Punjab news point : ਕੇ 3 ਸਟਾਰ ਕਾਲੋਨੀ ਵਿੱਚ ਇੰਦਰ ਅਤੇ ਜੰਬਾ (ਜੋਗਿੰਦਰ ਸਿੰਘ) ਨਾਮ ਦਾ ਵਿਅਕਤੀ ਜੋ ਨਾਜਾਯਜ ਤਰੀਕੇ ਨਾਲ ਕੋਠੀਆਂ ਬਣਾ ਕੇ ਵੇਚਦੇ ਹਨ ਅਤੇ ਇਨਾਂ ਕੋਠੀਆਂ ਵਿੱਚ ਘਟੀਆ ਮਟੀਰੀਅਲ ਲਗਾਂਦੇ ਹਨ. ਜਿਵੇਂ ਕਿ ਉਨ੍ਹਾਂ ਵਿੱਚ ਸੀਮੈਂਟ ਲਗਾਇਆ ਹੀ ਨਹੀਂ ਸਿਰਫ ਰੇਤਾ ਦਿਆਂ ਕੋਠੀਆਂ ਬਣਾ ਕੇ ਬੇਚ ਰਹੇ ਹਨ. ਇਸ ਕਾਰਨ ਗਲੀ ਨੰਬਰ 6 ਵਿੱਚ ਇੱਕ ਸ਼ਮਸ਼ੇਰ ਨਾਮ ਦੇ ਵਿਅਕਤੀ ਦੁਆਰਾ ਆਪਣੀ ਜ਼ਿੰਦਗੀ ਭਰ ਦੀ ਕਮਾਈ ਇਸ ਇੰਦਰ ਨਾਮ ਦੇ ਵਿਅਕਤੀ ਨੇ ਇਹ ਕੋਠੀ ਵੇਚਣ ਵਾਲੇ ਨੇ ਠਗ ਲਈ . ਸ਼ਮਸ਼ੇਰ ਦਾ ਕਹਿਣਾ ਹੈ ਕਿ ਮੈਨੂੰ ਇਹ ਕਹਿ ਕੇ ਕੋਠੀ ਵੇਚੀ ਸੀ ਕਿ ਘੱਟ ਤੋਂ ਘੱਟ 20-30 ਸਾਲ ਇਸ ਕੋਠੀ ਵਿਚ ਕੁਝ ਨਹੀਂ ਹੋਵੇਗਾ. ਪਰ ਜਦੋ ਉਹ ਇਸ ਕੋਠੀ ਵਿਚ ਰਹਿਣ ਆਏ ਤਾ ਉਸੀ ਦਿਨ ਘਰ ਦੇ ਅੰਦਰ ਦਾ ਫਰਸ਼ ਹੇਠਾਂ ਦਬਨ ਲਗਾ। ਨਾਲ ਵਾਲੀ ਕੋਠੀਆਂ ਦੀ ਟੈਲਾ ਹੱਥ ਲਗਾਉਣ ਨਾਲ ਹੀ ਉਖੜਣ ਲਗੀ. ਇਹ ਗੱਲ ਉਸ ਨੇ ਜਲੰਧਰ ਕੋਰਪੋਰੇਸ਼ਨ ਅਤੇ ਪੁਲਿਸ ਕਮਿਸ਼ਨਰੇਟ ਜਲੰਧਰ ਡਿਵੀਜਨ ਨੰਬਰ 8 ਚ ਕੰਪਲੇਂਟ ਦਿਤੀ. ਜਦੋਂ ਅਸੀਂ ਇੰਦਰ ਦੇ ਨਾਲ ਗੱਲ ਕੀਤੀ ਤਾਂ ਉਸ ਨੇ ਫੋਨ ‘ਤੇ ਹੀ ਮੰਨ ਲਿਆ ਕੀ ਇਹ ਕੋਠੀਆਂ ਦੀ ਕੋਈ ਐਨਓਸੀ ਅਤੇ ਕੋਈ ਨਕਸ਼ਾ ਪਾਸ ਨਹੀਂ ਹੈ. ਹੁਣ ਇਹ ਦੇਖਣਾ ਹੈ ਕਿ ਬਿਨਾਂ ਐਨਓਸੀ ਦੇ ਅਤੇ ਬਿਨਾਂ ਨਕਸ਼ੇ ਪਾਸ ਕੀਤੀ ਹੋਈ ਇਹ ਕੋਠੀਆਂ ਕਿਵੇਂ ਬਣੀਆਂ ਹਨ ਅਤੇ ਸਾਰੇ ਕੋਠੀਆਂ ਦੀ ਰਜਿਸਟ੍ਰੀ ਕਿਸ ਤਰ੍ਹਾਂ ਕੀਤੀ ਹੈ. ਇਸ ਦੇ ਨਾਲ ਹੀ ਬਿਨਾ NOC ਘਰਾਂ ਦੇ ਬਾਹਰ ਮੀਟਰ ਵੀ ਲਗੇ ਹਨ. ਸਭ ਤੋਂ ਵੱਡੀ ਗੱਲ ਇਹ ਹੈ ਬੈਂਕ ਨੂੰ ਵੀ ਨਹੀਂ ਪਤਾ ਚਲਾਂ ਅਤੇ ਬੈਂਕ ਨੇ ਵੀ ਇਸ ‘ਤੇ ਲੋਨ ਕੀਤਾ ਹੈ.
