ਮਾਨਯੋਗ ਸ੍ਰੀ ਗੌਰਵ ਤੂਰਾ IPS, SSP ਸਾਹਿਬ ਕਪੂਰਥਲਾ ਜੀ ਦੇ ਦਿਸ਼ਾ ਨਿਰਦੇਸ ਅਨੁਸਾਰ, ਕਪੂਰਥਲਾ ਜਿਲੇ ਵਿੱਚ ਨਸ਼ੇ ਦਾ ਧੰਦਾ ਕਰਨ ਵਾਲੇ ਵਿਅਕਤੀਆ ਨੂੰ ਕਾਬੂ ਕਰਨ ਲਈ ਸ੍ਰੀ ਪ੍ਰਭਜੋਤ ਸਿੰਘ ਪੁਲਿਸ ਕਪਤਾਨ ਤਫਤੀਸ਼, ਸ੍ਰੀ ਦੀਪ ਕਰਨ ਸਿੰਘ ਡੀ ਐਸ ਪੀ ਸਾਹਿਬ ਸਬ ਡਵੀਜਨ ਕਪੂਰਥਲਾ ਅਤੇ ਇੰਸਪੈਕਟਰ ਕੰਵਰਜੀਤ ਸਿੰਘ ਬੱਲ ਮੁੱਖ ਅਫਸਰ ਥਾਣਾ ਸਦਰ ਕਪੂਰਥਲਾ ਨੂੰ ਇਸ ਸੰਬੰਧੀ ਸਪੈਸ਼ਲ ਹਦਾਇਤਾ ਕੀਤੀਆ ਗਈਆ ਸਨ। ਜਿਸ ਸਬੰਧੀ ਏ ਐਸ ਆਈ ਦਵਿੰਦਰਪਾਲ ਨੰਬਰ ਇੰਚਾਰਜ ਚੀਕੀ ਭੁਲਾਣਾ ਥਾਣਾ ਸਦਰ ਕਪੂਰਥਲਾ ਨੇ ਸਮੇਤ ਪੁਲਿਸ ਪਾਰਟੀ ਦੋਰਾਨੇ ਗਸ਼ਤ ਮਨਜੀਤ ਸਿੰਘ ਉਰਫ ਮੀਤਾ ਪੁੱਤਰ ਹਰਜੀਤ ਸਿੰਘ ਵਾਸੀ ਲੱਖਣ ਕਲਾਂ ਥਾਣਾ ਸਦਰ ਕਪੂਰਥਲਾ ਜਿਲ੍ਹਾ ਕਪੂਰਥਲਾ ਪਾਸੋ 06.75 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ। ਜਿਸਤੇ ਮਨਜੀਤ ਸਿੰਘ ਉਰਫ ਮੀਤਾ ਪੁੱਤਰ ਹਰਜੀਤ ਸਿੰਘ ਵਾਸੀ ਲੱਖਣ ਕਲਾਂ ਥਾਣਾ ਸਦਰ ਕਪੂਰਥਲਾ ਦੇ ਖਿਲਾਫ ਮੁਕੱਦਮਾ ਨੰਬਰ 80 ਮਿਤੀ 15.04.2025 ਅ/ਧ 21-61-85 NDPS ACT ਥਾਣਾ ਸਦਰ ਕਪੂਰਥਲਾ ਦਰਜ ਰਜਿਸਟਰ ਕੀਤਾ ਗਿਆ।

