Punjab news point : ਮਾਨਯੋਗ ਸ਼੍ਰੀ ਗੋਰਵ ਤੂਰਾ IPS, SSP ਸਾਹਿਬ ਕਪੂਰਥਲਾ ਜੀ ਦੇ ਦਿਸ਼ਾ ਨਿਰਦੇਸ ਅਨੁਸਾਰ, ਕਪੂਰਥਲਾ ਜਿਲੇ ਵਿੱਚ ਨਸ਼ੇ ਦਾ ਧੰਦਾ ਕਰਨ ਵਾਲੇ ਵਿਅਕਤੀਆ ਨੂੰ ਕਾਬੂ ਕਰਨ ਲਈ ਸ੍ਰੀ ਸਰਬਜੀਤ ਰਾਏ ਪੁਲਿਸ ਕਪਤਾਨ ਤਫਤੀਸ, ਸ੍ਰੀ ਦੀਪ ਕਰਨ ਸਿੰਘ ਡੀ ਐਸ ਪੀ ਸਾਹਿਬ ਸਬ ਡਵੀਜਨ ਕਪੂਰਥਲਾ ਅਤੇ ਇੰਸਪੈਕਟਰ ਕੰਵਰਜੀਤ ਸਿੰਘ ਬੱਲ ਮੁੱਖ ਅਫਸਰ ਥਾਣਾ ਸਦਰ ਕਪੂਰਥਲਾ ਨੂੰ ਇਸ ਸੰਬੰਧੀ ਸਪੈਸ਼ਲ ਹਦਾਇਤਾ ਕੀਤੀਆ ਗਈਆ ਸਨ। ਜਿਸ ਸਬੰਧੀ SI ਨਿਰਵੈਰ ਸਿੰਘ ਥਾਣਾ ਸਦਰ ਕਪੂਰਥਲਾ ਨੇ ਸਮੇਤ ਪੁਲਿਸ ਪਾਰਟੀ ਦੋਰਾਨੇ ਗਸਤ ਵਾ ਤਲਸ ਭੈੜੇ ਪੁਰਸਾ ਦੇ ਸੰਬੰਧ ਵਿੱਚ ਸਰਬਜੀਤ ਸਿੰਘ ਉਰਫ ਨਿੱਕਾ ਪੁੱਤਰ ਬਲਵੀਰ ਸਿੰਘ ਵਾਸੀ ਸਿੱਧਵਾ ਦੋਨਾ ਥਾਣਾ ਸਦਰ ਕਪੂਰਥਲਾ ਜਿਲਾ ਕਪੂਰਥਲਾ ਪਾਸੋ 07 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ। ਜਿਸ ਤੇ ਸਰਬਜੀਤ ਸਿੰਘ ਉਰਫ ਨਿੱਕਾ ਪੁੱਤਰ ਬਲਵੀਰ ਸਿੰਘ ਵਾਸੀ ਸਿੱਧਵਾ ਦੋਨਾ ਥਾਣਾ ਸਦਰ ਕਪੂਰਥਲਾ ਜਿਲਾ ਕਪੂਰਥਲਾ ਦੇ ਖਿਲਾਫ ਮੁਕੱਦਮਾ ਨੰਬਰ 69 ਮਿਤੀ 30.03.2025 भा/प 21-61-85 NDPS ACT 111(1) BNS। ਇਸ ਤੋਂ ਇਲਾਵਾ ਦੇਸ਼ੀ ਪਾਸੋ ਹੋਰ ਪੁੱਛਗਿੱਛ ਕਰਨ ਪਰ ਦੋਸੀ ਸਰਬਜੀਤ ਸਿੰਘ ਉਰਫ ਨਿੰਕਾ ਨੇ ਖੁਲਾਸਾ ਕੀਤਾ ਕਿ ਉਸਨੂੰ ਇਹ ਹੈਰੋਇਨ ਉਸਦੇ ਮਾਮੇ ਦਾ ਲੜਕਾ ਸੁਖਵਿੰਦਰ ਸਿੰਘ ਉਰਫ ਸੁੱਖਾ ਪੁੱਤਰ ਚਰਨੂੰ ਵਾਸੀ ਸਿੱਧਵਾ ਦੋਨਾ ਥਾਣਾ ਸਦਰ ਕਪੂਰਥਲਾ ਜਿਲਾ ਕਪੂਰਥਲਾ ਲਿਆ ਕੇ ਦਿੰਦਾ ਹੈ ਜਿਸਤੇ ਮੁਕੱਦਮਾ ਹਜਾ ਵਿੱਚ ਇਸਨੂੰ ਦੋਸੀ ਨਾਮਜਦ ਕਰਕੇ ਵਾਧਾ ਜੁਰਮ 29 NDPS ACT ਦਾ ਕੀਤਾ ਗਿਆ। ਮੁਕੱਦਮਾ ਵਿੱਚ ਹੋਰ ਤਫਤੀਸ ਜਾਰੀ ਹੈ ਅਤੇ ਦੋਸੀ ਨੂੰ ਫੜਨ ਲਈ ਰੇਡ ਕੀਤੇ ਜਾ ਰਹੇ ਹਨ।

