Punjab news point : ਪ੍ਰਾਚੀਨ ਸ਼ਿਵ ਮੰਦਰ ਤਾਲਾਬ ਸੈਰਗਾਹ ਲਾਲਾ ਹੁਕਮ ਚੰਦ ਸੂਰੀ ਬਸਤੀ ਸ਼ੇਖ ਬਸਤੀ ਦਾਨਿਸ਼ਮੰਦਾਂ ਜਲੰਧਰ ਵਿਖੇ ਕੱਲ ਮਹਾਂਸ਼ਿਵਰਾਤਰੀ ਦੇ ਮੌਕੇ ਉੱਤੇ ਲਾਲਾ ਹੁਕਮ ਚੰਦ ਸੂਰੀ ਵੈਲਫੇਅਰ ਸੋਸਾਇਟੀ (ਰਜਿ.) ਵੱਲੋਂ ਵਿਸ਼ਾਲ ਲੰਗਰ ਲਗਾਇਆ ਗਿਆ। ਜਿਸ ਵਿੱਚ ਤਰਾਂ ਤਰਾਂ ਦੇ ਵਿਅੰਜਨ ਬੜੀ ਹੀ ਸਾਫ ਸਫਾਈ ਨਾਲ਼ ਸੰਗਤਾਂ ਨੂੰ ਛਕਾਏ ਗਏ। ਇਹ ਮੰਦਰ ਬਸਤੀਆਤ ਇਲਾਕੇ ਦਾ ਸਭ ਤੋਂ ਪ੍ਰਾਚੀਨ ਮੰਦਰ ਹੈ। ਜਿਸ ਦਾ ਨਿਰਮਾਣ 1815 ਵਿੱਚ ਲਕਸ਼ਮਣ ਦਾਸ ਸੂਰੀ ਜੀ ਵੱਲੋਂ ਕੀਤਾ ਗਿਆ। ਜਿਸ ਦੀ ਮਾਲਕੀ ਲਾਲਾ ਹੁਕਮ ਚੰਦ ਸੂਰੀ ਪਰੀਵਾਰ ਦੇ ਨਾਮ ਤੇ ਹੈ। ਇਸ ਮੰਦਰ ਦੀ ਸਾਰੀ ਦੇਖ ਰੇਖ ਸੂਰੀ ਪਰੀਵਾਰ ਵੱਲੋਂ ਬਣਾਈ ਗਈ ਲਾਲਾ ਹੁਕਮ ਚੰਦ ਸੂਰੀ ਵੈੱਲਫੇਅਰ ਸੁਸਾਇਟੀ (ਰਜਿ.) ਵੱਲੋਂ ਕੀਤੀ ਜਾਂਦੀ ਹੈ। ਜੋ ਕਿ ਧਾਰਮਿਕ ਅਤੇ ਸਮਾਜਿਕ ਕੰਮਾਂ ਵਿੱਚ ਹਮੇਸ਼ਾ ਸੰਗਤਾਂ ਦੇ ਭਲੇ ਲਈ ਕੰਮ ਕਰਦੀ ਆਉਂਦੀ ਹੈ। ਕੱਲ ਮਹਾਂਸ਼ਿਵਰਾਤਰੀ ਦੇ ਮੌਕੇ EX MP ਸੁਸ਼ੀਲ ਕੁਮਾਰ ਰਿੰਕੂ ਜੀ EX MLA ਸ਼ੀਤਲ ਅੰਗੁਰਾਲ਼ ਜੀ ਅਤੇ ਵਾਰਡ ਨੰਬਰ 50 ਦੇ ਕੌਂਸਲਰ ਮਨਜੀਤ ਸਿੰਘ ਟੀਟੂ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਸ਼ਿਵ ਭੋਲੇ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੋਕੇ ਇਲਾਕੇ ਦੇ ਕੌਂਸਲਰ ਸ਼ੋਭਾ ਮੀਨੀਆ ਜੀ , ਕ੍ਰਿਸ਼ਨ ਮੀਨੀਆ ਜੀ, ਐਡਵੋਕੇਟ ਸੰਦੀਪ ਵਰਮਾ ਜੀ, ਭੋਲਾ ਛਾਬੜਾ ਜੀ, ਅਮਨ ਜੀ, ਗੁਰਮੀਤ ਚੌਹਾਨ ਆਦਿ ਪ੍ਰਾਚੀਨ ਸ਼ਿਵ ਮੰਦਰ ਤਲਾਬ ਸੈਰ ਗਾਹ ਲਾਲਾ ਹੁਕਮ ਚੰਦ ਸੂਰੀ ਵੈਲਫੇਅਰ ਸੋਸਾਇਟੀ ਰਜਿ ਜੋ ਕਿ ਇਸ ਨੂੰ ਮੰਦਰ ਨੂੰ ਚਲਾ ਰਹੀ ਹੈ ਇਸ ਮੰਦਰ ਦਾ ਨਿਰਮਾਣ 1815 ਵਿੱਚ ਲਕਸ਼ਮਣ ਦਾਸ ਸੂਰੀ ਜੀ ਵੱਲੋਂ ਕੀਤਾ ਗਿਆ ਅਤੇ ਕਲ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਜੋ ਕਿ ਹਰ ਸਾਲ ਮਨਾਇਆ ਜਾਂਦਾ ਹੈ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਕਈ ਵਿਸ਼ੇਸ਼ ਤਰ੍ਹਾਂ ਦੇ ਲੰਗਰ ਲਗਾਏ ਗਏ। ਇਸ ਮੌਕੇEX MP ਸੁਸ਼ੀਲ ਕੁਮਾਰ ਰਿੰਕੂ EX MLA ਸ਼ੀਤਲ ਅੰਗੁਰਾਲ਼ ਅਤੇ ਵਾਰਡ ਨੰਬਰ 50 ਦੇ ਕੌਂਸਲਰ ਮਨਜੀਤ ਸਿੰਘ ਟੀਟੂ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਸ਼ਿਵ ਭੋਲੇ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੋਕੇ ਕੌਂਸਲਰ ਸ਼ੋਭਾ ਮਿਨਿਆ , ਐਡਵੋਕੇਟ ਸੰਦੀਪ ਵਰਮਾ, ਭੋਲਾ ਛਾਬੜਾ, ਅਮਨ, ਗੁਰਮੀਤ ਚੌਹਾਨ ਜੀ ਆਦਿ ਸ਼ਾਮਿਲ ਸਨ।


