ਜਲੰਧਰ ਦੇ ਨੰਗਲ ਸਲੇਮਪੁਰ ਪਿੰਡ ਦੇ ਪਤੀ ਸਰਪੰਚ ਦੇ ਵੱਲੋਂ ਹੀ ਪਿੰਡ ਦੇ ਵਿੱਚ ਕਰਾਏ ਜਾ ਰਹੇ ਨਜਾਇਜ਼ ਸਮਰਸੀਬਲ ਪੰਪ ਦੇ ਬੋਰ।
ਮਾਨਯੋਗ ਹਾਈਕੋਰਟ ਅਤੇ ਮਾਨਯੋਗ ਪੰਜਾਬ ਸਰਕਾਰ ਦੇ ਆਦੇਸ਼ਾਂ ਦੀਆਂ ਧੱਜੀਆਂ ਜਾ ਰਹੀਆਂ ਉੜਾਈਆਂ

Punjab news point, ਜਲੰਧਰ (ਰਜਿੰਦਰ ਕੁਮਾਰ) ਗੱਲ ਕਰਦੇ ਆਂ ਪੰਜਾਬ ਦੀ ਜਿੱਥੇ ਕਿ ਪੂਰੇ ਪੰਜਾਬ ਦੇ ਵਿੱਚ ਪਾਣੀ ਦੀ ਮਾਤਰਾ ਬਹੁਤ ਜਿਆਦਾ ਘੱਟ ਚੁੱਕੀ ਹੈ ਜਿਸ ਦੇ ਵਿੱਚ ਸਨ 2012 ਦੇ ਵਿੱਚ ਮਾਨਯੋਗ ਪੰਜਾਬ ਸਰਕਾਰ ਅਤੇ ਮਾਨਯੋਗ ਹਾਈਕੋਰਟ ਦੇ ਵੱਲੋਂ ਪੂਰੇ ਪੰਜਾਬ ਦੇ ਵਿੱਚ ਆਦੇਸ਼ ਜਾਰੀ ਕੀਤੇ ਗਏ ਸਨ ਕਿ ਕਿਸੇ ਵੀ ਵਪਾਰਕ ਪ੍ਰਾਪਰਟੀ ਅਤੇ ਘਰੇਲੂ ਪ੍ਰੋਪਰਟੀ ਦੇ ਅੰਦਰ ਸਮਰਸੀਬਲ ਪੰਪ ਦਾ ਬੋਰ ਨਹੀਂ ਕੀਤਾ ਜਾਵੇਗਾ। ਅਤੇ ਹਰ ਜਿਲ੍ਹੇ ਦੇ ਵਿੱਚ ਵਾਟਰ ਐਂਡ ਸੀਵਰੇਜ ਬੋਰਡ ਦੇ ਵੱਲੋਂ ਕਈ ਜਗ੍ਹਾ ਤੇ ਕੰਮ ਰੁਕਵਾਏ ਵੀ ਜਾਂਦੇ ਹਨ ਪਰ ਉਹਨਾਂ ਦੇ ਉੱਤੇ ਕਾਰਵਾਈ ਨਹੀਂ ਕੀਤੀ ਜਾਂਦੀ ਅਤੇ ਹੁਣ ਵੀ ਪੂਰੇ ਪੰਜਾਬ ਦੇ ਹਰ ਜਿਲਿਆਂ ਦੇ ਵਿੱਚ ਨਜਾਇਜ਼ ਸਮਰਸੀਬਲ ਪੰਪ ਬੇਖੌਫ ਹੋ ਕੇ ਲਗਾਏ ਜਾ ਰਹੇ ਹਨ ਅਤੇ ਪੰਜਾਬ ਦੇ ਵਿੱਚ ਪਾਣੀ ਹੋਰ ਗਹਿਰਾਈ ਦੇ ਵਿੱਚ ਜਾ ਰਿਹਾ ਹੈ। ਅੱਜ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੀ ਜਿਲਾ ਜਲੰਧਰ ਦੇ ਪਿੰਡ ਨੰਗਲ ਸਲੇਮਪੁਰ ਦੇ ਵਿੱਚ ਇੱਕ ਨਹੀਂ ਦੋ ਨਹੀਂ ਬਲਕਿ ਲਗਾਤਾਰ ਛੇ ਤੋਂ ਸੱਤ ਸਮਾਰਸੀ ਵੱਲ ਪੰਪ ਨਜਾਇਜ਼ ਤਰੀਕੇ ਦੇ ਨਾਲ ਲੱਗ ਰਹੇ ਹਨ ਜਿਸ ਦੀ ਜਾਣਕਾਰੀ ਪਿੰਡ ਦੇ ਸਰਪੰਚ ਮੈਡਮ ਦੇ ਪਤੀ ਮਨੋਹਰ ਲਾਲ ਗੋਰਾ ਜੀ ਦੀ ਨਾਲ ਸਾਂਝੀ ਕੀਤੀ ਤਾਂ ਉਹਨਾਂ ਨੇ ਵੀ ਅੱਗਿਓਂ ਇਹੀ ਕਿਹਾ ਕਿ ਇਹ ਜੋ ਸਮਰਸੀਬਲ ਪੰਪ ਲੱਗ ਰਹੇ ਹਨ ਮੇਰੀ ਪੂਰੀ ਨਿਗਰਾਨੀ ਦੇ ਵਿੱਚ ਹਨ ਸਾਡੇ ਪਿੰਡ ਦੇ ਵਿੱਚ ਨਜਾਇਜ਼ ਕਲੋਨੀਆਂ ਜਿਨਾਂ ਦੇ ਵਿੱਚ ਕਲੋਨਾਈਜ਼ਾਂ ਦੇ ਵੱਲੋਂ ਪਾਣੀ ਨਹੀਂ ਦਿੱਤਾ ਗਿਆ.

