਾਵਰਾਂ ਦੇ ਇੱਕ ਬਾਊਸਰ ਜਾਣੂ ਅਤੇ ਟਿਕਾਣੇਂ ਦਾ ਨਾਮ ਵੀ ਦੱਸ ਦਿੱਤਾ ਗਿਆ ਹੈ ਪਰ ਅਫਸੋਸ ਕਿ ਅਜੇ ਤੱਕ ਕੋਈ ਕਾਰਵਾਈ ਕਰਨ ਦੀ ਬਜਾਏ ਪੁਲਿਸ ਡਵੀਜ਼ਨ ਨਵੀਂ ਬਾਰਾਦਰੀ ਦੇ ਇੰਚਾਰਜ ਅਤੇ ਆਈ.ਓ. ਵਲੋਂ ਮਿੱਠੀਆਂ ਗੋਲੀਆਂ ਹੀ ਦਿੱਤੀਆਂ ਜਾ ਰਹੀਆਂ ਹਨ।

ਇਸ ਮੌਕੇ ਸ਼ਿਵਸੈਨਾ ਸਮਾਜਵਾਦੀ ਦੇ ਪੰਜਾਬ ਉਪ ਪ੍ਰਭਾਰੀ ਰਾਜ ਕੁਮਾਰ ਅਰੋੜਾ ਨੇ ਮੀਡੀਆ ਦੇ ਮਾਧਿਅਮ ਰਾਹੀਂ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਹੈ ਕਿ ਅਗਰ ਮੇਰੇ ਜਾ ਮੇਰੇ ਕਿਸੇ ਕਿਸੇ ਪਰਿਵਾਰ ਮੈਬਰ ਨਾਲ ਕੋਈ ਘਟਨਾ ਜਾ ਦੁਰਘਟਨਾ ਵਾਪਰ ਜਾਂਦੀ ਹੈ ਤਾਂ ਉਸ ਨਾਲ ਹੋਣ ਵਾਲੇ ਤਮਾਮ ਜਾਨ-ਮਾਲ ਦੇ ਨੁਕਸਾਨ ਦੀ ਜਿੰਮੇਵਾਰੀ ਪੁਲਿਸ ਥਾਣਾ ਪਤਾਰਾ ਦੇ ਇੰਚਾਰਜ ਸਾਹਿਬ, ਮੁਨਸੀ ਅਤੇ ਹੋਰ ਦੇਹਾਤੀ ਪੁਲਿਸ ਦੇ ਅਧਿਕਾਰੀਆਂ ਦੀ ਹੀ ਹੋਵੇਗੀ । ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਅੱਜ 16 ਅਪ੍ਰੈਲ 2024 ਸ਼ਾਮ ਤੱਕ ਮੇਰੇ ਬੇਟੇ ਤੇ ਹੋਏ ਹਮਲੇ ਦਾ ਮਾਮਲਾ ਦਰਜ ਕਰਕੇ ਹਮਲਾਵਰਾਂ ਨੂੰ ਪੁਲਿਸ ਡਵੀਜ਼ਨ ਨਵੀਂ ਬਾਰਾਦਰੀ ਨੇ ਗ੍ਰਿਫਤਾਰ ਨਾ ਕੀਤਾ ਤਾਂ ਆਪਣੇ ਸ਼ਿਵਸੈਨਾ ਸਮਾਜਵਾਦੀ ਦੇ ਸਾਥੀਆਂ ਨਾਲ ਵਿਚਾਰ ਕਰਕੇ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਵਾਂਗੇ ।

Leave a Reply

Your email address will not be published. Required fields are marked *