ਪੁਲਸ ਕਮਿਸ਼ਨਰ ਵੱਲੋਂ ਮੁਲਾਜ਼ਮਾਂ ਨੂੰ ਨਵੇਂ ਹੁਕਮ ਜਾਰੀ

पंजाब

Punjab news point ; ਡਿਊਟੀ ਦੌਰਾਨ ਸਮਾਰਟਫ਼ੋਨ ‘ਤੇ ਚੈਟ ਕਰਨ ਵਾਲੇ ਜਾਂ ਸੋਸ਼ਲ ਮੀਡੀਆ ‘ਤੇ ਵੀਡੀਓ ਦੇਖਣ ਵਾਲੇ ਪੁਲਿਸ ਮੁਲਾਜ਼ਮਾਂ ਦੀ ਹੁਣ ਖੈਰ ਨਹੀਂ, ਜੀ ਹਾਂ ਪੁਲਸ ਕਮਿਸ਼ਨਰ ਵੱਲੋਂ ਇਕ ਨਵਾਂ ਹੁਕਮ ਜਾਰੀ ਕੀਤਾ ਗਿਆ ਹੈ ਜਿਸ ‘ਚ ਕਿਹਾ ਗਿਆ ਹੈ ਕਿ ਜ਼ਿਆਦਾਤਰ ਪੁਲਿਸ ਮੁਲਾਜ਼ਮ ਡਿਊਟੀ ਦੌਰਾਨ ਚੈਟ ਕਰਨ ਜਾਂ ਵੀਡੀਓ ਦੇਖਣ ਵਿਚ ਹੀ ਰੁੱਝੇ ਰਹਿੰਦੇ ਹਨ।

ਆਪਣੀ ਡਿਊਟੀ ਦੌਰਾਨ ਸਮਾਰਟਫ਼ੋਨ ‘ਤੇ ਵਿਅਸਤ ਰਹਿੰਦੇ ਹਨ, ਜਿਸ ਕਾਰਨ ਕਈ ਵਾਰ ਲੋਕਾਂ ਦੀ ਅਤੇ ਉਨ੍ਹਾਂ ਦੀ ਖੁਦ ਦੀ ਸੁਰੱਖਿਆ ਨੂੰ ਖਤਰਾ ਪੈਦਾ ਹੋ ਜਾਂਦਾ ਹੈ, ਇਸ ਲਈ ਜੇਕਰ ਕੋਈ ਕਰਮਚਾਰੀ ਡਿਊਟੀ ਦੌਰਾਨ ਫ਼ੋਨ ‘ਤੇ ਚੈਟਿੰਗ ਕਰਦਾ ਜਾਂ ਵੀਡੀਓਜ਼ ਦੇਖਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

ਇਹ ਹੁਕਮ ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਵੱਲੋਂ ਜਾਰੀ ਕੀਤੇ ਗਏ ਹਨ। ਇਕ ਪਤੱਰ ਜਾਰੀ ਕਰਦਿਆਂ ਉਨ੍ਹਾਂ ਲਿਖਿਆ

