Punjab news point : ਮਾਨਸੂਨ ਤੋਂ ਬਾਅਦ ਪਿਛਲੇ 2 ਮਹੀਨਿਆਂ ਦੇ ਸੋਕੇ ਤੋਂ ਬਾਅਦ ਹੁਣ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਕ ਪੱਛਮੀ ਗੜਬੜੀ (Western Disturbance) ਲਗਾਤਾਰ ਸਰਗਰਮ ਹੋ ਰਹੀ ਹੈ। ਕਸ਼ਮੀਰ ਅਤੇ ਉੱਚੇ ਖੇਤਰਾਂ ਵਿਚ 15 ਦਿਨਾਂ ਵਿੱਚ ਬਰਫਬਾਰੀ ਤੋਂ ਬਾਅਦ ਇਕ ਪੱਛਮੀ ਗੜਬੜੀ ਕਾਰਨ ਆਉਣ ਵਾਲੇ ਦਿਨਾਂ ਵਿੱਚ ਮੈਦਾਨੀ ਇਲਾਕਿਆਂ ਵਿੱਚ ਬਾਰਿਸ਼ ਹੋਵੇਗੀ।
ਇਸ ਵਾਰ 7 ਦਸੰਬਰ ਤੋਂ ਮੁੜ ਸਰਗਰਮ ਹੋ ਰਹੀ ਵੈਸਟਰਨ ਡਿਸਟਰਬੈਂਸ ਦਾ ਅਸਰ ਮੈਦਾਨੀ ਇਲਾਕਿਆਂ ‘ਚ ਵੀ ਦੇਖਣ ਨੂੰ ਮਿਲੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਅੱਜ 7 ਦਸੰਬਰ ਦੀ ਸ਼ਾਮ ਅਤੇ 8 ਦਸੰਬਰ ਨੂੰ ਚੰਡੀਗੜ੍ਹ ਸਮੇਤ ਪੰਜਾਬ ਅਤੇ ਹਰਿਆਣਾ ‘ਚ ਮੌਸਮ ‘ਚ ਬਦਲਾਅ ਹੋਵੇਗਾ। ਸ਼ਨਿਚਰਵਾਰ ਰਾਤ ਤੋਂ ਬੱਦਲ ਛਾਏ ਰਹਿਣ ਤੋਂ ਬਾਅਦ ਐਤਵਾਰ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ।

