ਭਾਜਪਾ ਨੂੰ ਬਲ ਮਿਲਿਆ ਜਦੋਂ ਆਪ ਤੇ ਬਸਪਾ ਵਰਕਰ ਭਾਜਪਾ ਵਿੱਚ ਸ਼ਾਮਲ ਹੋ ਗਏ

पंजाब राजनितिक

Punjab news point : ਅੱਜ ਭਾਰਤੀਯ ਜਨਤਾ ਪਾਰਟੀ ਜਲੰਧਰ ਦਿਹਾਤੀ ਨੂੰ ਬਲ ਮਿਲਿਆ ਜਦੋਂ ਸ਼੍ਰੀ ਰਾਜ ਕੁਮਾਰ ਜੋਗੀ ਜੀ ਪ੍ਰਧਾਨ ਭਾਜਪਾ ਮੰਡਲ ਪਤਾਰਾ ਦੀ ਅਗਵਾਈ ਹੇਠ ਮੰਡਲ ਪਤਾਰਾ ਦੇ ਅਲਗ-ਅਲਗ ਪਿੰਡਾਂ ਚੌ ਰਸੂਖ਼ਦਾਰ ਲੋਕਾਂ ਨੇ ਭਾਜਪਾ ਦਾ ਪੱਲਾ ਫੜ ਲਿਆ। ਭਾਜਪਾ ਵਿੱਚ ਸ਼ਾਮਲ ਹੋਣ ਵਾਲਿਆਂ ਚ ਕੇਵਲ ਚੰਦ ਪੰਚ,ਦਿਲਬਾਗ ਵਿਰਦੀ ਪੰਚ, ਵਿੱਕੀ ਕੁਮਾਰ,ਹਨੀ ਕੁਮਾਰ, ਮਹਿੰਦਰ ਪਾਲ,ਸੰਦੀਪ ਕੁਮਾਰ, ਬਲਵੀਰ ਸਿੰਘ, ਅਵਤਾਰ ਸਿੰਘ, ਗਗਨ ਸੰਧੂ, ਜਸਕਰਨ, ਪਰਮਜੀਤ ਕੌਰ, ਗੁਰਬਖਸ਼ ਕੌਰ, ਮੀਨਾ ਰਾਣੀ ਪਰਿਵਾਰ ਸਹਿਤ ਭਾਜਪਾ ਵਿੱਚ ਸ਼ਾਮਲ ਹੋ ਗਏ। ਉਨਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀਆਂ ਆਮ ਲੋਕਾਂ ਲਈ ਨੀਤੀਆਂ ਤੋਂ ਪ੍ਰਭਾਵਿਤ ਹਨ ਅਤੇ ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਹੀ ਭਾਰਤ ਨੂੰ ਵਿਸ਼ਵ ਗੁਰੂ ਬਣਾ ਸਕਦੀ ਹੈ।

ਇਸ ਮੌਕੇ ਸ਼੍ਰੀ ਕ੍ਰਿਸ਼ਨ ਦੇਵ ਭੰਡਾਰੀ ਜੀ ਐਕਸ CPS ਅਤੇ ਸ਼੍ਰੀ ਰਾਜੇਸ਼ ਬਾਘਾ ਜੀ ਸਾਬਕਾ ਚੇਅਰਮੈਨ SC ਕਮਿਸ਼ਨ ਪੰਜਾਬ ਅਤੇ ਮੀਤ ਪ੍ਰਧਾਨ ਭਾਜਪਾ ਪੰਜਾਬ ਨੇ ਕਿਹਾ ਕਿ ਭਾਜਪਾ ਪੰਜਾਬ ਵਿੱਚ 13 ਦੀਆਂ 13 ਸੀਟਾਂ ਜਿੱਤ ਕੇ ਤੀਸਰੀ ਵਾਰ ਵੀ ਸ਼੍ਰੀ ਨਰਿੰਦਰ ਮੋਦੀ ਜੀ ਹੀ ਪ੍ਰਧਾਨ ਮੰਤਰੀ ਬਣਨਗੇ ।

ਇਸ ਮੌਕੇ ਸ਼੍ਰੀ ਰਾਜ ਕੁਮਾਰ ਜੋਗੀ ਜੀ ਪ੍ਰਧਾਨ ਭਾਜਪਾ ਮੰਡਲ ਪਤਾਰਾ, ਨੰਬਰਦਾਰ ਅਵਤਾਰ ਸਿੰਘ ਦਿਓਲ ਜਿਲ੍ਹਾ ਸਪੋਕਸਮੈਨ, ਹੁਸਨ ਲਾਲ ਜਿਲ੍ਹਾ ਪ੍ਰਧਾਨ ਓ.ਬੀ.ਸੀ.ਮੋਰਚਾ, ਲਾਲ ਚੰਦ ਜਿਲ੍ਹਾ ਪ੍ਰਧਾਨ ਮਨਿਔਰਟੀ ਮੋਰਚਾ, ਮਨਜੀਤ ਸਿੰਘ ਬਿੱਲਾ ਜਿਲ੍ਹਾ ਪ੍ਰਧਾਨ ਕਿਸਾਨ ਮੋਰਚਾ,ਡਾ.ਭੁਪਿੰਦਰ ਸਿੰਘ ਜਿਲ੍ਹਾ ਉਪ-ਪ੍ਰਧਾਨ, ਪਰਮਜੀਤ ਬਾਘਾ, ਡਾ.ਜਸਵੀਰ ਕਲੇਰ, ਸੋਮਾ ਰਾਮ, ਸ਼ਾਂਤੀ ਸਾਗਰ, ਨਰੇਸ਼ ਹੀਰ, ਰਕੇਸ਼ ਕੁਮਾਰ, ਸੁਰਿੰਦਰ ਕੁਮਾਰ,ਜੌਹਲ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *