ਪਿੰਡ ਬੋਲੀਨਾ ਦੁਆਬਾ ਵਿੱਚ ਸੁਸ਼ੀਲ ਰਿੰਕੂ ਭਾਜਪਾ ਉਮੀਦਵਾਰ ਦਾ ਪਹੁੰਚਣ ‘ਤੇ ਨਿੱਘਾ ਸਵਾਗਤ ਕੀਤਾ ਗਿਆ

जालंधर राजनितिक

ਲੋਕ ਸਭਾ ਚੋਣਾਂ ਦੌਰਾਨ ਭਾਜਪਾ ਜਿੱਤ ਕੇ ਨਵਾਂ ਇਤਿਹਾਸ ਰਚੇਗੀ : ਰਾਜੇਸ਼ ਬਾਘਾ

Punjab news point : ਰਣਜੀਤ ਕੁਮਾਰ ਪਵਾਰ ਜਿਲਾ ਪ੍ਰਧਾਨ ਜਲੰਧਰ ਦਿਹਾਤੀ (ਉੱਤਰੀ) ਅਤੇ ਰਾਜ ਕੁਮਾਰ ਜੋਗੀ ਮੰਡਲ ਪ੍ਰਧਾਨ ਪਤਾਰਾ, ਭਾਰਤੀਯ ਜਨਤਾ ਪਾਰਟੀ ਪੰਜਾਬ ਦੇ ਮੀਤ ਪ੍ਰਧਾਨ ਸ੍ਰੀ ਰਾਜੇਸ਼ ਬਾਘਾ ਸਾਬਕਾ ਚੇਅਰਮੈਨ SC ਕਮਿਸ਼ਨ ਪੰਜਾਬ ਵਲੋਂ ਲੋਕ ਸਭਾ ਹਲਕਾ ਜਲੰਧਰ ਤੋਂ ਭਾਜਪਾ ਦੇ ਉਮੀਦਵਾਰ ਸੁਸ਼ੀਲ ਰਿੰਕੂ ਦੇ ਹੱਕ ਵਿਚ ਲਗਾਤਾਰ ਮੀਟਿੰਗਾਂ ਕਰਕੇ ਉਹਨਾਂ ਦੀ ਚੋਣ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾ ਰਿਹਾ ਹੈ। ਇਸੇ ਕੜੀ ਤਹਿਤ ਰਾਜੇਸ਼ ਬਾਘਾ ਵਲੋਂ ਆਪਣੇ ਗ੍ਰਹਿ ਵਿਖੇ ਇਕ ਅਹਿਮ ਮੀਟਿੰਗ ਰੱਖੀ ਗਈ ਜਿਸ ਵਿਚ ਸੁਸ਼ੀਲ ਰਿੰਕੂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਰਾਜੇਸ਼ ਬਾਘਾ ਨੇ ਕਿਹਾ ਕਿ ਲਗਾਤਾਰ ਭਾਰਤੀਯ ਜਨਤਾ ਪਾਰਟੀ ਦੇ ਆਗੂ ਪੂਰੇ ਹਲਕੇ ਅੰਦਰ ਮੀਟਿੰਗਾਂ ਕਰ ਰਹੇ ਹਨ ਅਤੇ ਘਰ ਘਰ ਪਹੁੰਚ ਕਰਕੇ ਲੋਕਾਂ ਨੂੰ ਭਾਜਪਾ ਦੇ ਹੱਕ ਵਿਚ ਫਤਵਾ ਦੇਣ ਲਈ ਅਪੀਲ ਕਰ ਰਹੇ ਹਨ। ਰਾਜ ਕੁਮਾਰ ਜੋਗੀ ਨੇ ਕਿਹਾ ਕਿ ਅੱਜ ਦੀ ਮੀਟਿੰਗ ਬਹੁਤ ਸਫਲ ਰਹੀ ਹੈ ਅਤੇ ਸਾਰੇ ਆਗੂਆਂ ਨੇ ਸ਼ੁਸ਼ੀਲ ਕੁਮਾਰ ਰਿੰਕੂ ਦੇ ਹੱਕ ਵਿਚ ਪੂਰੀ ਤਾਕਤ ਨਾਲ ਪ੍ਰਚਾਰ ਕਰਨ ਦਾ ਐਲਾਨ ਕੀਤਾ। ਇਸ ਮੀਟਿੰਗ ਵਿਚ ਅਨਿਲ ਸੱਚਰ, ਅਵਤਾਰ ਸਿੰਘ ਦਿਓਲ, ਹਰਵਿੰਦਰ ਸਿੰਘ ਡੱਲੀ, ਮਨਜੀਤ ਬਾਲੀ ਵਿਸ਼ੇਸ਼ ਤੌਰ ‘ਤੇ ਪਹੁੰਚੇ। ਉਹਨਾਂ ਨੇ ਸੁਸ਼ੀਲ ਰਿੰਕੂ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਸੁਸ਼ੀਲ ਰਿੰਕੂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਜਲੰਧਰ ਦਿਹਾਤੀ ਉੱਤਰੀ ਦੇ ਵਰਕਰ ਬਹੁਤ ਹੀ ਸਰਗਰਮੀ ਨਾਲ ਕੰਮ ਕਰ ਰਹੇ ਹਨ ਅਤੇ ਉਹ ਇਸ ਪਾਰਟੀ ਦੇ ਵਫਾਦਾਰ ਸਿਪਾਹੀ ਹਨ ਜਿਹਨਾਂ ਨੇ ਲਗਾਤਾਰ ਲੋਕਾਂ ਨੂੰ ਭਾਜਪਾ ਨਾਲ ਜੋੜਿਆ ਹੈ ਜਿਸ ਸਦਕਾ ਵੱਡੀ ਗਿਣਤੀ ਵਿਚ ਲੋਕ ਭਾਜਪਾ ਨਾਲ ਜੁੜ ਰਹੇ ਹਨ। ਇਸ ਮੌਕੇ ਭਾਜਪਾ ਦੇ ਕਾਲਾ ਪਹਿਲਵਾਨ,ਸੰਦੀਪ ਵਰਮਾਂ ਜਿਲ੍ਹਾ ਭਾਜਪਾ ਜਰਨਲ ਸਕੱਤਰ,ਸ.ਮਨਜੀਤ ਸਿੰਘ ਬਿੱਲਾ ਜਿਲ੍ਹਾ ਪ੍ਰਧਾਨ ਭਾਜਪਾ ਕਿਸ਼ਾਨ ਮੋਰਚਾ, ਹੁਸਨ ਲਾਲ ਪੂਰਨਪੁਰ ਜਿਲ੍ਹਾ ਪ੍ਰਧਾਨ ਓ.ਬੀ.ਸੀ ਮੋਰਚਾ ਡਾ. ਭੁਪਿੰਦਰ ਸਿੰਘ, ਲਾਲ ਚੰਦ,ਸਰਪੰਚ ਕੁਲਵਿੰਦਰ ਬਾਘਾ, ਕੁਲਵਿੰਦਰ ਕੌਰ,ਡਾ ਜਸਵੀਰ ਕਲੇਰ, ਗੁਰਜੀਤ ਬਾਘਾ,ਦਿਲਬਾਗ ਬੱਗਾ,ਸ਼ਾਂਤੀ ਸਾਗਰ,ਸੰਤੋਖ ਸਿੰਘ,ਬਾਬਾ ਪਾਲਾ, ਇੰਦਰਜੀਤ,ਪ੍ਰਸ਼ੋਤਮ ਗੋਗੀ,ਸ਼ੁਭਮ ਪਤਾਰਾ,ਬਲਵੀਰ ਲਾਲ,ਪਿਆਰਾ ਸਿੰਘ, ਸਚਿਨ ਸ਼ਰਮਾ,ਵਿਜੇ ਪਤਾਰਾ,ਸ਼ੁਭਮ ਸ਼ਰਮਾ, ਸ਼ਿਵਮ ਨੰਗਲ,ਅਮਰਜੀਤ ਗੱਗੂ, ਪਰਮਜੀਤ ਬਾਘਾ,ਵਿਨੋਦ ਕੋਟਲੀ, ਚਰਨਜੀਤ ਪਰਸਰਾਮਪੁਰ,ਰਾਜ ਕੁਮਾਰ, ਰਾਜਪਾਲ,ਸੋਮਾ ਰਾਮ, ਜਸਵਿੰਦਰ ਮਿੰਟੂ, ਰਾਮ ਮੂਰਤੀ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *