Punjab news point : ਜਿਵੇਂ ਕਿ ਆਪ ਜੀ ਨੂੰ ਪਤਾ ਹੋਵੇਗਾ ਕਿ 2 ਅਕਤੂਬਰ ਮਹਾਤਮਾ ਸ਼੍ਰੀ ਮੋਹਨ ਦਾਸ ਕਰਮ ਚੰਦ ਗਾਂਧੀ ਜੀ ਦੀ ਜਯੰਤੀ ਮਨਾਈ ਜਾਂਦੀ ਹੈ ਤੇ ਪੂਰੇ ਹੀ ਦੇਸ਼ ਦੇ ਅੰਦਰ ਇਸ ਦਿਨ ਡਰਾਈ ਡੇ ਮਨਾਇਆ ਜਾਂਦਾ ਹੈ ਜਿਸ ਦੇ ਵਿੱਚ ਸ਼ਰਾਬ ਅਤੇ ਮੀਟ ਦੀਆਂ ਦੁਕਾਨਾਂ ਬੰਦ ਰਹਿੰਦੀਆਂ ਹਨ ਅਤੇ ਹਰ ਜਿਲ੍ਹੇ ਦੇ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਵੀ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ ਹਨ। ਜਿੱਥੇ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਲੰਮਾ ਪਿੰਡ ਚੌਂਕ ਦੇ ਨਜ਼ਦੀਕ ਕੋਟਲਾ ਰੋਡ ਦੇ ਉੱਪਰ ਥਰੀ ਸਟਾਰ ਕਲੋਨੀ ਦੇ ਨਜ਼ਦੀਕ ਸ਼ਰੇਆਮ ਸ਼ਰਾਬ ਦੇ ਠੇਕਿਆਂ ਤੇ ਗਾਈਡਲਾਈਨ ਦੀਆਂ ਧੱਜੀਆਂ ਉਡਾਈਆਂ ਗਈਆਂ ਗੱਲ ਕਰਦੇ ਹਾ ਸੰਬੰਧਿਤ ਪੁਲਿਸ ਡਿਵੀਜ਼ਨ ਨੰਬਰ ਅੱਠ ਤੇ ਐਸ ਐਚ ਓ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਨੂੰ ਐਕਸਾਈਜ਼ ਮਹਿਕਮੇ ਦੀ ਸ਼ਰਾਬ ਦੇ ਠੇਕਿਆਂ ਬਾਰੇ ਜਾਣਕਾਰੀ ਦਿੱਤੀ ਕਿ ਸ਼ਰਾਬ ਦੇ ਠੇਕੇ ਬੰਦ ਹੋਣ ਦੇ ਬਾਵਜੂਦ ਵੀ ਅੰਦਰੋਂ ਰਸਤਾ ਕੱਢ ਕੇ ਸ਼ਰਾਬ ਵੇਚੀ ਜਾ ਰਹੀ ਹੈ ਇਸ ਦੇ ਨਾਲ ਹੀ ਪੰਜਾਬ ਨਿਊਜ਼ ਪੁਆਇੰਟ ਦੀ ਟੀਮ ਵੱਲੋਂ ਐਕਸਾਈਜ਼ ਇੰਸਪੈਕਟਰ ਮਨਜੀਤ ਜੀ ਦੇ ਨਾਲ ਵੀ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਜਿਸ ਜਿਸ ਇਲਾਕੇ ਦੀ ਸ਼ਿਕਾਇਤ ਦਰਜ ਹੋ ਰਹੀ ਹੈ ਉਹਨਾਂ ਦਾ ਚਲਾਨ ਕੱਟਿਆ ਜਾ ਰਿਹਾ ਹੈ ਸਾਡੇ ਵੱਲੋਂ ਜਾਣਕਾਰੀ ਇੰਸਪੈਕਟਰ ਸਾਹਿਬ ਦੇ ਨਾਲ਼ ਸਾਂਝੀ ਤਾਂ ਜਰੂਰ ਕੀਤੀ ਗਈ ਹੈ ਪਰ ਦੇਖਣਾ ਇਹ ਹੋਵੇਗਾ ਕਿ ਜੋ ਜੋ ਐਕਸਾਈਜ਼ ਡਿਪਾਰਟਮੈਂਟ ਅਤੇ ਮਾਨਯੋਗ ਡਿਪਟੀ ਕਮਿਸ਼ਨਰ ਜਲੰਧਰ ਦੇ ਆਦੇਸ਼ਾਂ ਦੀ ਉਲੰਘਣਾ ਜਲੰਧਰ ਜਿਲੇ ਦੇ ਵਿੱਚ ਹੋਈ ਆ ਉਸ ਦੇ ਉੱਪਰ ਪ੍ਰਸ਼ਾਸਨਿਕ ਅਧਿਕਾਰੀ ਕੀ ਕਾਰਵਾਈ ਕਰਦੇ ਹਨ।

ਦੱਸ ਦੀਏ ਕਿ ਜਲੰਧਰ ਦੇ ਵਿੱਚ ਕਈ ਐਸੀ ਜਗ੍ਹਾ ਦੇਖੀ ਜਿਸ ਦੇ ਵਿੱਚ ਸ਼ਰਾਬ ਦੇ ਠੇਕੇ ਦੇ ਅੰਦਰ ਵਿਅਕਤੀਆਂ ਨੂੰ ਬਿਠਾਇਆ ਗਿਆ ਸੀ ਅਤੇ ਸ਼ਰੇਆਮ ਬਾਹਰ ਸ਼ਟਰ ਲੱਗੇ ਦੇ ਵਿੱਚ ਹੀ ਸ਼ਰਾਬ ਵਿਕ ਰਹੀ ਸੀ ਜਿਸ ਨੂੰ ਸ਼ਟਰ ਦੇ ਵਿੱਚੋਂ ਰਸਤਾ ਕੱਢ ਕੇ ਅੰਦਰੋਂ ਪੈਸੇ ਲੈ ਕੇ ਸ਼ਰਾਬ ਨੂੰ ਮਹਿੰਗੇ ਭਾਅ ਦੇ ਉੱਪਰ ਵੇਚਿਆ ਜਾ ਰਿਹਾ ਸੀ ਜੋ ਸ਼ਰੇਆਮ ਠੇਕੇ ਦੇ ਮੁਲਾਜ਼ਮਾਂ ਵੱਲੋਂ ਧੱਕਾ ਕੀਤਾ ਗਿਆ ਹੈ ਜਿਸ ਦੀ ਜਾਣਕਾਰੀ ਅਸੀਂ ਆਪ ਜੀ ਨਾਲ ਸਾਂਝੀ ਕੀਤੀ ਹੈ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨਿਕ ਅਧਿਕਾਰੀ ਹੁਣ ਇਹਨਾਂ ਉੱਪਰ ਕੀ ਕਾਰਵਾਈ ਕਰਦੇ ਹਨ।।।

