Punjab news point : ਨਗਰ ਨਿਗਮ ਦੇ ਸੰਯੁਕਤ ਕਮਿਸ਼ਰ ਡਾ. ਸੁਮਨਦੀਪ ਕੌਰ ਅਤੇ ਵਾਟਰ ਸਪਲਾਈ ਸ਼ਾਖਾ ਸੁਪਰਡੰਟ ਅਸ਼ਵਨੀ ਗਿੱਲ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਜ਼ੋਨ.ਨੰ.7 ਵਿਖੇ ਵਾਟਰ ਸਪਲਾਈ ਦੇ ਬਿੱਲਾਂ ਬਾਰੇ ਅਤੇ ਕਨੈਕਸ਼ਨ ਰੈਗੂਲਰ ਕਰਵਾਉਣ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਕੈਂਪ ਲਗਾਇਆ ਗਿਆ। ਇਸ ਮੌਕੇ ਜ਼ੋਨ ਨੰ.7 ਦੇ ਐਸ.ਡੀ.ਓ.ਸ਼ਰਮਾ ਸਿੰਘ ਤੇ ਵਾਟਰ ਸਪਲਾਈ ਰਿਕਵਰੀ ਸਟਾਫ ਯੂਨੀਅਨ ਦੇ ਪ੍ਰਧਾਨ/ਇੰਸਪੈਕਟਰ ਹਰਜੀਤ ਕੁਮਾਰ ਬੌਬੀ,ਤੇ ਬੀ.ਡੀ. ਰਾਜਦੀਪ ਵੱਲੋਂ ਪਾਣੀ/ਸੀਵਰੇਜ ਦਾ ਬਕਾਇਆ ਜਮਾਂ ਕਰਵਾਉਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਗਿਆ,ਅਤੇ ਇਸ ਮੌਕੇ 3.5 ਲੱਖ ਰੁਪਏ ਦੀ ਰਿਕਵਰੀ ਕੀਤੀ ਗਈ ਜੋ ਕਿ ਚੈੱਕ ਰਾਹੀ ਸੁਪਰਡੰਟ ਸਾਹਿਬ ਨੂੰ ਸਰੈਂਡਰ ਕੀਤੀ ਗਈ ! ਐਸ.ਡੀ.ਓ.ਸ਼ਰਮਾ ਸਿੰਘ ਤੇ ਪ੍ਰਧਾਨ/ਇੰਸਪੈਕਟਰ ਹਰਜੀਤ ਬੌਬੀ ਵਲੋਂ ਜੋਨ ਨੰ:7 ਦੇ ਅਧੀਨ ਆਉਣ ਵਾਲੀਆਂ ਸਾਰੀਆਂ ਕਮਰਸ਼ੀਅਲ ਬਿਲਡਿੰਗਾਂ ਦੇ ਕੁਨੈਕਸ਼ਨਾ ਨੂੰ ਰੈਗੂਲਾਇਜ਼ ਕਰਵਾਉਣ ਦੀ ਵੀ ਅਪੀਲ ਕੀਤੀ ਗਈ ਹੈ ਤਾਂ ਜੋ ਭਵਿਖ ਵਿਚ ਕੋਈ ਵੀ ਵਿਅਕਤੀ ਜੁਰਮਾਨੇ ਦਾ ਸ਼ਿਕਾਰ ਨਾ ਹੋ ਸਕੇ।

