ਸੁਜਾਨਪੁਰ ‘ਚ ਹੋਰ ਮਜ਼ਬੂਤ ਹੋਈ ਭਾਜਪਾ, ਅਕਾਲੀ ਹਲਕਾ ਇੰਚਾਰਜ ਸਮਰਥਕਾਂ ਸਣੇ ਭਾਜਪਾ ‘ਚ ਸ਼ਾਮਲ

पंजाब राजनितिक

Punjab news point : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੀਨਾਨਗਰ ਵਿੱਚ ਰੈਲੀ ਤੋਂ ਇੱਕ ਦਿਨ ਬਾਅਦ ਸ਼ਨੀਵਾਰ ਨੂੰ ਸੁਜਾਨਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਅਤੇ ਮਿਉਂਸਪਲ ਕਮੇਟੀ ਦੇ ਸਾਬਕਾ ਪ੍ਰਧਾਨ ਰਾਜਕੁਮਾਰ ਗੁਪਤਾ ਆਪਣੇ ਸਮਰਥਕਾਂ ਸਮੇਤ ਭਾਜਪਾ ਵਿੱਚ ਸ਼ਾਮਲ ਹੋ ਗਏ। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਗੁਪਤਾ ਅਤੇ ਉਨ੍ਹਾਂ ਦੇ ਸਮਰਥਕਾਂ ਦਾ ਪਾਰਟੀ ਵਿੱਚ ਸਵਾਗਤ ਕੀਤਾ। ਗੁਪਤਾ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸੁਜਾਨਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਨ।

ਭਾਜਪਾ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਠਾਕੁਰ ਖਜੂਰ ਸਿੰਘ, ਸੁਭਾਸ਼ ਚੰਦਰ, ਠਾਕੁਰ ਕਰਨ ਸਿੰਘ, ਠਾਕੁਰ ਕਮਲ ਸਿੰਘ, ਸਰਦਾਰ ਪ੍ਰੇਮ ਸਿੰਘ, ਰਾਜੇਂਦਰ ਸ਼ਰਮਾ, ਦੀਪਕ ਸ਼ਰਮਾ, ਵਿਪਿਨ ਮਹਾਜਨ, ਅਨਿਲ ਮਹਾਜਨ, ਵਿਕਰਮ ਭੰਡਾਰੀ, ਪ੍ਰਧਾਨ ਬੋਧਰਾਜ, ਗੌਰਵ ਕਸ਼ਯਪ, ਵਰੁਣ ਧੀਮਾਨ, ਡਾ. ਰਾਹੁਲ ਪੁਰੀ, ਗਗਨਦੀਪ, ਸੰਨੀ ਕਸ਼ੈ, ਅੰਕਿਤ ਮਹਿਰਾ, ਪਾਰਸ ਸ਼ਰਮਾ, ਯੁਵਰਾਜ ਸ਼ਰਮਾ ਅਤੇ ਰਾਹੁਲ ਮਹਾਜਨ ਸ਼ਾਮਲ ਹਨ।

ਇਸ ਮੌਕੇ ਸੁਨੀਲ ਜਾਖੜ ਨੇ ਕਿਹਾ ਕਿ ਭਾਜਪਾ ਹੀ ਇਕ ਅਜਿਹੀ ਪਾਰਟੀ ਹੈ ਜੋ ਪੰਜਾਬ ਦੀਆਂ ਸਮੱਸਿਆਵਾਂ ਨੂੰ ਹੱਲ ਕਰਕੇ ਇਸ ਨੂੰ ਵਿਕਾਸ ਦੇ ਰਾਹ ‘ਤੇ ਲਿਆ ਸਕਦੀ ਹੈ। ਮੌਜੂਦਾ ਭਗਵੰਤ ਮਾਨ ਸਰਕਾਰ ਨੇ ਸੂਬੇ ਦੀ ਬਦਹਾਲੀ ਲਿਆਂਦੀ ਹੈ। ਪੰਜਾਬ ਕਰਜ਼ੇ ਵਿੱਚ ਡੁੱਬਿਆ ਹੋਇਆ ਹੈ। ਸੂਬਾ ਸਰਕਾਰ ਕੋਲ ਪੰਜਾਬ ਦੇ ਵਿਕਾਸ ਲਈ ਕੋਈ ਵਿਜ਼ਨ ਨਹੀਂ ਹੈ। ਸੂਬੇ ਦੇ ਲੋਕ ਵੀ ਆਮ ਆਦਮੀ ਪਾਰਟੀ ਨੂੰ ਸੱਤਾ ‘ਚ ਲਿਆਉਣ ‘ਤੇ ਪਛਤਾ ਰਹੇ ਹਨ।

Leave a Reply

Your email address will not be published. Required fields are marked *