Punjab news point : ਅਮਰ ਸ਼ਹੀਦ ਸ. ਬੇਅੰਤ ਸਿੰਘ ਜੀ ਦੇ ਸ਼ਹੀਦੀ ਦਿਵਸ ਮੌਕੇ ਸ਼ਿਵਸੈਨਾ ਸਟਾਰ ਫੋਰਸ ਵਲੋਂ ਬੋਲੀਨਾ ਦੋਆਬਾ ਮੇਨ ਆਫਿਸ ਵਿੱਚ 31 ਅਗਸਤ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਜਾਣਗੇ। ਇਸ ਸਬੰਧੀ ਪੰਜਾਬ ਪ੍ਧਾਨ ਰਾਜ ਕੁਮਾਰ ਅਰੋੜਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਗਰ ਸ਼ੇਰੇ ਪੰਜਾਬ ਸ ਬੇਅੰਤ ਸਿੰਘ ਜੀ ਨੇ ਕੁਰਬਾਨੀ ਨਾ ਦਿੱਤੀ ਹੁੰਦੀ ਤਾਂ ਸ਼ਾਈਦ ਅੱਜ ਵੀ ਅਸੀਂ ਅਜਾਦ ਦੇਸ਼ ਵਿੱਚ ਗੁਲਾਮਾਂ ਵਾਲੀ ਜ਼ਿੰਦਗੀ ਜੀਅ ਰਹੇ ਹੁੰਦੇ ।
ਸੀ੍ ਅਰੋੜਾ ਨੇ ਦੱਸਿਆ ਕਿ ਅੱਜ ਦੇ ਨੌਜਵਾਨ ਨੂੰ ਕੀ ਪਤਾ ਕਿ ਘੱਲੂਘਾਰਾ ਕੀ ਸੀ, ਉਨ੍ਹਾਂ ਨੂੰ ਤਾਂ ਉਹੀ ਪਤਾ ਜੋ ਤੋੜ ਮਰੋੜ ਕੇ ਦੱਸਿਆ ਜਾਂਦਾ ਹੈ । ਸ਼ਿਵਸੈਨਾ ਸਟਾਰ ਫੋਰਸ ਪੰਜਾਬ ਦੀ ਭਲਾਈ ਲਈ ਆਪਣੀ ਜਾਨ ਤੱਕ ਵਾਰਨ ਵਾਲੇ ਅਮਰ ਸ਼ਹੀਦ ਬੇਅੰਤ ਸਿੰਘ ਜੀ ਨੂੰ ਦਿਲੋ ਸਲੂਟ ਕਰਦੀ ਹੈ ਤੇ ਉਨ੍ਹਾਂ ਦੀ ਸ਼ਹੀਦੀ ਪੁਰਵ 31 ਅਗਸਤ ਨੂੰ ਆਪਣੀ ਨਿਂਘੀ ਸਰਧਾ ਦੇ ਫ਼ੁੱਲ ਜਰੂਰ ਅਰਪਿਤ ਕਰੇਗੀ।
ਇਸ ਮੋਕੇ ਸ਼ਿਵਸੈਨਾ ਸਟਾਰ ਫੋਰਸ ਦੇ ਪੰਜਾਬ ਪ੍ਰਭਾਰੀ ਰਾਜ ਕੁਮਾਰ ਅਰੋੜਾ ਦੇ ਨਾਲ ਮੀਡੀਆ ਇੰਚਾਰਜ ਸੁਮੀਤ ਕੁਮਾਰ, ਗੁਰਪ੍ਰੀਤ ਸਿੰਘ ਗੋਪੀ, ਵਰਮਾ ਜੀ, ਅਰੋਹੀ ਨਾਹਰ, ਉੱਘੇ ਸਮਾਜ ਸੇਵਕ ਰਾਜ ਕੁਮਾਰ ਸਾਕੀ, ਹਰੀਸ਼ ਕੁਮਾਰ ਪੱਤਰਕਾਰ, ਮੀਤ ਭਲਵਾਨ, ਯੁਵਾ ਪ੍ਰਭਾਰੀ ਮਨੀ ਕੁਮਾਰ, ਉੱਘੇ ਸ਼ਅਦ ਨੌਜਵਾਨ ਆਗੂ ਭੱਟੀ ਜੀ ਆਦਿ ਵੀ ਹਾਜਰ ਸਨ।

