Punjab news point : ਦੇਸ਼ ਭਰ ਵਿੱਚ ਤਿਉਹਾਰਾਂ ਦਾ ਸਭ ਤੋਂ ਵੱਡਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ। ਇਸ ਮਹੀਨੇ ਦੀਵਾਲੀ-ਦੁਸਹਿਰੇ ਸਮੇਤ ਕਈ ਅਹਿਮ ਤਿਉਹਾਰ ਆ ਰਹੇ ਹਨ। ਅਕਤੂਬਰ ਮਹੀਨੇ ਵਿੱਚ ਗਾਂਧੀ ਜਯੰਤੀ, ਦੁਸਹਿਰਾ, ਦੀਵਾਲੀ ਵਰਗੀਆਂ ਜਨਤਕ ਛੁੱਟੀਆਂ ਆ ਰਹੀਆਂ ਹਨ।ਇਨ੍ਹਾਂ ਦਿਨਾਂ ਵਿਚ ਸਕੂਲ, ਬੈਂਕ ਅਤੇ ਦਫਤਰ ਬੰਦ ਰਹਿਣਗੇ। ਦੱਸ ਦਈਏ ਕਿ ਪੰਜਾਬ ਵਿੱਚ ਵੀ ਇਹ ਤਿਉਹਾਰ ਬਹੁਤ ਹੀ ਉਤਸ਼ਾਹ ਨਾਲ ਮਨਾਏ ਜਾਂਦੇ ਹਨ।ਅਕਤੂਬਰ ਦੀ ਪਹਿਲੀ ਜਨਤਕ ਛੁੱਟੀ 2 ਅਕਤੂਬਰ ਨੂੰ ਗਾਂਧੀ ਜਯੰਤੀ ਮੌਕੇ ਹੋਵੇਗੀ। ਇਸ ਦਿਨ ਬੈਂਕ, ਸਰਕਾਰੀ ਦਫ਼ਤਰ, ਸਕੂਲ ਅਤੇ ਕਾਲਜ ਬੰਦ ਰਹਿਣਗੇ। ਪੰਜਾਬ ਅਤੇ ਰਾਜਸਥਾਨ ਵਿੱਚ 3 ਅਕਤੂਬਰ ਨੂੰ ਮਹਾਰਾਜਾ ਅਗਰਸੇਨ ਜੈਅੰਤੀ ਦੀ ਛੁੱਟੀ ਰਹੇਗੀ। ਇਸ ਦਾ ਮਤਲਬ ਹੈ ਕਿ ਮਹੀਨੇ ਦੀ ਸ਼ੁਰੂਆਤ ‘ਚ ਸਕੂਲ, ਕਾਲਜ, ਬੈਂਕ ਆਦਿ 2 ਦਿਨ ਬੰਦ ਰਹਿਣਗੇ।
ਇਸ ਤੋਂ ਬਾਅਦ 11 ਅਕਤੂਬਰ ਨੂੰ ਦੁਰਗਾ ਅਸ਼ਟਮੀ ਦੇ ਮੌਕੇ ‘ਤੇ ਕਈ ਸੂਬਿਆਂ ‘ਚ ਛੁੱਟੀ ਰਹੇਗੀ। ਇਸ ਦੇ ਨਾਲ ਹੀ 12 ਅਕਤੂਬਰ ਨੂੰ ਦੁਸਹਿਰੇ ਅਤੇ 31 ਅਕਤੂਬਰ ਨੂੰ ਦੀਵਾਲੀ ਮੌਕੇ ਦੇਸ਼ ਭਰ ਵਿੱਚ ਛੁੱਟੀ ਰਹੇਗੀ।