ਨਿਮਨਹਸਤਾਖਰ ਦੇ ਵੇਖਣ ਵਿੱਚ ਆਇਆ ਹੈ ਕਿ ਅਕਸਰ ਪੁਲਿਸ ਕਰਮਚਾਰੀ ਡਿਊਟੀ ਦੌਰਾਨ ਲਗਾਤਾਰ ਮੋਬਾਇਲ ਫੋਨ ਦੀ ਵਰਤੋ ਕਰਦੇ ਹਨ, ਉਨ੍ਹਾਂ ਦਾ ਧਿਆਨ ਉਨ੍ਹਾਂ ਵੱਲੋਂ ਕੀਤੀ ਜਾਣ ਵਾਲੀ ਡਿਊਟੀ ਵੱਲ ਬਿਲਕੁੱਲ ਨਹੀਂ ਹੁੰਦਾ ਜਦੋਂ ਕਿ ਉਹ ਅਰਾਮ ਨਾਲ ਕੁਰਸੀ ਤੇ ਬੈਠ ਕੇ, ਗੱਡੀਆ ਵਿੱਚ ਬੈਠ ਕੇ ਅਤੇ ਡਿਊਟੀ ਵਾਲੇ ਸਥਾਨ ‘ਤੇ ਸਮਾਰਟ ਫੋਨ ਉਤੇ ਸੋਸ਼ਲ ਮੀਡੀਆ ਜਾਂ ਹੋਰ ਚੈਟ ਆਦਿ ਵਿਚ ਗੱਲਤਾਨ/ਵਿਅੰਸਥ ਰਹਿੰਦੇ ਹਨ, ਜਿਸ ਨਾਲ ਉਨ੍ਹਾਂ ਵੱਲੋ ਅਜਿਹਾ ਕਰਨ ਨਾਲ ਆਮ ਪਬਲਿਕ ਦੀ ਸੁਰੱਖਿਆ ਦੀ ਡਿਊਟੀ ਕਰਨਾ ਤਾ ਇਕ ਪਾਸੇ ਰਹਿ ਜਾਂਦਾ ਹੈ ਸਗੋਂ ਉਨ੍ਹਾਂ ਦੀ ਆਪਣੀ ਸੁਰੱਖਿਆ ਲਈ ਵੀ ਖਤਰੇ ਤੋਂ ਖਾਲੀ ਨਹੀਂ ਹੁੰਦਾ ਹੈ।

ਇਸ ਲਈ ਹਦਾਇਤ ਕੀਤੀ ਜਾਂਦੀ ਹੈ ਭਵਿੱਖ ਵਿਚ ਅਗਰ ਕੋਈ ਕਰਮਚਾਰੀ ਆਪਣੀ ਕਿਸੇ ਵੀ ਤਰ੍ਹਾਂ ਦੀ ਡਿਊਟੀ ਦੌਰਾਨ ਸਮਾਰਟ ਫੋਨ ਦੀ ਸਕਰੀਨ ਤੇ ਕੁਝ ਵੀ ਦੇਖਦਾ ਜਾਂ ਵਿਅਸਥ ਪਾਇਆ ਗਿਆ ਤਾਂ ਇਸ ਨੂੰ ਉਸ ਦੀ ਬਣਦੀ ਸਰਕਾਰੀ ਡਿਊਟੀ ਵਿਚ ਅਣਗਹਿਲੀ ਅਤੇ ਕੁਤਾਹੀ ਸਮਝਿਆ ਜਾਵੇਗਾ ਅਤੇ ਉਸ ਦੇ ਵਿਰੁੱਧ ਅਨੁਸ਼ਾਸ਼ਨਿਕ ਕਾਰਵਾਈ ਕਰਨ ਤੋ ਗੁਰੇਜ਼ ਨਹੀਂ ਕੀਤਾ ਜਾਵੇਗਾ। ਜੇਕਰ ਅਤਿ ਜ਼ਰੂਰੀ ਹੋਵੇ ਤਾਂ ਡਿਊਟੀ ਦੌਰਾਨ ਫੋਨ ਸੁਨਣ ਜਾਂ ਕਰਨ ਤੱਕ ਹੀ ਸੀਮਤ ਰਿਹਾ ਜਾਵੇ ਪ੍ਰੰਤੂ ਉਸ ਸਮੇਂ ਵੀ ਡਿਊਟੀ ਵਾਲੀ ਜਗ੍ਹਾ ਉਤੇ ਲੱਗੇ ਆਪਣੇ ਡਿਊਟੀ ਪੁਆਇੰਟ ਉਤੇ ਚੌਕਸ ਰਹਿ ਕੇ ਡਿਊਟੀ ਨਿਭਾਈ ਜਾਵੇ।

 

Leave a Reply

Your email address will not be published. Required fields are marked *