ਸਾਨੂੰ ਗਰਾਂਟਾਂ ਨਹੀਂ ਆ ਰਹੀਆਂ ਜਿਸ ਦੇ ਕਾਰਨ ਅਸੀਂ ਖੁਦ ਦੀ ਪਰਮਿਸ਼ਨ ਦੇ ਨਾਲ ਹੀ ਲੋਕਾਂ ਨੂੰ ਸਮਰਸੀਬਲ ਪੰਪ ਲਗਵਾਉਣ ਨੂੰ ਕਹਿ ਰਹੇ ਦੱਸ ਦਈਏ ਕਿ ਜਿਲਾ ਜਲੰਧਰ ਦੇ ਅੰਦਰ ਮਾਨਯੋਗ ਡਿਪਟੀ ਕਮਿਸ਼ਨਰ ਜੀ ਦੇ ਵੱਲੋਂ ਕੋਈ ਵੀ ਸਮਰਸੀਬਲ ਪੰਪ ਦੀ ਪਰਮਿਸ਼ਨ ਇਹਨਾਂ ਵੱਲੋਂ ਨਹੀਂ ਲਈ ਗਈ ਇਹ ਸਾਰੇ ਹੀ ਸਮਾਰਸੀਬਲ ਪੰਪ ਅੱਜ ਵੀ ਨਜਾਇਜ਼ ਤਰੀਕੇ ਦੇ ਨਾਲ ਲੱਗ ਰਹੇ ਹਨ ਜਿਸ ਦੇ ਵਿੱਚ ਮਾਨਯੋਗ ਪੰਜਾਬ ਸਰਕਾਰ ਅਤੇ ਮਾਨਯੋਗ ਹਾਈਕੋਰਟ ਦੇ ਆਦੇਸ਼ਾਂ ਦੀਆਂ ਧੱਜੀਆਂ ਉਡਾਉਣ ਵਾਲੇ ਸਭ ਤੋਂ ਵੱਡੇ ਭਾਗੀਦਾਰ ਪਿੰਡ ਨੰਗਲ ਸਲੇਮਪੁਰ ਦੇ ਪਤੀ ਸਰਪੰਚ ਹਨ ਜੋ ਖੁਦ ਹੀ ਨਜਾਇਜ਼ ਕੰਮ ਆਪਣੇ ਪਿੰਡ ਦੇ ਵਿੱਚ ਕਰਵਾ ਰਹੇ ਹਨ ਵੱਡੀ ਗੱਲ ਤਾਂ ਇਹ ਹੈ ਕਿ ਇਸ ਪਿੰਡ ਦੇ ਵਿੱਚ ਹਰ ਦੋ ਮਰਲੇ ਦੇ ਪਲਾਟ ਦੇ ਵਿੱਚ ਨਜਾਇਜ਼ ਸਮਰਸੀਬਲ ਪੰਪ ਦੀ ਬੋਰਿੰਗ ਕੀਤੀ ਜਾ ਰਹੀ ਹੈ ਅਤੇ ਕਈ ਜਗ੍ਹਾ ਦਾ ਦੇਖਣ ਨੂੰ ਇਹ ਵੀ ਮਿਲਿਆ ਕੀ ਘਰ ਦੀ ਪ੍ਰੋਪਰਟੀ ਘੱਟ ਹੋਣ ਦੇ ਕਾਰਨ ਸਮਰਸੀਬਲ ਪੰਪ ਦਾ ਬੋਰ ਹੀ ਸੜਕ ਦੇ ਵਿੱਚ ਕੀਤੇ ਜਾ ਰਹੇ ਹਨ ਆਖਿਰਕਾਰ ਪਤੀ ਸਰਪੰਚ ਪਿੰਡ ਨੰਗਲ ਸਲੇਮਪੁਰ ਨੂੰ ਇਸ ਨਜਾਇਜ਼ ਕੰਮ ਦੇ ਵਿੱਚ ਕੀ ਫਾਇਦਾ ਹੋਵੇਗਾ ਕੀ ਸਰਪੰਚ ਦੇ ਵੱਲੋਂ ਲਈ ਗਈ ਹੋਊਗੀ ਨਜਾਇਜ਼ ਮਰਸੀਬਲ ਲਗਾਉਣ ਵਾਲਿਆਂ ਦੇ ਕੋਲੋਂ ਰਿਸ਼ਵਤ ?

