ਪਾਰਲੀਮੈਟ ਡਿਫੈਂਸ ਕਮੇਟੀ ਨੇ ਕੇਂਦਰ ਸਰਕਾਰ ਨੂੰ ਡਿਊਟੀ ਦੌਰਾਨ ਸ਼ਹੀਦ ਹੋਏ ਅਗਨੀਵੀਰਾਂ ਦੇ ਪਰਿਵਾਰਾਂ ਨੂੰ ਪੈਨਸ਼ਨ ਦੀ ਸਿਫਾਰਸ਼ ਕੀਤੀ – ਇੰਜ ਸਿੱਧੂ

जालंधर

Punjab news point := ਸੈਨਿਕ ਵਿੰਗ ਦੇ ਸੀਨੀਅਰ ਆਗੂ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋ ਬਣਾਈ ਡਿਫੈਂਸ ਕਮੇਟੀ ਜਿਹੜੀ ਭਾਜਪਾ ਮੈਂਬਰ ਪਾਰਲੀਮੈਟ ਜਾਉਲ ਉਰਮ ਦੀ ਅਗਵਾਈ ਹੇਠ ਗਠਿਤ ਹੈ ਨੇ ਕੇਦਰ ਸਰਕਾਰ ਨੂੰ ਸਿਫਾਰਸ਼ ਕੀਤੀ ਹੈ ਕਿ ਕੋਈ ਵੀ ਅਗਨੀਵੀਰ ਡਿਊਟੀ ਦੌਰਾਨ ਸ਼ਹੀਦੀ ਪ੍ਰਾਪਤ ਕਰਦਾ ਹੈ ਤਾਂ ਉਸ ਦੇ ਪ੍ਰੀਵਾਰ ਨੂੰ ਰੈਗੂਲਰ ਫੌਜੀ ਜਵਾਨਾਂ ਦੀ ਤਰਾਂ ਹੀ ਪੈਨਸ਼ਨ ਮਿਲਣੀ ਚਾਹੀਦੀ ਹੈ। ਦੇਸ਼ ਦੀਆਂ ਫੋਜਾ ਵਿੱਚ ਕੇਂਦਰ ਸਰਕਾਰ ਵੱਲੋਂ ਭਰਤੀ ਦੀ ਪ੍ਰੀਕਿਰਿਆ ਵਿੱਚ ਸੋਧ ਕਰਦੇ ਹੋਏ, ਅਗਨੀਵੀਰ ਰਾਹੀਂ ਜਵਾਨਾਂ ਨੂੰ ਭਰਤੀ ਕੀਤਾ ਜਾਣ ਲੱਗਿਆ। ਚਾਰ ਸਾਲ ਦੀ ਸਰਵਿਸ ਤੋਂ ਬਾਦ 75 ਪ੍ਰਤੀਸ਼ਤ ਜਵਾਨਾਂ ਨੂੰ ਘਰ ਭੇਜ ਦਿੱਤਾ ਜਾਣਾ ਸੀ ਅਤੇ 25 ਪ੍ਰਤੀਸ਼ਤ ਨੂੰ ਫੌਜ ਵਿੱਚ ਪੱਕੇ ਤੌਰ ਤੇ ਰੱਖ ਲਿਆ ਜਾਣਾ ਸੀ। ਇਸ ਚਾਰ ਸਾਲ ਦੌਰਾਨ ਜੇਕਰ ਕੋਈ ਕਿਸੇ ਅਗਨੀਵੀਰ ਦੀ ਡਿਊਟੀ ਦੌਰਾਨ ਸ਼ਹੀਦੀ ਪ੍ਰਾਪਤ ਹੋ ਜਾਂਦੀ ਤਾਂ ਕੋਈ ਭੀ ਪ੍ਰੀਵਾਰ ਨੂੰ ਪੈਨਸ਼ਨ ਦੀ ਯੋਜਨਾ ਨਹੀਂ ਸੀ। ਪਿੱਛਲੇ ਕੁੱਝ ਮਹੀਨਿਆਂ ਦੌਰਾਨ 2 ਅਗਨੀਵੀਰ ਪੰਜਾਬ ਦੇ ਅਤੇ ਇੱਕ ਮਹਾਰਾਸ਼ਟਰਾ ਰਾਜ ਵਿੱਚੋ ਡਿਊਟੀ ਦੌਰਾਨ ਸ਼ਹੀਦ ਹੋ ਗਏ ਸਨ। ਜਿਸ ਸਬੰਧੀ ਕਾਫ਼ੀ ਰੌਲਾ ਪਿਆ ਇਸ ਸਬੰਧ ਵਿੱਚ ਭਾਜਪਾ ਸੈਨਿਕ ਵਿੰਗ ਵੱਲੋ ਭੀ ਮਾਣਯੋਗ ਰੱਖਿਆ ਮੰਤਰੀ ਨੂੰ ਇੱਕ ਪੱਤਰ ਲਿਖਿਆ ਗਿਆ ਸੀ ਕੇ ਇਹਨਾਂ ਸ਼ਹੀਦ ਅਗਨੀਵੀਰਾ ਨੂੰ ਰੈਗੂਲਰ ਜਵਾਨਾਂ ਵਾਗ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਅਤੇ ਚਾਰ ਸਾਲ ਬਾਦ ਘਰ ਆਉਣ ਉਪਰੰਤ ਸਰਕਾਰੀ ਨੋਕਰੀਆਂ ਵਿੱਚ ਸੀਟਾਂ ਰਾਖਵੀਆਂ ਰੱਖਿਆ ਜਾਣ। ਸਿੱਧੂ ਨੇ ਕਿਹਾ ਕਿ ਸਾਨੂੰ ਪੂਰਨ ਭਰੋਸਾ ਹੈ ਕੇ ਕੇਦਰ ਸਰਕਾਰ ਸ਼ਹੀਦ ਹੋਏ ਅਗਨੀਵੀਰ ਪ੍ਰੀਵਾਰਾਂ ਨੂੰ ਇਨਸਾਫ ਦੇਵੇਗੀ ਅਤੇ ਚਾਰ ਸਾਲ ਬਾਦ ਘਰ ਆਏ ਅਗਨੀ ਵੀਰਾ ਨੂੰ ਸਰਕਾਰੀ ਮਹਿਕਮਿਆਂ ਵਿੱਚ ਰਾਖਵਾਂ ਕਰਨ ਦੇਵੇਗੀ।

Leave a Reply

Your email address will not be published. Required fields are marked *