Punjab news point : ਭਾਰਤ ਵਿੱਚ ਸ਼ਰਾਬ ਦੀ ਵਿਕਰੀ ਤੋਂ ਸਰਕਾਰ ਨੂੰ ਕਰੋੜਾਂ ਰੁਪਏ ਦੀ ਕਮਾਈ ਹੁੰਦੀ ਹੈ। ਬਾਜ਼ਾਰ ‘ਚ ਕਈ ਬ੍ਰਾਂਡ ਦੀ ਸ਼ਰਾਬ ਮਿਲਦੀ ਹੈ, ਜਿਨ੍ਹਾਂ ‘ਚੋਂ ਕੁਝ ਦੀ ਕੀਮਤ ਇਕ ਹਜ਼ਾਰ ਰੁਪਏ ਤੋਂ ਵੀ ਜ਼ਿਆਦਾ ਹੈ ਪਰ ਹੁਣ ਆਂਧਰਾ ਪ੍ਰਦੇਸ਼ ‘ਚ ਸ਼ਰਾਬ ਸਸਤੀ ਹੋ ਗਈ ਹੈ। ਨਵੀਂ ਸ਼ਰਾਬ ਨੀਤੀ ਆਂਧਰਾ ਪ੍ਰਦੇਸ਼ ਵਿੱਚ 12 ਅਕਤੂਬਰ ਤੋਂ ਲਾਗੂ ਹੋਵੇਗੀ। ਇਸ ਪਾਲਿਸੀ ਦੇ ਤਹਿਤ, ਤੁਹਾਨੂੰ ਸਿਰਫ 99 ਰੁਪਏ ਵਿੱਚ 180 ਮਿਲੀਲੀਟਰ ਦੀ ਸ਼ਰਾਬ ਦੀ ਬੋਤਲ ਮਿਲ ਸਕਦੀ ਹੈ। ਇਸ ਦੇ ਨਾਲ ਮੁੱਖ ਮੰਤਰੀ ਨੇ ਆਪਣਾ ਚੋਣ ਵਾਅਦਾ ਪੂਰਾ ਕੀਤਾ ਹੈ।
ਇਸ ਨੀਤੀ ਦੇ ਲਾਗੂ ਹੋਣ ਨਾਲ ਸ਼ਰਾਬ ਪੀਣ ਵਾਲਿਆਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਣ ਦੀ ਸੰਭਾਵਨਾ ਹੈ। ਨਵੀਂ ਸ਼ਰਾਬ ਨੀਤੀ ਤਹਿਤ ਸਰਕਾਰ 99 ਰੁਪਏ ਜਾਂ ਇਸ ਤੋਂ ਘੱਟ ਕੀਮਤ ‘ਤੇ ਕਈ ਬ੍ਰਾਂਡ ਦੀ ਸ਼ਰਾਬ ਉਪਲਬਧ ਕਰਵਾਏਗੀ। ਇੰਨਾ ਹੀ ਨਹੀਂ ਸ਼ਰਾਬ ਦੀਆਂ ਦੁਕਾਨਾਂ ਹੁਣ ਤਿੰਨ ਘੰਟੇ ਜ਼ਿਆਦਾ ਖੁੱਲ੍ਹੀਆਂ ਰਹਿਣਗੀਆਂ। ਇਸ ਨਵੀਂ ਨੀਤੀ ਨਾਲ ਸਰਕਾਰ ਨੇ 2000 ਕਰੋੜ ਰੁਪਏ ਤੋਂ ਜ਼ਿਆਦਾ ਦੀ ਆਮਦਨ ਦਾ ਟੀਚਾ ਰੱਖਿਆ ਹੈ।

